ਪੰਜ ਸਾਲਾਂ ਦੌਰਾਨ 26642 ਭਾਰਤੀ ਗੈਰਕਾਨੂੰਨੀ ਤੌਰ ’ਤੇ ਅਮਰੀਕਾ ''ਚ ਦਾਖ਼ਲ ਹੋਣ ਕਾਰਨ ਗ੍ਰਿਫ਼ਤਾਰ

Monday, Oct 26, 2020 - 06:30 PM (IST)

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੀ ਕੌਮੀ ਸਰਹੱਦੀ ਗਸ਼ਤ ਏਜੰਸੀ ਨੇ ਕੌਮੀ ਪੱਧਰ ਤੇ ਪਿਛਲੇ ਪੰਜ ਸਾਲਾਂ ਦੌਰਾਨ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਦੇ ਬਾਰਡਰ ਨੂੰ ਪਾਰ ਕਰਦੇ ਹੋਏ 26642 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪ੍ਰਗਟਾਵਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਅੱਜ ਇੱਥੇ ਜਾਰੀ ਕੀਤੇ ਗਏ ਇੱਕ ਪ੍ਰੈੱਸ ਬਿਆਨ ਵਿਚ ਕੀਤਾ।

ਸ: ਚਾਹਲ ਨੇ ਦੱਸਿਆ ਕਿ ਸੂਚਨਾ ਦੇ ਅਧਿਕਾਰ ਤਹਿਤ ਅਮਰੀਕਾ ਦੀ ਬਾਰਡਰ ਪੈਟਰੋਲ ਏਜੰਸੀ ਤੋਂ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਗ਼ੈਰਕਾਨੂੰਨੀ ਤੌਰ ‘ਤੇ ਸੰਯੁਕਤ ਰਾਜ ਵਿਚ ਦਾਖਲ ਹੋਣ ਲਈ ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਦੀ ਗਿਣਤੀ ਵਿੱਤੀ ਸਾਲ 2012 ਦੇ ਮੁਕਾਬਲੇ ਹੁਣ ਤੱਕ ਲਗਭਗ ਚਾਰ ਗੁਣਾ ਜ਼ਿਆਦਾ ਹੈ ਜਦੋਂ ਕਿ ਸਾਲ 2012 ਸਿਰਫ 642 ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ ਵਿੱਤੀ ਸਾਲ 2018 ਦੇ ਦੌਰਾਨ ਯੂ.ਐੱਸ ਬਾਰਡਰ ਪੈਟਰੋਲ ਨੇ 9234 ਅਤੇ ਵਿੱਤੀ ਸਾਲ 2019 ਦੌਰਾਨ 8027 ਭਾਰਤੀ ਸਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਹੜਾ ਕਿ ਅੱਜ ਤਕ ਦਾ ਸਭ ਤੋਂ ਜ਼ਿਆਦਾ ਅੰਕੜਾ ਸਮਝਿਆ ਜਾ ਰਿਹਾ ਹੈ। 

ਯੂ.ਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਉਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਾਂਦੀ ਹੈ ਜਿਹੜੇ ਬਹੁਤ ਸਾਰੇ ਭਾਰਤੀਆਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ-ਮੈਕਸੀਕੋ ਦੀ ਸਰਹੱਦ ਪਾਰ ਕੀਤੀ ਜਾ ਰਹੀ ਹੈ ਅਤੇ ਆਪਣੇ ਦੇਸ਼ ਵਿਚ ਅੱਤਿਆਚਾਰਾਂ ਲਈ ਅਮਰੀਕਾ ਅੰਦਰ ਪਨਾਹ ਲੈਣ ਦਾ ਦਾਅਵਾ ਕੀਤਾ ਜਾ ਰਹਾ ਹੈ।ਇਹਨਾਂ ਗੈਰ ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਵਾਲੇ ਭਾਰਤੀਆਂ ਵੱਲੋਂ ਆਪਣੇ ਦੇਸ਼ ਵਿਚ ਬਹੁਤ ਸਾਰੇ ਰਾਜਨੀਤਿਕ ਸ਼ਰਨ ਲੈਣ ਲਈ ਯੋਗ ਦਾਅਵੇ ਪੇਸ਼ ਕਰਦੇ ਹਨ ਪਰ ਵੱਡੀ ਗਿਣਤੀ ਆਰਥਿਕ ਪ੍ਰਵਾਸੀਆਂ ਦੀ ਹੁੰਦੀ ਹੈ ਜੋ ਇਸ ਪ੍ਰਣਾਲੀ ਨੂੰ ਭਾਂਪਦੇ ਹਨ ਅਤੇ ਕਾਨੂੰਨੀ ਕੇਸਾਂ ਨੂੰ ”ਧੋਖਾ” ਦੇ ਸਕਦੇ ਹਨ।ਸ਼: ਚਾਹਲ ਨੇ ਦੱਸਿਆ ਕਿ ਕਈ ਭਾਰਤੀਆਂ ਨੇ ਜੋ ਹਰ ਸਾਲ ਗ਼ੈਰਕਾਨੂੰਨੀ ਤੌਰ ‘ਤੇ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਏ ਸਨ, ਨੇ ਮੈਕਸਕਿਲੀ ਵਿਖੇ ਸਰਹੱਦ ਦੀ ਵਾੜ ਦੇ ਤਿੰਨ ਮੀਲ ਦੇ ਫ਼ਾਸਲੇ’ ਤੇ ਅਜਿਹਾ ਕੀਤਾ, ਅਜਿਹੇ ਲੋਕਾਂ ਵੱਲੋਂ ਅਕਸਰ ਇਹ ਸਮਝਿਆ ਜਾਂਦਾ ਹੈ ਕਿ ਮੈਕਸਕਿਲੀ ਇੱਕ ਸੁਰੱਖਿਅਤ ਸਰਹੱਦੀ ਸ਼ਹਿਰ ਹੈ ਜੋ ਉਨ੍ਹਾਂ ਦੇ ਸੰਯੁਕਤ ਰਾਜ ਵਿਚ ਦਾਖਲ ਹੋਣ ਦੇ ਹੱਕ ਵਿਚ ਹੈ।

ਅਮਰੀਕਾ ਅੰਦਰ ਸਿਆਸੀ ਸ਼ਰਨ ਮੰਗਣ ਵਾਲੇ ਬੇਰੁਜ਼ਗਾਰ ਭਾਰਤੀਆਂ ਅਤੇ ਕਈਆਂ ਨੂੰ ਆਪਣੀ ਜਮਾਤ ਤੋਂ ਬਾਹਰ ਵਿਆਹ ਕਰਾਉਣ ਲਈ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਰਾਜਨੀਤਕ ਅੱਤਿਆਚਾਰਾਂ ਦਾ ਦਾਅਵਾ ਕਰਦੇ ਹਨ। ਧੋਖੇਬਾਜ਼ ਪਨਾਹ ਲੈਣ ਵਾਲੇ ਅਕਸਰ ਪਹਿਲਾਂ ਆਏ ਪ੍ਰਵਾਸੀਆਂ ਦੇ ਬਿਨੈ-ਪੱਤਰਾਂ ਨਾਲ ਮਿਲਦੇ ਜੁਲਦੇ ਸਬੂਤ ਪੇਸ਼ ਕਰ ਦਿੰਦੇ ਹਨ। ਟਰਾਂਸੈਂਕਸ਼ਨਲ ਰਿਕਾਰਡਸ ਅੇਕਸ ਕਲੀਰਿੰਗ ਹਾਊਸ (ਟੀ.ਆਰ.ਸੀ) ਦੇ ਮੁਤਾਬਕ,ਵਿੱਤੀ ਸਾਲ 2012 ਤੋਂ 2017 ਦੇ ਵਿਚਕਾਰ ਲਗਭਗ 42.2 ਪ੍ਰਤੀਸ਼ਤ ਭਾਰਤੀਆਂ ਨੂੰ ਸਿਆਸੀ ਸ਼ਰਨ ਦੇ ਕੇਸਾਂ ਤੋਂ ਇਨਕਾਰ ਕੀਤਾ ਗਿਆ ਸੀ।ਅਮਰੀਕਾ ਵਿਚ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋ ਚੁੱਕੇ ਭਾਰਤੀਆਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਭਾਰਤੀਆਂ ਨੂੰ ਅਕਸਰ ਮਨੁੱਖੀ ਤਸਕਰੀ ਦੇ ਚੱਕਰ ਵਿਚ ਬੰਦੀ ਬਣਾਇਆ ਜਾਂਦਾ ਹੈ। ਚਾਹਲ ਨੇ ਕਿਹਾ ਕਿ ਫਿਰ ਉਹ ਤਸਕਰੀ ਦੇ ਕਰਜ਼ੇ ਅਤੇ ਬਾਂਡ ਫ਼ੀਸਾਂ ਨੂੰ ਅਦਾ ਕਰਨ ਲਈ ਹੋਟਲ ਤੋਂ ਲੈ ਕੇ ਸੁਵਿਧਾ ਕੇਂਦਰਾਂ ਤਕ ਦੇ ਕਾਰੋਬਾਰਾਂ ਵਿਚ ਦਾਖ਼ਲੇ ਹੁੰਦੇ ਹਨ। ਇਹ ਗ਼ੌਰ ਕੀਤਾ ਜਾ ਸਕਦਾ ਹੈ ਕਿ ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਹੋਮਲੈਂਡ ਸਕਿਉਰਟੀ ਵਿਭਾਗ ਦੇ ਅੰਦਰ ਇੱਕਜੁੱਟ ਬਾਰਡਰ ਏਜੰਸੀ ਹੈ ਜੋ ਅਧਿਕਾਰਤ ਪੋਰਟਾਂ ਤੇ ਦਾਖ਼ਲੇ ਅਤੇ ਦੇਸ਼ ਦੀਆਂ ਸਰਹੱਦਾਂ ਦੇ ਪ੍ਰਬੰਧਨ, ਨਿਯੰਤਰਣ ਅਤੇ ਸੁਰੱਖਿਆ ਦਾ ਚਾਰਜ ਲੈਂਦੀ ਹੈ।ਸ਼: ਚਾਹਲ ਨੇ ਦੱਸਿਆ ਕਿ ਮੌਜੂਦਾ ਟਰੰਪ ਪ੍ਰਸਾਸ਼ਨ ਦੌਰਾਨ ਭਾਵੇਂ ਅਮਰੀਕਾ ਅੰਦਰ ਸਿਆਸੀ ਸ਼ਰਨ ਪ੍ਰਾਪਤ ਕਰ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਰ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਣ ਦੀ ਸੂਰਤ ਵਿਚ ਇਹਨਾਂ ਕਾਨੂੰਨਾਂ ਨੂੰ ਨਰਮ ਕਰਨ ਦਾ ਜੋ ਭਰੋਸਾ ਦਿਵਾਇਆ ਹੈ ਉਸ ਨਾਲ ਸਿਆਸੀ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
 


Vandana

Content Editor

Related News