ਦੱਖਣ ਚੀਨ ਸਾਗਰ ''ਚ ਪਹੁੰਚੇ ਅਮਰੀਕੀ ਜੰਗੀ ਜਹਾਜ਼, ਚੀਨ ਨੇ ਦਾਗੀਆਂ ਮਿਜ਼ਾਈਲਾਂ
Saturday, Dec 12, 2020 - 01:25 AM (IST)
ਬੀਜਿੰਗ- ਚੀਨ ਨੇ ਆਪਣੀ ਹਮਲਾਵਰਤਾ ਦਿਖਾਉਣ 'ਚ ਕੋਈ ਕਸਰ ਬਾਕੀ ਨਹੀਂ ਰੱਖੀ ਹੈ। ਦੱਖਣ ਚੀਨ ਸਾਗਰ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਉਸਦੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਚੀਨ ਦੇ ਦਾਅਵੇ ਨੂੰ ਇਹ ਦੇਸ਼ ਗਲਤ ਕਰਾਰ ਦੱਸਦੇ ਹਨ ਤੇ ਇਸ ਨੂੰ ਚੁਣੌਤੀ ਵੀ ਦਿੰਦੇ ਰਹਿੰਦੇ ਹਨ। ਇਸ ਦੌਰਾਨ ਜਦੋਂ ਦੱਖਣੀ ਚੀਨ ਸਾਗਰ 'ਚ ਅਮਰੀਕਾ ਦੇ ਜਹਾਜ਼ ਦਾਖਲ ਹੋਏ ਤਾਂ ਚੀਨ ਦੇ ਜੰਗੀ ਜਹਾਜ਼ਾਂ ਨੇ 'ਲਾਈਵ-ਫਾਈਰ' ਡਰਿਲ ਕੀਤੀ।
ਦੋ ਜਹਾਜ਼ ਪਹੁੰਚੇ
ਦੱਖਣੀ ਚਾਈਨਾ ਸੀ ਪ੍ਰੋਬਿੰਗ ਇਨੀਸ਼ੀਏਟਿਵ (ਐੱਸ. ਸੀ. ਐੱਸ. ਪੀ. ਆਈ.) ਦੇ ਅਨੁਸਾਰ ਅਮਰੀਕਾ ਦੇ ਯੂ. ਐੱਸ. ਐੱਸ. ਮਾਕਿਨ ਆਈਲੈਂਡ ਤੇ ਯੂ. ਐੱਸ. ਐੱਸ. ਸਾਮਰਸੈਟ ਇਸ ਖੇਤਰ 'ਚ ਦਾਖਲ ਹੋ ਗਏ। ਐੱਸ. ਸੀ. ਐੱਸ. ਪੀ. ਆਈ. ਬੀਜਿੰਗ ਅਧਾਰਤ ਥਿੰਕ ਟੈਂਕ ਹੈ ਜੋ ਦੱਖਣੀ ਚੀਨ ਸਾਗਰ 'ਚ ਪੱਛਮੀ ਫ਼ੌਜ ਦੇ ਮੂਵਮੈਂਟ ਨੂੰ ਟ੍ਰੈਕ ਕਰਦਾ ਹੈ। ਸਮੂਹ ਨੇ ਇਕ ਗ੍ਰਾਫਿਕ ਤਿਆਰ ਕੀਤਾ ਹੈ, ਜਿਸਦੇ ਅਨੁਸਾਰ ਇਕ ਜਹਾਜ਼ ਤਾਈਵਾਨ ਦੇ ਦੱਖਣ ਤੋਂ ਆਇਆ ਤੇ ਦੂਜਾ ਫਿਲਪੀਨਜ਼ ਵਲੋਂ ਆਇਆ ਸੀ।
ਨੋਟ-ਦੱਖਣ ਚੀਨ ਸਾਗਰ 'ਚ ਪਹੁੰਚੇ ਅਮਰੀਕੀ ਜੰਗੀ ਜਹਾਜ਼, ਚੀਨ ਨੇ ਦਾਗੀਆਂ ਮਿਜ਼ਾਈਲਾਂ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।