ਅਮਰੀਕਾ ਦੇ ਕੈਰੋਲੀਨਾ ਵਿਚ ਚੱਲੀਆਂ ਗੋਲੀਆਂ, ਭਾਰਤੀ ਨੌਜਵਾਨ ਦੀ ਦਰਦਨਾਕ ਮੌਤ

Sunday, Nov 12, 2017 - 08:04 PM (IST)

ਅਮਰੀਕਾ ਦੇ ਕੈਰੋਲੀਨਾ ਵਿਚ ਚੱਲੀਆਂ ਗੋਲੀਆਂ, ਭਾਰਤੀ ਨੌਜਵਾਨ ਦੀ ਦਰਦਨਾਕ ਮੌਤ

ਨਿਊਯਾਰਕ (ਭਾਸ਼ਾ)- ਅਮਰੀਕੀ ਸੂਬੇ ਉੱਤਰ ਕੈਰੋਲੀਨਾ ਵਿਚ ਹੋਈ ਗੋਲੀਬਾਰੀ ਵਿਚ ਇਕ ਮੋਟਲ ਦੇ ਭਾਰਤੀ ਮੂਲ ਦੇ ਮਾਲਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਜਮਾਲ ਲਿਟਿਲਜੌਨ ਨੇ ਦੱਸਿਆ ਕਿ ਫਾਇਟੇਵਿਲੇ ਸ਼ਹਿਰ ਵਿਚ ਨਾਈਟਸ ਇਨ ਐਂਡ ਡਾਇਮੰਡਜ਼ ਜੈਂਟਲਮੈਨ ਕਲੱਬ ਦੇ ਮਾਲਕ ਆਕਾਸ਼ ਟੀ ਤਲਾਟੀ (40) ਗੋਲੀਬਾਰੀ ਵਿਚ ਮਾਰੇ ਗਏ। ਹਾਲਾਂਕਿ ਉਹ ਇਕ ਰਾਹਗੀਰ ਸੀ ਅਤੇ ਗੋਲੀਬਾਰੀ ਦੀ ਲਪੇਟ ਵਿਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਤਲਾਟੀ ਗੁਜਰਾਤ ਦੇ ਆਨੰਦ ਦੇ ਰਹਿਣ ਵਾਲੇ ਸਨ। 


Related News