ਕੋਰੋਨਾ ਦਾ ਖ਼ੌਫ: ਅਮਰੀਕਾ ਨੇ ਆਪਣੇ ਵਸਨੀਕਾਂ ਨੂੰ ਕੈਨੇਡਾ ਨਾ ਜਾਣ ਦੀ ਕੀਤੀ ਹਿਦਾਇਤ

Tuesday, Jan 11, 2022 - 03:10 PM (IST)

ਵਾਸ਼ਿੰਗਟਨ (ਵਾਰਤਾ) : ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕੈਨੇਡਾ ਲਈ ‘ਡੂ ਨਾਟ ਟਰੈਵਲ’ ਦੀ ਚਿਤਾਵਨੀ ਜਾਰੀ ਕੀਤੀ ਹੈ। ਸੀ.ਡੀ.ਸੀ. ਨੇ ਸੋਮਵਾਰ ਨੂੰ ਯਾਤਰਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਕੈਨੇਡਾ ਨੂੰ ‘ਲੈਵਲ 4: ਬੇਹੱਦ ਜੋਖ਼ਮ ਭਰਿਆ’ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਅਤੇ ਦੇਸ਼ ਵਾਸੀਆਂ ਨੂੰ ਕੈਨੇਡਾ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ। ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੀ.ਡੀ.ਸੀ. ਨੇ ਕਰੀਬ 80 ਥਾਂਵਾਂ ਨੂੰ ‘ਲੈਵਲ4’ ਦੀ ਸ਼੍ਰੇਣੀ ਵਿਚ ਰੱਖਿਆ ਹੈ।

ਇਹ ਵੀ ਪੜ੍ਹੋ: ਮਾਹਰਾਂ ਦਾ ਦਾਅਵਾ, ਸਦੀ ਦੇ ਅੰਤ ਤੱਕ 180 ਸਾਲ ਤੱਕ ਜਿਊਂਦਾ ਰਹਿ ਸਕੇਗਾ ਮਨੁੱਖ

ਦਿ ਗਾਰਡੀਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਅਮਰੀਕਾ ਵਾਸੀਆਂ ਲਈ ਕੈਨੇਡਾ ਹਮੇਸ਼ਾ ਤੋਂ ਹੀ ਪਸੰਦੀਦਾ ਥਾਂਵਾਂ ਵਿਚੋਂ ਇਕ ਰਿਹਾ ਹੈ ਪਰ ਕੋਰੋਨਾ ਕਾਲ ਵਿਚ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਗੈਰ-ਜ਼ਰੂਰੀ ਯਾਤਰਾਵਾਂ ਲਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ। ਦਸੰਬਰ ਦੇ ਮਹੀਨੇ ਵਿਚ ਕੈਨੇਡਾ ਨੇ ਵੀ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਜ਼ਰੂਰਤ ਨਾ ਹੋਣ ’ਤੇ ਦੇਸ਼ ਤੋਂ ਬਾਹਰ ਕਿਤੇ ਨਾ ਜਾਣ।

ਇਹ ਵੀ ਪੜ੍ਹੋ: ਪੂਰਬੀ ਅਫ਼ਗਾਨਿਸਤਾਨ ’ਚ ਧਮਾਕਾ, 9 ਬੱਚਿਆਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News