ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵਿਅਕਤੀ ਨੇ ਝੀਲ 'ਚ ਮਾਰੀ ਛਾਲ, ਪੰਜ ਦਿਨਾਂ ਤੋਂ ਭਾਲ ਜਾਰੀ
Saturday, Aug 24, 2024 - 06:44 PM (IST)
ਨਿਊਯਾਰਕ (ਰਾਜ ਗੋਗਨਾ ) - ਬੀਤੇਂ ਦਿਨੀਂ ਅਮਰੀਕਾ ਦੇ ਓਰੇਗਨ ਸੂਬੇ 'ਚ ਰਹਿਣ ਵਾਲੇ ਇਕ 37 ਸਾਲਾ ਦੇ ਭਾਰਤੀ ਗੁਜਰਾਤੀ ਵਿਅਕਤੀ ਚਮਨ ਪਟੇਲ ਨੇ ਡਾਇਮੰਡ ਲੇਕ ਨਾਂ ਦੀ ਝੀਲ ਵਿੱਚ ਛਾਲ ਮਾਰ ਦਿੱਤੀ। 5 ਦਿਨਾਂ ਬਾਅਦ ਵੀ ਉਸ ਦੀ ਭਾਲ ਜਾਰੀ ਹੈ। ਡਗਲਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਚਮਨ ਪਟੇਲ ਡਾਇਮੰਡ ਲੇਕ ਵਿੱਚ ਇੱਕ ਸਮੂਹ ਦੇ ਨਾਲ ਕਿਸ਼ਤੀ ਵਿੱਚ ਸਵਾਰ ਸੀ ਜਦੋਂ ਉਸ ਨੇ ਅਚਾਨਕ ਝੀਲ ਵਿੱਚ ਛਾਲ ਮਾਰ ਦਿੱਤੀ। ਲੰਘੀ 17 ਅਗਸਤ ਨੂੰ ਸ਼ਾਮ 6:30 ਵਜੇ ਵਾਪਰੀ ਇਹ ਘਟਨਾ ਵਿੱਚ, ਬਚਾਅ ਟੀਮਾਂ ਨੇ 911 ਤੋਂ ਕਾਲ ਪ੍ਰਾਪਤ ਕਰਨ ਤੋਂ ਬਾਅਦ ਚਮਨ ਪਟੇਲ ਦੀ ਭਾਲ ਸ਼ੁਰੂ ਕੀਤੀ, ਪਰ ਉਸ ਦਿਨ ਹਨ੍ਹੇਰਾ ਹੋਣ ਤੱਕ ਉਹ ਉਸ ਨੂੰ ਲੱਭਣ ਵਿੱਚ ਅਸਮਰੱਥ ਰਹੇ। ਬਚਾਅ ਟੀਮ ਨੇ ਚਮਨ ਪਟੇਲ ਨੂੰ ਲੱਭਣ ਲਈ ਖੋਜੀ ਕੁੱਤਿਆਂ ਦੀ ਮਦਦ ਵੀ ਲਈ, ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਇਹ ਵੀ ਪੜ੍ਹੋ : Alert! ਬੈਨ ਹੋ ਗਈਆਂ 156 ਦਵਾਈਆਂ, ਸਰਕਾਰ ਨੇ ਦੱਸਿਆ ਖ਼ਤਰਨਾਕ
ਅਮਰੀਕੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਝੀਲ 'ਚ ਛਾਲ ਮਾਰਨ ਵਾਲੇ ਚਮਨ ਪਟੇਲ ਨੂੰ ਤੈਰਨਾ ਨਹੀਂ ਆਉਂਦਾ ਸੀ। 22 ਅਗਸਤ ਤੱਕ ਉਸ ਦੀ ਭਾਲ ਜਾਰੀ ਸੀ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਬਚਾਅ ਟੀਮ ਦਾ ਮੰਨਣਾ ਹੈ ਕਿ ਹੁਣ ਚਮਨ ਪਟੇਲ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਜਦੋਂ ਤੱਕ ਉਸ ਦੀ ਲਾਸ਼ ਨਹੀਂ ਮਿਲ ਜਾਂਦੀ, ਉਹਨਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਰਹੇਗੀ।
ਇਹ ਵੀ ਪੜ੍ਹੋ : FASTag ਅਤੇ ਈ-ਵਾਲਿਟ ਨਾਲ ਭੁਗਤਾਨ ਹੋ ਗਿਆ ਹੋਰ ਵੀ ਆਸਾਨ
ਜ਼ਿਕਰਯੋਗ ਹੈ ਕਿ ਇੱਥੇ ਝੀਲ ਵਿਚ ਪਾਣੀ 15 ਫੁੱਟ ਤੱਕ ਡੂੰਘਾ ਸੀ ਜਿੱਥੇ ਚਮਨ ਪਟੇਲ ਨੇ ਕਿਸ਼ਤੀ ਤੋਂ ਛਾਲ ਮਾਰ ਦਿੱਤੀ ਸੀ। ਮ੍ਰਿਤਕ ਦੀ ਭੈਣ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਚਮਨ ਪਟੇਲ ਆਪਣੇ ਦੋਸਤਾਂ ਨਾਲ ਡਾਇਮੰਡ ਲੇਕ ਵਿੱਚ ਬੋਟਿੰਗ ਕਰਨ ਆਇਆ ਸੀ ਅਤੇ ਉਸ ਨੇ ਕਥਿਤ ਤੌਰ 'ਤੇ ਆਪਣੇ ਦੋਸਤਾਂ ਨਾਲ ਚੱਲਦੀ ਕਿਸ਼ਤੀ ਤੋਂ ਛਾਲ ਮਾਰ ਦਿੱਤੀ। ਅਤੇ ਉਸ ਨੂੰ ਤੈਰਣਾ ਵੀ ਨਹੀ ਸੀ ਆਉਂਦਾ। ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਕੀ ਚਮਨ ਪਟੇਲ ਨੇ ਅਸਲ ਵਿੱਚ ਝੀਲ ਵਿੱਚ ਤੈਰਨ ਦੇ ਇਰਾਦੇ ਨਾਲ ਕਿਸ਼ਤੀ ਤੋਂ ਛਾਲ ਕਿਉਂ ਮਾਰੀ ਸੀ। ਕਿਸ਼ਤੀ ਤੋਂ ਛਾਲ ਮਾਰਨ ਵਾਲੇ ਚਮਨ ਪਟੇਲ ਦਾ ਅਸਲ ਇਰਾਦਾ ਕੀ ਸੀ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਝੀਲ ਵਿੱਚ ਤੈਰਾਕੀ ਦੀ ਇਜਾਜ਼ਤ ਨਹੀਂ ਹੁੰਦੀ ਹੈ। ਪੁਲਸ ਨੇ ਚਿਮਨ ਪਟੇਲ ਦੀ ਕਾਰ ਅਤੇ ਹੋਰ ਸਮਾਨ ਦੀ ਵੀ ਜਾਂਚ ਕੀਤੀ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਭਾਰਤੀਆਂ ਕੋਲ ਹੈ 126 ਲੱਖ ਕਰੋੜ ਦਾ ਸੋਨਾ, ਫਿਰ ਵੀ ਬਦਲ ਜਾਣਗੇ ਹਾਲਾਤ
ਇਹ ਵੀ ਪੜ੍ਹੋ : ਸੋਨੇ ਨੇ ਮਾਰੀ ਛਾਲ ਤੇ ਚਾਂਦੀ ਦੀਆਂ ਕੀਮਤਾਂ ਵੀ ਚੜ੍ਹੀਆ, ਜਾਣੋ 23 ਅਗਸਤ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8