ਹੈਮਬਰਗ ਹਵਾਈ ਅੱਡੇ ’ਚ ਦਾਖ਼ਲ ਹੋਣ ਵਾਲਾ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ

Monday, Nov 06, 2023 - 10:50 AM (IST)

ਬਰਲਿਨ (ਏ. ਪੀ.)- ਜਰਮਨੀ ਵਿਚ ਪੁਲਸ ਨੇ ਆਪਣੀ ਹੀ ਬੱਚੀ ਨਾਲ ਸ਼ਨੀਵਾਰ ਨੂੰ ਜ਼ਬਰਦਸਤੀ ਹੈਮਬਰਗ ਹਵਾਈ ਅੱਡੇ ’ਚ ਦਾਖ਼ਲ ਹੋਣ ਵਾਲੇ ਹਥਿਆਰਬੰਦ ਵਿਅਕਤੀ ਨੂੰ 18 ਘੰਟਿਆਂ ਬਾਅਦ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ 4 ਸਾਲਾ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ।

 ਇਹ ਵੀ ਪੜ੍ਹੋ-  ਪਾਕਿਸਤਾਨ 'ਚ ਕੱਟੜਪੰਥੀ ਮੌਲਵੀਆਂ ਨੇ ਔਰਤਾਂ ਲਈ ਇਹ ਫ਼ਤਵਾ ਕੀਤਾ ਜਾਰੀ

ਇਸ ਤੋਂ ਪਹਿਲਾਂ ਜਰਮਨੀ ’ਚ ਪੁਲਸ ਨੇ ਹੈਮਬਰਗ ਹਵਾਈ ਅੱਡੇ ’ਤੇ ਬੰਧਕ ਬਣਾਏ ਜਾਣ ਦੇ ਹਾਲਾਤ ਬਣਨ ਕਾਰਣ ਯਾਤਰੀਆਂ ਨੂੰ ਐਤਵਾਰ ਨੂੰ ਹਵਾਈ ਅੱਡੇ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਜਰਮਨ ਨਿਊਜ ਏਜੰਸੀ ਡੀ. ਪੀ. ਏ. ਨੇ ਰਿਪੋਰਟ ਦਿੱਤੀ ਹੈ ਕਿ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਸਥਿਤ ਹਵਾਈ ਅੱਡੇ ਨੂੰ ਸ਼ਨੀਵਾਰ ਰਾਤ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ ਸੀ, ਜਦੋਂ ਇਕ ਹਥਿਆਰਬੰਦ ਵਿਅਕਤੀ ਆਪਣੇ ਵਾਹਨ ਵਿੱਚ ਐਂਟਰੀ ਗੇਟ ’ਚੋਂ ਲੰਘਿਆ ਅਤੇ 2 ਵਾਰ ਹਵਾ ’ਚ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹਵਾਈ ਅੱਡੇ ਤੋਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ।

 ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ

ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਦੋਸ਼ੀ ਦੀ ਪਤਨੀ ਨੇ ਪਹਿਲਾਂ ਇਕ ਬੱਚੇ ਦੇ ਅਗਵਾ ਹੋਣ ਦੀ ਸੰਭਾਵਨਾ ਨੂੰ ਲੈ ਕੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਪੁਲਸ ਨੇ ਦੱਸਿਆ ਕਿ 35 ਸਾਲਾ ਵਿਅਕਤੀ ਆਪਣੀ ਚਾਰ ਸਾਲਾ ਧੀ ਦੇ ਨਾਲ ਕਾਰ ਵਿੱਚ ਸਵਾਰ ਸੀ, ਜਿਸ ਨੂੰ ਕਥਿਤ ਤੌਰ ’ਤੇ ਮੁਲਜ਼ਮ ਨੇ ਉਸ ਦੀ ਮਾਂ ਤੋਂ ਜ਼ਬਰਦਸਤੀ ਖੋਹ ਲਿਆ ਸੀ। ਪੁਲਸ ਅਨੁਸਾਰ ਬੱਚੀ ਨੂੰ ਆਪਣੇ ਕੋਲ ਰੱਖਣ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਕਾਨੂੰਨੀ ਵਿਵਾਦ ਚੱਲ ਰਿਹਾ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News