ਐਂਟੀਬਾਇਓਟਿਕ ਕਾਰਨ ਅਮਰੀਕੀ ਔਰਤ ਦੀ ਜੀਭ 'ਤੇ ਨਿਕਲ ਆਏ 'ਵਾਲ'
Thursday, Sep 06, 2018 - 10:49 PM (IST)

ਵਾਸ਼ਿੰਗਟਨ— ਕੀ ਤੁਸੀਂ ਕਦੀਂ ਸੁਣਿਆ ਹੈ ਕਿ ਕਿਸੇ ਦੇ ਜੀਭ 'ਤੇ ਵੀ ਵਾਲ ਨਿਕਲ ਸਕਦੇ ਹਨ, ਜੀ ਹਾਂ ਅਜਿਹਾ ਹੀ ਇਕ ਮਾਮਲਾ ਵਾਸ਼ਿੰਗਟਨ ਤੋਂ ਸਾਹਮਣੇ ਆਇਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਵਾਸ਼ਿੰਗਟਨ ਦੀ ਰਹਿਣ ਵਾਲੀ 55 ਸਾਲਾ ਔਰਤ ਨੂੰ 'ਬਲੈਕ ਹੇਅਰੀ ਟੰਗ' ਨਾਂ ਦੀ ਸਮੱਸਿਆ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਡਾਕਟਰ ਨੇ ਉਸ ਨੂੰ ਐਂਟੀਬਾਇਓਟਿਕ ਦਿੱਤੀ। ਸੈਂਟ ਲੁਈਸ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਨੂੰ ਇਹ ਪ੍ਰੇਸ਼ਾਨੀ ਉਦੋਂ ਹੋਈ ਜਦੋਂ ਉਨ੍ਹਾਂ ਨੇ ਔਰਤ ਦੇ ਪੈਰਾਂ 'ਚ ਜ਼ਖਮ ਹੋਣ ਕਾਰਨ ਮਾਇਨੋਸਾਇਕਲਾਈਨ ਪ੍ਰਿਸਕਰਾਇਬ ਕੀਤੀ ਸੀ। ਇਸ ਦਵਾਈ ਦੇ ਸਾਇਡ ਇਫੈਕਟ ਬਾਰੇ ਨਿਊ ਇੰਗਲੈਂਡ ਜਨਰਲ ਮੈਡੀਸਨ 'ਚ ਛੱਪ ਗਿਆ ਹੈ। ਅਕਸਰ ਇਹ ਪ੍ਰੇਸ਼ਾਨੀ ਮੁੰਹ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਕਾਰਨ ਹੋ ਜਾਂਦੀ ਹੈ।
ਐਕਸੀਡੈਂਟ ਤੋਂ ਬਾਅਦ ਔਰਤ ਨੂੰ ਸੈਂਟ ਲੁਈਸ ਦੇ ਵਾਸ਼ਿੰਗਟਨ ਯੂਨੀਵਰਸਿਟੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਟ੍ਰੀਟਮੈਂਟ ਦੇ ਇਕ ਮਹੀਨੇ ਬਾਅਦ ਔਰਤ ਦੀ ਜੀਭ ਕਾਲੀ ਹੋਣ ਲੱਗ ਗਈ ਤੇ ਉਸ 'ਤੇ ਵਾਲ ਨਿਕਲ ਆਏ। ਹਾਲਾਂਕਿ ਇਹ ਇਕ ਅਸਥਾਈ ਸਮੱਸਿਆ ਹੈ। ਇਸ ਨਾਲ ਕੁਝ ਨੁਕਸਾਨ ਨਹੀਂ ਹੁੰਦਾ। ਇਸ ਪ੍ਰੇਸ਼ਾਨੀ ਦੇ ਹੋਣ ਦੇ ਹੋਰ ਵੀ ਕਈ ਕਾਰਨ ਹਨ, ਜਿਵੇਂ ਮੁੰਹ ਦੀ ਸਫਾਈ ਨਾ ਹੋਣਾ, ਕੁਝ ਐਂਟੀਬਾਇਓਟਿਕ ਕਾਰਨ ਤੇ ਗੁਟਖਾ ਖਾਣਾ। ਡਾਕਟਰਾਂ ਨੇ ਔਰਤ ਨੂੰ ਦਵਾਈ ਦੇਣੀ ਬੰਦ ਕਰ ਦਿੱਤੀ, ਤੇ ਉਸ ਨੂੰ ਮੁੰਹ ਦੀ ਸਫਾਈ ਰੱਖਣ ਦੀ ਸਲਾਹ ਦਿੱਤੀ, ਜਿਸ ਦੇ ਇਕ ਮਹੀਨੇ ਬਾਅਦ ਉਸ ਦੀ ਜੀਭ ਪਹਿਲਾਂ ਵਾਂਗ ਹੋ ਗਈ।