ਅਮਰੀਕਾ : ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ 'ਚ ਮਿਲੀ ਲਾਸ਼

Monday, Jan 27, 2020 - 01:29 PM (IST)

ਅਮਰੀਕਾ : ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ 'ਚ ਮਿਲੀ ਲਾਸ਼

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਵਿਦਿਆਰਥਣ ਜੋ 21 ਜਨਵਰੀ ਤੋਂ ਲਾਪਤਾ ਸੀ, ਦੀ ਲਾਸ਼ ਇੰਡੀਆਨਾ ਰਾਜ ਦੀ ਇਕ ਝੀਲ ਵਿਚ ਪਾਈ ਗਈ। ਦੀ ਅਮੇਰਿਕਨ ਬਾਜ਼ਾਰ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ 21 ਸਾਲਾ ਪੀੜਤਾ ਐਨਾਰੋਜ਼ ਜੈਰੀ ਯੂਨੀਵਰਸਿਟੀ ਆਫ ਨੋਟਰੇ ਡੇਮ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਸੈਂਟ ਮੈਰੀਜ਼ ਝੀਲ ਵਿਚੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਕੋਰੋਨਰ ਦੇ ਮੁਤਾਬਕ ਬਾਹਰੀ ਜਾਂਚ ਵਿਚ ਸਦਮੇ ਦੇ ਕੋਈ ਸੰਕੇਤ ਨਹੀਂ ਦਿਸੇ। 

ਜੇਰੀ ਦੇ ਪਰਿਵਾਰ ਦੇ ਕਰੀਬੀ ਇਕ ਸੂਤਰ ਨੇ ਅਮੇਰਿਕਨ ਬਾਜ਼ਾਰ ਨੂੰ ਦੱਸਿਆ ਕਿ ਜਦੋਂ ਲਾਸ਼ ਬਰਾਮਦ ਕੀਤੀ ਗਈ ਤਾਂ ਉਸ ਦਾ ਫੋਨ ਅਤੇ ਈਅਰਬੱਡ ਬਰਕਰਾਰ ਸਨ।ਉਸ ਨੇ ਅੱਗੇ ਕਿਹਾ ਕਿ ਸੰਭਵ ਹੈ ਕਿ ਸੈਰ ਕਰਦਿਆਂ ਜਾਂ ਘੁੰਮਦੇ ਸਮੇਂ ਸ਼ਾਇਦ ਉਹ ਗਲਤੀ ਨਾਲ ਝੀਲ ਵਿਚ ਡਿੱਗ ਗਈ ਹੋਵੇ। ਇਕ ਸੀਨੀਅਰ, ਜੇਰੀ ਨੂੰ ਇਸ ਸਾਲ ਗ੍ਰੈਜੁਏਟ ਹੋਣਾ ਤੈਅ ਕੀਤਾ ਗਿਆ ਸੀ।ਉਹ ਇਕ ਵਿਗਿਆਨ-ਬਿਜ਼ਨੈੱਸ ਦੀ ਪ੍ਰਮੁੱਖ ਸੀ ਅਤੇ ਉਸ ਨੂੰ ਇਕ ਡੈਂਟਲ ਸਕੂਲ ਜਾਣ ਦੀ ਆਸ ਸੀ। 

ਇਕ ਬਿਆਨ ਵਿਚ ਯੂਨੀਵਰਸਿਟੀ ਆਫ ਨੋਟਰੇ ਡੈਮ ਨੇ ਜੇਰੀ ਦੇ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਜੇਰੀ ਦਾ ਜਨਮ ਭਾਰਤ ਦੇ ਕੇਰਲ ਦੇ ਐਮਾਕੁਲੁਮਵਿਚ ਹੋਇਆ ਸੀ ਅਤੇ ਉਹ 2000 ਦਹਾਕੇ ਦੇ ਸ਼ੁਰੁ ਵਿਚ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ ਸੀ। ਉਸ ਦੇ ਪਿਤਾ ਜੇਰੀ ਜੇਮਜ਼ ਇਕ ਸੂਚਨਾ ਤਕਨਾਲੋਜੀ ਪੇਸ਼ੇਵਰ ਹਨ ਅਤੇ ਮਾਂ ਰੇਨੀ ਜੇਰੀ ਦੰਦਾਂ ਦੀ ਡਾਕਟਰ ਹੈ।
 


author

Vandana

Content Editor

Related News