ਅਮਰੀਕੀ ਮਹਿਲਾ ਐਥਲੀਟ ਕੇਨੀ ਹੈਰੀਸਨ ਨੇ ਟੋਕੀਓ ਉਲੰਪਿਕ 'ਚ ਜਿੱਤਿਆ ਚਾਂਦੀ ਤਮਗਾ

Monday, Aug 02, 2021 - 10:31 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ 100 ਮੀਟਰ ਹਰਡਲ ਐਥਲੀਟ ਕੇਨੀ ਹੈਰੀਸਨ ਨੇ ਟੋਕਿਓ ਉਲੰਪਿਕ 'ਚ ਇਸ ਦੌੜ 'ਚ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਤਮਗੇ 'ਤੇ ਕਬਜ਼ਾ ਕੀਤਾ ਹੈ। ਕੇਨੀ ਨੇ 2016 ਦੇ ਯੂ.ਐੱਸ. ਓਲੰਪਿਕ ਟ੍ਰੈਕ ਅਤੇ ਫੀਲਡ ਟਰਾਇਲਾਂ 'ਚ 100 ਮੀਟਰ ਦੀ ਹਰਡਲ ਰੇਸ 'ਚ ਆਪਣੀ ਉਲੰਪਿਕ ਮੈਡਲ ਦੀ ਦੌੜ ਸ਼ੁਰੂ ਕੀਤੀ ਪਰ ਰੀਓ ਉਲੰਪਿਕ ਵਿਚ ਉਹ ਛੇਵੇਂ ਸਥਾਨ 'ਤੇ ਆਉਣ ਕਾਰਨ ਅਸਫਲ ਰਹੀ। ਫਿਰ ਵੀ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ ਇਸ ਵਾਰ ਟੋਕੀਓ ਉਲੰਪਿਕ 'ਚ ਸੋਮਵਾਰ ਨੂੰ ਉਸਨੇ ਆਖਰਕਾਰ ਆਪਣਾ ਟੀਚਾ ਪੂਰਾ ਕੀਤਾ। 

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਜੇਂਡਰ ਨੇ ਰੋਰੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ


ਇਸ 28 ਸਾਲਾਂ ਐਥਲੀਟ ਨੇ ਟੋਕੀਓ ਓਲੰਪਿਕ 'ਚ 12.52 ਸੈਕੰਟ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ, ਕੇਨੀ ਨੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਜਮੈਕਾ ਦੀ ਮੇਗਨ ਟੇਪਰ ਨੂੰ ਆਸਾਨੀ ਨਾਲ ਹਰਾਇਆ ਅਤੇ ਸੋਨ ਤਮਗਾ ਜਿੱਤਣ ਵਾਲੀ ਪੋਰਟੋ ਰੀਕੋ ਦੀ ਜੈਸਮੀਨ ਕੈਮਾਚੋ-ਕੁਇਨ ਤੋਂ ਪਿੱਛੇ ਰਹੀ। ਹੈਰੀਸਨ ਨੇ ਆਪਣੀ ਇਸ ਜਿੱਤ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਹੈਰੀਸਨ ਦਾ ਜਨਮ ਟੈਨੇਸੀ 'ਚ ਹੋਇਆ ਸੀ ਅਤੇ ਉਸਨੂੰ ਇੱਕ ਬੱਚੇ ਵਜੋਂ ਗੋਦ ਲਿਆ ਗਿਆ ਸੀ। ਉਸਦੇ ਮਾਪਿਆਂ, ਕੈਰਨ ਅਤੇ ਗੈਰੀ ਦੇ 11 ਬੱਚੇ ਹਨ, ਜਿਨ੍ਹਾਂ ਵਿੱਚੋਂ 9 ਗੋਦ ਲਏ ਗਏ ਸਨ। ਹੈਰੀਸਨ ਨੇ ਆਪਣਾ ਧਿਆਨ ਟ੍ਰੈਕ ਵੱਲ ਬਦਲਣ ਤੋਂ ਪਹਿਲਾਂ ਇੱਕ ਫੁੱਟਬਾਲ ਖਿਡਾਰੀ ਵਜੋਂ ਸ਼ੁਰੂਆਤ ਕੀਤੀ।  ਉਹ ਕੈਂਟਕੀ ਯੂਨੀਵਰਸਿਟੀ ਲਈ ਸਾਂਝੇ ਤੌਰ 'ਤੇ ਦੌੜੀ ਅਤੇ ਸੀਨੀਅਰ ਵਜੋਂ ਰਾਸ਼ਟਰੀ ਚੈਂਪੀਅਨਸ਼ਿਪਾਂ ਜਿੱਤੀਆਂ। ਫਿਰ ਉਸਨੂੰ ਰੀਓ ਉਲੰਪਿਕ ਵਿੱਚ ਭਾਗ ਲੈਣ ਦਾ ਮੌਕਾ ਪ੍ਰਾਪਤ ਹੋਇਆ।

ਇਹ ਖ਼ਬਰ ਪੜ੍ਹੋ- ਘੋੜਸਵਾਰੀ : ਮਿਰਜ਼ਾ ਨੇ ਜੰਪਿੰਗ ਫਾਈਨਲ ਦੇ ਲਈ ਕੁਆਲੀਫਾਈ ਕੀਤਾ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News