ਅਮਰੀਕੀ ਹਸਪਤਾਲ ’ਚ ਤੇਜ਼ਧਾਰ ਹਥਿਆਰ ਨਾਲ ਲੈੱਸ ਮਰੀਜ਼ ਨੂੰ ਪੁਲਸ ਨੇ ਮਾਰੀ ਗੋਲੀ
Saturday, Jan 10, 2026 - 10:57 AM (IST)
ਨਿਊਯਾਰਕ- ਨਿਊਯਾਰਕ ਸ਼ਹਿਰ ਦੀ ਪੁਲਸ ਨੇ ਬਰੁਕਲਿਨ ਦੇ ਇਕ ਹਸਪਤਾਲ ਦੇ ਕਮਰੇ ਵਿਚ ਖੁਦ ਨੂੰ ਬੰਦ ਕਰ ਕੇ ਇਕ ਤੇਜ਼ਧਾਰ ਹਥਿਆਰ ਲਹਿਰਾਉਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਸਹਾਇਕ ਪੁਲਸ ਮੁਖੀ ਚਾਰਲਸ ਮਿੰਚ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ ਸਾਢੇ ਪੰਜ ਵਜੇ ‘ਨਿਊਯਾਰਕ-ਪ੍ਰੈਸਬੀਟੇਰੀਅਨ ਬਰੁਕਲਿਨ ਮੈਥੋਡਿਸਟ ਹਸਪਤਾਲ’ ਵਿਚ ਵਾਪਰੀ। ਮਿੰਚ ਅਨੁਸਾਰ, ਪੁਲਸ ਮੁਲਾਜ਼ਮ ਹਸਪਤਾਲ ਦੀ 8ਵੀਂ ਮੰਜ਼ਿਲ ’ਤੇ ਪਹੁੰਚੇ, ਜਿੱਥੇ ਇਕ ਵਿਅਕਤੀ ਤੇਜ਼ਧਾਰ ਹਥਿਆਰ ਨਾਲ ਮੌਜੂਦ ਸੀ ਅਤੇ ਕਮਰੇ ਵਿਚ ਖੂਨ ਦੇ ਧੱਬੇ ਸਨ।
ਉਨ੍ਹਾਂ ਦੱਸਿਆ ਕਿ ਉਸ ਵਿਅਕਤੀ ਨੇ ਕਮਰੇ ਵਿਚ ਖੁਦ ਨੂੰ 2 ਹੋਰ ਲੋਕਾਂ ਨਾਲ ਬੰਦ ਕਰ ਲਿਆ ਸੀ, ਜਿਨ੍ਹਾਂ ’ਚ ਇਕ ਬਜ਼ੁਰਗ ਮਰੀਜ਼ ਅਤੇ ਹਸਪਤਾਲ ਦਾ ਇਕ ਸੁਰੱਖਿਆ ਕਰਮਚਾਰੀ ਸ਼ਾਮਲ ਸੀ। ਉਹ ਖੁਦ ਨੂੰ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਿਹਾ ਸੀ। ਜਦੋਂ ਉਹ ਵਿਅਕਤੀ ਹਥਿਆਰ ਲੈ ਕੇ ਪੁਲਸ ਮੁਲਾਜ਼ਮਾਂ ਵੱਲ ਦੌੜਿਆ, ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
