ਮਿਆਂਮਾਰ ''ਚ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ 11 ਸਾਲ ਦੀ ਸਜ਼ਾ

Friday, Nov 12, 2021 - 02:40 PM (IST)

ਮਿਆਂਮਾਰ ''ਚ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ 11 ਸਾਲ ਦੀ ਸਜ਼ਾ

ਬੈਂਕਾਕ (ਏਪੀ)-  ਫ਼ੌਜੀ ਸ਼ਾਸਨ ਅਧੀਨ ਮਿਆਂਮਾਰ ਦੀ ਇਕ ਅਦਾਲਤ ਨੇ ਨਜ਼ਰਬੰਦ ਅਮਰੀਕੀ ਪੱਤਰਕਾਰ ਡੈਨੀ ਫੇਨਸਟਰ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਫੈਨਸਟਰ ਨੂੰ ਗਲਤ ਅਤੇ ਭੜਕਾਊ ਜਾਣਕਾਰੀ ਫੈਲਾਉਣ ਸਮੇਤ ਕਈ ਦੋਸ਼ਾਂ ਲਈ ਦੋਸ਼ੀ ਪਾਇਆ ਗਿਆ ਸੀ। ਵਕੀਲ ਥਾਨ ਜੌ ਆਂਗ ਨੇ ਕਿਹਾ ਕਿ ਆਨਲਾਈਨ ਮੈਗਜ਼ੀਨ 'ਫਰੰਟੀਅਰ ਮਿਆਂਮਾਰ' ਦੇ ਪ੍ਰਬੰਧਕ ਨਿਰਦੇਸ਼ਕ ਫੇਨਸਟਰ ਨੂੰ ਗੈਰ-ਕਾਨੂੰਨੀ ਸੰਗਠਨਾਂ ਨਾਲ ਸਬੰਧ ਰੱਖਣ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ - ਕੈਨੇਡਾ ਦਾ ਅਹਿਮ ਫ਼ੈਸਲਾ, ਹੈਤੀ 'ਚੋਂ ਆਪਣੇ ਕਰਮਚਾਰੀ ਵਾਪਸ ਬੁਲਾਉਣ ਦੇ ਨਿਰਦੇਸ਼ ਕੀਤੇ ਜਾਰੀ

ਪੱਤਰਕਾਰ, ਜਿਸ ਨੂੰ ਮਈ ਤੋਂ ਹਿਰਾਸਤ ਵਿਚ ਰੱਖਿਆ ਗਿਆ, ਉਸ 'ਤੇ ਅੱਤਵਾਦ ਵਿਰੋਧੀ ਕਾਨੂੰਨ ਦੀ ਉਲੰਘਣਾ ਦੇ ਦੋ ਹੋਰ ਮਾਮਲੇ ਵੀ ਚੱਲ ਰਹੇ ਹਨ, ਜੋ ਇਕ ਹੋਰ ਅਦਾਲਤ ਵਿਚ ਵਿਚਾਰ ਅਧੀਨ ਹਨ। ਇਸ ਤੋਂ ਇਲਾਵਾ ਫੇਨਸਟਰ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਵੀ ਚੱਲ ਰਿਹਾ ਹੈ। ਫੈਨਸਟਰ ਨੂੰ 24 ਮਈ ਨੂੰ ਯਾਂਗੂਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਅਮਰੀਕਾ ਲਈ ਉਡਾਣ 'ਤੇ ਸਵਾਰ ਹੋਣ ਵਾਲਾ ਸੀ। ਉਹ ਇਕਲੌਤਾ ਵਿਦੇਸ਼ੀ ਪੱਤਰਕਾਰ ਹੈ ਜਿਸ ਨੂੰ ਗੰਭੀਰ ਅਪਰਾਧ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਮਿਆਂਮਾਰ ਵਿੱਚ ਫ਼ੌਜ ਨੇ ਫਰਵਰੀ ਵਿੱਚ ਤਖ਼ਤਾ ਪਲਟ ਕੇ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ।


author

Vandana

Content Editor

Related News