ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨਹੀਂ ਪਤਾ ਕੌਣ ਹੈ ਉਸਦਾ ਪਿਤਾ!

Friday, Apr 05, 2019 - 01:05 PM (IST)

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਨਹੀਂ ਪਤਾ ਕੌਣ ਹੈ ਉਸਦਾ ਪਿਤਾ!

ਵਾਸ਼ਿੰਗਟਨ (ਇੰਟ.)–ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਆਪਣੇ ਪਿਤਾ ਬਾਰੇ ਗਲਤ ਦਾਅਵਾ ਕਰ ਬੈਠੇ। ਨਾਟੋ ਸੈਕ੍ਰੇਟਰੀ ਜੈਨਸ ਸਟੋਲਟੇਨਬਰਗ ਦੇ ਨਾਲ ਇਕ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਉਸਦੇ ਪਿਤਾ ਦਾ ਜਨਮ ਜਰਮਨੀ ਵਿਚ ਹੋਇਆ ਸੀ। ਟਰੰਪ ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਦੀ ਆਲੋਚਨਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਰਮਨੀ ਫੌਜੀ ਮਦਦ ਦੀ ਕੀਮਤ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਅਦਾ ਨਹੀਂ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ ਮੇਰੇ ਮਨ ਵਿਚ ਏਂਜੇਲਾ ਤੇ ਜਰਮਨੀ ਲਈ ਬਹੁਤ ਸਨਮਾਨ ਹੈ।

ਮੇਰੇ ਪਿਤਾ ਜਰਮਨ ਸਨ ਅਤੇ ਉਹ ਜਰਮਨੀ ਦੀ ਬਹੁਤ ਹੀ ਖੂਬਸੂਰਤ ਜਗ੍ਹਾ ’ਤੇ ਪੈਦਾ ਹੋਏ ਸਨ, ਇਸ ਲਈ ਜਰਮਨੀ ਨਾਲ ਮੈਨੂੰ ਖਾਸ ਲਗਾਅ ਹੈ। ਸੱਚਾਈ ਇਹ ਹੈ ਕਿ ਟਰੰਪ ਦੇ ਪਿਤਾ ਫ੍ਰੈਡ ਟਰੰਪ ਦਾ ਜਨਮ ਨਿਊਯਾਰਕ ਵਿਚ ਹੋਇਆ ਸੀ। ਟਰੰਪ ਦੇ ਦਾਦਾ ਫ੍ਰੀਡਰਿਕ ਟਰੰਪ ਜਰਮਨੀ ਦੇ ਕੈਲਸਟੈਡ ਪਿੰਡ ਵਿਚ ਪੈਦਾ ਹੋਏ ਸਨ। ਜਰਮਨ ਦੇ ਇਕ ਇਤਿਹਾਸਕਾਰ ਮੁਤਾਬਕ ਫ੍ਰੀਡਰਿਕ ਟਰੰਪ 1885 ਵਿਚ ਅਮਰੀਕਾ ਚਲੇ ਗਏ। ਉਹ 1901 ਵਿਚ ਜਰਮਨੀ ਪਰਤੇ ਅਤੇ ਉਨ੍ਹਾਂ ਨੂੰ ਐਲਿਜ਼ਾਬੇਥ ਕ੍ਰਾਈਸਟ ਨਾਂ ਦੀ ਇਕ ਲੜਕੀ ਨਾਲ ਪਿਆਰ ਹੋ ਗਿਆ। ਦੋਵਾਂ ਨੇ ਵਿਆਹ ਕੀਤਾ ਅਤੇ ਫ੍ਰੀਡਰਿਕ ਟਰੰਪ ਫਿਰ ਅਮਰੀਕਾ ਚਲੇ ਗਏ। ਕ੍ਰਾਈਸਟ ਉਸ ਵੇਲੇ 3 ਮਹੀਨਿਆਂ ਦੀ ਗਰਭਵਤੀ ਸੀ। ਉਨ੍ਹਾਂ ਦੇ ਬੇਟੇ ਮਤਲਬ ਟਰੰਪ ਦੇ ਪਿਤਾ ਦਾ ਜਨਮ ਨਿਊਯਾਰਕ ਵਿਚ ਹੋਇਆ। ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਦਾ ਜਨਮ ਵਿਦੇਸ਼ ਵਿਚ ਹੋਇਆ ਸੀ। ਟਰੰਪ ਦੀ ਮਾਂ ਸਕਾਟਿਸ਼ ਸੀ।


author

Sunny Mehra

Content Editor

Related News