ਅੰਮ੍ਰਿਤ ਮਾਨ ਦੇ ਸ਼ੋਅ ਦਾ ਨਿਕਲਿਆ ਦਿਵਾਲਾ, ਹਜ਼ਾਰਾਂ ਯੂਰੋ ਦਾ ਪੈ ਗਿਆ ਪਟਾਕਾ

Sunday, Nov 03, 2024 - 10:19 AM (IST)

ਰੋਮ (ਦਲਵੀਰ ਕੈਂਥ)- ਵਿਦੇਸ਼ਾਂ' ਚ ਹਰ ਸਾਲ ਦੀਵਾਲੀ ਜਾਂ ਹੋਰ ਤਿਉਹਾਰਾਂ ਮੌਕੇ ਲੋਕ ਜਿੱਥੇ ਆਪਣਾ ਮਨੋਰੰਜਨ ਕਰਨ ਲਈ ਕਿਸੇ ਮੇਲੇ ਜਾਂ ਪ੍ਰੋਗਰਾਮ ਵਿੱਚ ਜਾਣਾ ਲੋੜਦੇ ਹਨ, ਉੱਥੇ ਸਿੱਖ ਸੰਗਤਾਂ ਬੰਦੀਛੋੜ ਦਿਵਸ ਨੂੰ ਗੁਰਦੁਆਰਾ ਸਾਹਿਬ ਜਾ ਗੁਰੂ ਦੀ ਗੋਦ ਵਿੱਚ ਮਨਾਉਂਦੀਆਂ ਹਨ ਪਰ ਇਸ ਵਾਰ ਦੀਵਾਲੀ ਤੇ ਬੰਦੀਛੋੜ ਦਿਵਸ 1 ਨਵੰਬਰ ਨੂੰ ਆ ਗਿਆ ਜਿਸ ਕਾਰਨ ਸਿੱਖਾਂ ਦੇ ਸਰਵ-ਉੱਚ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਾਰੀ ਹੁਕਮਨਾਮੇ ਵਿੱਚ ਸਿੱਖ ਸੰਗਤ ਨੂੰ ਬੰਦੀਛੋੜ ਦਿਵਸ 1 ਨਵੰਬਰ ਸਿੱਖ ਨਸਲਕੁਸੀ ਦੇ ਮੱਦੇ ਸਿਰਫ਼ ਦੇਸ਼ੀ ਘੀ ਦੇ ਦੀਵੇ ਬਾਲ ਕੇ ਸਾਦਗੀ ਵਿੱਚ ਮਨਾਉਣ ਲਈ ਕਿਹਾ ਗਿਆ। ਜਿਸ ਨੂੰ ਸਿੱਖ ਸੰਗਤ ਨੇ ਮੰਨਦਿਆ ਦੇਸੀ ਘੀ ਦੇ ਦੀਵੇ ਬਾਲ ਵਿਦੇਸ਼ਾਂ ਵਿੱਚ ਖਾਸਕਰ ਦੀਵਾਲੀ ਕਈ ਗੁਰਦੁਆਰਾ ਸਾਹਿਬ ਵਿੱਚ ਸਾਦਗੀ ਵਿੱਚ ਮਨਾਈ ਗਈ।

PunjabKesari

ਪਰ ਇਟਲੀ ਵਿੱਚ 1 ਨਵੰਬਰ ਨੂੰ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਤੇ ਬੰਦੀਛੋੜ ਦਿਵਸ ਮੌਕੇ ਇਟਲੀ ਦੇ ਜ਼ਿਲਾ ਬਰੇਸ਼ੀਆ ਦੇ ਮੌਂਤੀਕਿਆਰੀ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਲਾਈਵ ਸ਼ੋਅ ਰੱਖਿਆ ਗਿਆ ਸੀ ਤੇ ਇਸ ਸ਼ੋਅ ਨੂੰ ਲੈਕੇ ਕਾਫੀ ਵਿਵਾਦ ਵੀ ਬਣਿਆ। ਸਿੱਖ ਜੱਥੇਬੰਦੀਆ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਪ੍ਰਬੰਧਕਾਂ ਦੁਆਰਾ ਸ਼ੋਅ ਆਯੋਜਨ ਨੂੰ ਲੈਕੇ ਆਪਣੀ ਜਿੱਦ ਕਾਇਮ ਰੱਖੀ। ਸ਼ੋਅ ਤੇ ਪੰਜਾਬੀ ਗਾਇਕ ਜੋ ਕਿ ਇੱਕ ਦੋ ਦਿਨ ਪਹਿਲਾਂ ਇਟਲੀ ਪਹੁੰਚ ਚੁੱਕੇ ਹੈ, ਇਸ ਸ਼ੋਅ ਦੀ ਜਾਣਕਾਰੀ ਸ਼ੋਸ਼ਲ ਮੀਡੀਆ 'ਤੇ ਸਾਂਝੀ ਕਰ ਰਹੇ ਸਨ। ਸ਼ੋਅ ਲਈ ਪਿਛਲੇ 2 ਮਹੀਨੇ ਤੋਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਮੌਕੇ ਵੱਖ-ਵੱਖ ਤਰੀਕਿਆਂ ਨਾਲ ਮਸ਼ਹੂਰੀ ਕੀਤੀ ਜਾ ਰਹੀ ਸੀ।ਬੀਤੇ ਦਿਨ ਦਿੱਤੇ ਸਮੇਂ ਅਤੇ ਸਥਾਨ ਮੁਤਾਬਿਕ ਇਸ ਸ਼ੋਅ ਲਈ ਹਾਲ ਵਿੱਚ ਪੂਰੇ ਪ੍ਰਬੰਧ ਕੀਤੇ ਗਏ, ਜਿਸ ਨੂੰ ਦੇਖਣ ਦੇ ਲਈ ਨਾਮਾਤਰ ਲੋਕ ਹੀ ਪਹੁੰਚੇ  ਜਿਸਦੇ ਚਲਦਿਆਂ ਪ੍ਰਬੰਧਕਾਂ ਨੂੰ ਬੇਵੱਸੀ ਵਿੱਚ ਇਹ ਸ਼ੋਅ ਰੱਦ ਕਰਨਾ ਪਿਆ।

ਪੜ੍ਹੋ ਇਹ ਅਹਿਮ ਖ਼ਬਰ-ਭਰੇ ਬਾਜ਼ਾਰ 'ਚ ਵਿਦਿਆਰਥਣ ਨੇ ਸ਼ਰੇਆਮ ਕੀਤੀ ਅਜਿਹੀ ਕਰਤੂਤ, ਦੇਖ ਹੈਰਾਨ ਰਹਿ ਗਏ ਲੋਕ

ਸੋਸ਼ਲ ਮੀਡੀਏ 'ਤੇ ਵਾਇਰਲ ਹੋ ਰਹੀਆਂ ਵੀਡਿਓ ਅਨੁਸਾਰ ਦਰਸ਼ਕਾਂ ਮੁਤਾਬਿਕ ਉਹ ਲੰਬਾ ਸਮਾਂ ਹਾਲ ਵਿੱਚ ਬੈਠੇ ਰਹੇ ਅਤੇ ਵਾਰ-ਵਾਰ ਸ਼ੋਅ ਦੀ ਮੰਗ ਕਰਦੇ ਰਹੇ, ਪਰ ਦਰਸ਼ਕ ਘੱਟ ਹੋਣ ਕਰਕੇ ਇਹ ਸ਼ੋਅ ਨਾ ਹੋ ਸਕਿਆ ਅਤੇ ਪਹੁੰਚੇ ਦਰਸ਼ਕਾਂ ਨੂੰ ਸ਼ੋਅ ਦੇ ਪੈਸੇ ਵਾਪਿਸ ਕਰ ਦਿੱਤੇ ਗਏ। ਹਾਲਾਂਕਿ ਸ਼ੋਅ ਦੇ ਰੱਦ ਕਰਨ ਵੇਲੇ ਪ੍ਰਬੰਧਕਾਂ ਦੁਆਰਾ ਜੱਥੇਦਾਰ ਸਾਹਿਬ ਦੇ ਬੰਦੀ ਛੋੜ ਦਿਵਸ ਨੂੰ ਲੈਕੇ ਦਿੱਤੇ ਬਿਆਨ ਅਤੇ ਇਟਲੀ ਦੀਆਂ ਕਮੇਟੀਆਂ ਦੇ ਸ਼ੋਅ ਨਾ ਕਰਨ ਲਈ ਕੀਤੀ ਗਈ ਬੇਨਤੀ ਦਾ ਸਹਾਰਾ ਲਿਆ, ਜਿਸਦਾ ਕੁੱਝ ਸਿੱਖ ਆਗੂਆਂ ਦੁਆਰਾ ਵਿਰੋਧ ਵੀ ਕੀਤਾ ਗਿਆ ਕਿ ਜੇਕਰ ਸ਼ੋਅ ਇਟਲੀ ਦੀਆ ਸਿੱਖ ਜੱਥੇਬੰਦੀਆਂ ਦੀ ਬੇਨਤੀ 'ਤੇ ਰੱਦ ਕਰਨਾ ਸੀ, ਤਾਂ 2-3 ਘੰਟੇ ਦਰਸ਼ਕਾਂ ਨੂੰ ਬਿਠਾਉਣ ਦੀ ਤੁੱਕ ਨਹੀਂ ਬਣਦੀ ਸੀ, ਜਦਕਿ ਕੁੱਝ ਸਿੱਖ ਆਗੂਆ ਨੂੰ ਫੋਨ 'ਤੇ ਸ਼ੋਅ ਨਾ ਰੱਦ ਕਰਨ ਦੀ ਗੱਲ ਆਖੀ ਸੀ, ਜਿਸ ਵਿੱਚ ਉਨ੍ਹਾਂ ਵੱਧ ਖਰਚਾ ਹੋਣ ਦਾ ਹਵਾਲਾ ਵੀ ਦਿੱਤਾ ਸੀ। ਉਧਰ ਥੋੜੀ ਗਿਣਤੀ ਵਿੱਚ ਪਹੁੰਚੇ ਦਰਸ਼ਕ ਜੋ ਕਿ ਦੂਰੋਂ-ਦੂਰੋਂ ਪਹੁੰਚੇ ਸਨ, ਉਹ ਇਸ ਗੱਲ ਤੋਂ ਖਫਾ ਸਨ, ਕਿ ਜੇਕਰ ਟਿਕਟਾਂ ਨਹੀਂ ਵਿਕੀਆਂ ਸਨ, ਤਾਂ ਇਹ ਸ਼ੋਅ ਨਾ ਕਰਵਾਉਂਦੇ, ਘੱਟੋ ਘੱਟ ਉਨ੍ਹਾਂ ਦਾ ਆਉਣ-ਜਾਣ ਦਾ ਖਰਚਾ ਤਾਂ ਬਚ ਜਾਂਦਾ।ਜ਼ਿਕਰ ਯੋਗ ਹੈ ਕਿ ਅੰਮ੍ਰਿਤ ਮਾਨ ਨੂੰ ਦੇਖਣ ਲੋਕ ਇਟਲੀ ਤੋਂ ਇਲਾਵਾ ਕਈ ਹੋਰ ਦੇਸ਼ਾਂ ਤੋਂ ਵੀ ਪਹੁੰਚੇ ਜਿਨ੍ਹਾਂ ਨੂੰ ਖੱਜ਼ਲ ਖੁਆਰੀ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਜਦੋਂ ਕਿ ਦੂਜੇ ਪਾਸੇ ਇਸ ਗੱਲ ਦੀ ਵੀ ਚਰਚਾ ਹੈ ਕਿ ਇਹ ਕਲਾਕਾਰ ਜਿਹੜੇ ਆਪਣੇ ਆਪ ਨੂੰ ਸਟੇਜ 'ਤੇ ਸਿੱਖੀ ਦੇ ਪ੍ਰਚਾਰਕ ਹੋਣ ਦੀ ਦੁਹਾਈ ਦਿੰਦੇ ਰਹਿੰਦੇ ਕਿ 1 ਨਵੰਬਰ ਸਿੱਖ ਨਸਲਕੁਸੀ ਦੇ ਸੰਬਧ ਵਿੱਚ ਅੰਮ੍ਰਿਤਮਾਨ ਵੱਲੋਂ ਇਹ ਸ਼ੋਅ ਕਰਨ ਜਾਇਜ਼ ਸੀ ਜਦੋਂ ਕਿ ਪ੍ਰੰਬਧਕਾਂ ਨੂੰ ਆਪਣੀ ਮਨਮਰਜ਼ੀ ਕਾਰਨ ਹਜ਼ਾਰਾਂ ਯੂਰੋ ਦਾ ਖਮਿਆਜਾ ਭੁਗਤਣਾ ਪਿਆ।ਸਿੱਖ ਸੰਗਤਾਂ ਨੂੰ ਅਜਿਹੇ ਜਮੀਰਾਂ ਮਾਰਕੇ ਪੈਸੇ ਇੱਕਠੇ ਕਰਨ ਵਾਲੇ ਕਲਾਕਾਰਾਂ ਤੇ ਪ੍ਰਬੰਧਕਾਂ ਤੋਂ ਸੁਚੇਤ ਹੋਣ ਦੀ ਅਹਿਮ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News