ਇਟਲੀ ‘ਚ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਹੋਈ ਹੰਗਾਮੀ ਮੀਟਿੰਗ

Tuesday, Nov 16, 2021 - 02:26 PM (IST)

ਰੋਮ/ਇਟਲੀ (ਕੈਂਥ): ਇਟਲੀ ਵਿੱਚ ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਵਲੋਂ ਇਟਲੀ ਦੇ ਕਸਤਲਗੋਮਬੇਰਤੋ ਦੇ ਗੁਰਦੁਆਰਾ ਸਾਹਿਬ  ਸਿੰਘ ਸਭਾ ਵਿਖੇ ਇੱਕ ਮੀਟਿੰਗ ਕਰਵਾਈ ਗਈ, ਜਿਸ ਦਾ ਮੁੱਖ ਮਨੋਰਥ ਇਟਲੀ ਵਿੱਚ ਸਰਕਾਰੀ ਤੌਰ 'ਤੇ ਸਿੱਖ ਧਰਮ ਨੂੰ ਮਨਜੂਰੀ ਦਿਵਾਉਣਾ ਸੀ। ਕਨਵੈਨਸ਼ਨਾਂ ਦੀ ਲੜੀ ਤਹਿਤ ਕਰਵਾਏ ਸੈਮੀਨਾਰ ਵਿੱਚ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜਾਦੀ ਦੇ ਵਿਸ਼ੇ 'ਤੇ ਗੱਲਬਾਤ ਹੋਈ, ਜਿਸ ਵਿੱਚ ਮੁੱਖ ਤੌਰ 'ਤੇ ਇਲਾਰੀਆ ਵਾਲੇਨਜੀ ਅਤੇ ਕਾਤੀਉੁਸਚੀਆ ਕਾਰਨਾ ਨੇ ਇਨਸਾਨਾਂ ਦੇ ਅਧਿਕਾਰਾਂ ਅਤੇ ਧਾਰਮਿਕ ਆਜਾਦੀ ਦੇ ਵਿਸ਼ੇ 'ਤੇ ਚਾਨਣਾ ਪਾਇਆ ਗਿਆ।

ਸਿੱਖ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ. ਸਤਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੁਆਰਾ ਇਟਲੀ ਦੇ ਕਸਤਲਗੋਮਬੇਰਤੋ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਜੀ ਵਿਖੇ ਕਰਵਾਈ ਗਈ। ਮੀਟਿੰਗ ਜਿਸ ਦਾ ਮੁੱਖ ਵਿਸ਼ਾ ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਕਰਵਾਉਣਾ ਹੈ, ਦੇ ਕੋਰਸ ਵਜੋਂ ਮਨੁੱਖੀ ਅਧਿਕਾਰ ਅਤੇ ਧਾਰਮਿਕ ਆਜਾਦੀ ਦੇ ਵਿਸ਼ੇ 'ਤੇ ਇਹ ਸੈਮੀਨਾਰ ਕਰਵਾਇਆ ਗਿਆ, ਜੋ ਕਿ ਬੇਹੱਦ ਜਰੂਰੀ ਸੀ ਅਤੇ ਸਫਲਤਾਪੂਰਵਕ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਨਵੈਨਸ਼ਨਾਂ ਦੇ ਅਗਲੇ ਹਿੱਸੇ ਵਜੋਂ 11 ਦਸੰਬਰ ਨੂੰ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਕਨਵੈਨਸ਼ਨ ਕਰਾਈ ਜਾਏਗੀ, ਜਿਸ ਦਾ ਵਿਸ਼ਾ ਧਾਰਮਿਕ ਸੰਵਾਦ ਤੇ ਹੋਵੇਗਾ।

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਲਈ 'ਲੈਵਲ ਵਨ' ਕੋਵਿਡ-19 ਯਾਤਰਾ ਸਲਾਹ ਕੀਤੀ ਜਾਰੀ

ਇਸ ਸਮਾਗਮ ਵਿੱਚ ਸਤਵਿੰਦਰ ਸਿੰਘ ਬਾਜਵਾ,ਇਕਬਾਲ ਸਿੰਘ ਸੋਢੀ ਨੋਵੇਲਾਰਾ, ਰਣਜੀਤ ਸਿੰਘ ਔਲਖ,ਨੇਨਸੀ ਕੌਰ, ਜਗਜੀਤ ਸਿੰਘ ਸਿੱਖ ਸੇਵਾ ਸੁਸਾਇਟੀ,ਸਤਨਾਮ ਸਿੰਘ ਵਿਚੈਂਸਾ,ਬਲਵੀਰ ਸਿੰਘ ਮੱਲ,ਪ੍ਰੇਮਪਾਲ ਸਿੰਘ ਵਿਚੈਂਸਾ,ਭਾਈ ਬਲਜਿੰਦਰ ਸਿੰਘ, ਭਾਈ ਕਸ਼ਮੀਰ ਸਿੰਘ,ਭਾਈ ਕੁਲਵਿੰਦਰ ਸਿੰਘ,ਜਸਵਿੰਦਰ ਸਿੰਘ ਉਰਮੇਲਾ,ਮੇਜਰ ਸਿੰਘ, ਕੁਲਵਿੰਦਰ ਸਿੰਘ ਪੁਰਦਨੋਨੇ, ਸੁਰਜੀਤ ਸਿੰਘ ਖੰਡੇਵਾਲਾ, ਇੰਟਰਨੈਸ਼ਨਲ ਪੰਥਕ ਦਲ ਇਟਲੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ  ਖਾਲਸਾ, ਸਤਨਾਮ ਸਿੰਘ ਰਿਜੋਇਮੀਲੀਆ, ਲਾਲ ਸਿੰਘ ਆਦਿ
ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।


Vandana

Content Editor

Related News