ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਗਲੋਬਲ ਨਾਗਰਿਕਤਾ ਦੂਤ ਦੇ ਤੌਰ 'ਤੇ ਦਿੱਤੀ ਮਾਨਤਾ

Tuesday, Feb 09, 2021 - 01:41 PM (IST)

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਗਲੋਬਲ ਨਾਗਰਿਕਤਾ ਦੂਤ ਦੇ ਤੌਰ 'ਤੇ ਦਿੱਤੀ ਮਾਨਤਾ

ਵਾਸ਼ਿੰਗਟਨ (ਭਾਸ਼ਾ): ਭਾਰਤੀ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਅਮਰੀਕਾ ਦੀ ਇਕ ਮਸ਼ਹੂਰ ਯੂਨੀਵਰਸਿਟੀ ਨੇ 'ਗਲੋਬਲ ਨਾਗਰਿਕਤਾ ਦੂਤ' ਦੇ ਤੌਰ 'ਤੇ ਮਾਨਤਾ ਦਿੱਤੀ ਹੈ। ਯੂਨੀਵਰਸਿਟੀ ਨੇ ਰਵੀਸ਼ੰਕਰ ਨੂੰ ਉਹਨਾਂ ਦੇ ਸ਼ਾਂਤੀ ਕੰਮਾਂ, ਮਨੁੱਖੀ ਕੰਮਾਂ, ਅਧਿਆਤਮਕ ਗੁਰੂ ਅਤੇ ਗਲੋਬਲ ਅੰਤਰ ਧਾਰਮਿਕ ਨੇਤਾ ਦੇ ਤੌਰ 'ਤੇ ਕੰਮ ਕਰਨ ਲਈ ਇਹ ਸਨਮਾਨ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਮਹਾਦੋਸ਼ ਦੀ ਸੁਣਵਾਈ ਤੋਂ ਪਹਿਲਾਂ ਟਰੰਪ ਦੇ ਵਕੀਲਾਂ ਨੇ ਦਿੱਤੀਆਂ ਇਹ ਦਲੀਲਾਂ

ਸੋਮਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, 'ਨੌਰਥਈਸਟਰਨ ਯੂਨੀਵਰਸਿਟੀ ਸੈਂਟਰਫੌਰ ਸਪਰਿਚੁਐਲਟੀ ਡਾਇਲਾਗ ਐਂਡ ਸਰਵਿਸ' ਨੇ ਰਵੀਸ਼ੰਕਰ ਨੂੰ ਪਿਛਲੇ ਹਫਤੇ ਨਾਗਰਿਕਤਾ ਦੂਤ ਦੇ ਤੌਰ 'ਤੇ ਮਾਨਤਾ ਦਿੱਤੀ। ਯੂਨੀਵਰਸਿਟੀ ਵਿਚ ਕਾਰਜਕਾਰੀ ਨਿਦੇਸ਼ਕ ਅਤੇ ਅਧਿਆਤਮਿਕ ਸਲਾਹਕਾਰ (ਚੈਪਲੇਨ) ਅਲੈਗਜ਼ੈਂਡਰ ਲੇਵੇਰਿੰਗ ਕਰਨ ਨੇ ਕਿਹਾ,''ਅਸੀਂ ਸ਼੍ਰੀ ਸ਼੍ਰੀ ਦੇ ਧੰਨਵਾਦੀ ਹਾਂ। ਗਲੋਬਲ ਨਾਗਰਿਕਤਾ ਦੂਤ ਪ੍ਰੋਗਰਾਮ ਸ਼ੁਰੂ ਕਰਨ ਲਈ ਇਸ ਨਾਲੋਂ ਬਿਹਤਰ ਕੁਝ ਨਹੀਂ ਹੋ ਸਕਦਾ ਸੀ। ਅਸੀਂ ਇਕ ਖੁਸ਼ ਮਿਜਾਜ਼ ਮਨੁੱਖੀ ਕਾਰਕੁਨ ਨਾਲ ਵਾਰਤਾ ਕਰਾਂਗੇ ਅਤੇ ਉਹਨਾਂ ਤੋਂ ਸਿੱਖਾਂਗੇ। ਉਹਨਾਂ ਨੇ ਸਾਡੇ ਸਭ ਤੋਂ ਉੱਤਮ ਮਨੁੱਖੀ ਕਦਰਾਂ ਕੀਮਤਾਂ ਨੂੰ ਜੀਵਨ ਵਿਚ ਅਪਨਾਇਆ ਹੋਇਆ ਹੈ।''


author

Vandana

Content Editor

Related News