ਹੜ੍ਹ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਅਮਰੀਕੀ ਮਦਦ

Tuesday, Sep 27, 2022 - 03:41 PM (IST)

ਹੜ੍ਹ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਅਮਰੀਕੀ ਮਦਦ

ਵਾਸ਼ਿੰਗਟਨ (ਵਾਰਤਾ)– ਅਮਰੀਕਾ ਨੇ ਹੜ੍ਹ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਇਕ ਕਰੋੜ ਡਾਲਰ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਏਂਟਨੀ ਬਲਿੰਕਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਖਾਧ ਸੁਰੱਖਿਆ ਸਹਾਇਤਾ ਲਈ ਹੋਰ ਇਕ ਕਰੋੜ ਡਾਲਰ ਦਾ ਐਲਾਨ ਕਰਨ ’ਚ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਉਹ ਇਕ ਸਿੱਧਾ ਸੁਨੇਹਾ ਭੇਜ ਰਹੇ ਹਨ ਕਿ ਅਸੀਂ ਇਥੇ ਪਾਕਿਸਤਾਨ ਲਈ ਹਾਂ, ਜਿਵੇਂ ਅਸੀਂ ਪਿਛੋਕੜ ’ਚ ਰਹੇ ਹਾਂ।’’

ਡਾਅਨ ਅਖ਼ਬਾਰ ਮੁਤਾਬਕ ਬਲਿੰਕਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜਰਦਾਰੀ ਨਾਲ ਇਕ ਬੈਠਕ ਦੌਰਾਨ ਇਹ ਗੱਲ ਆਖੀ। ਕਈ ਮੁੱਦਿਆਂ ’ਤੇ ਚੰਗੀ ਤੇ ਸਾਰਥਕ ਗੱਲਬਾਤ ਹੋਈ। ਬੈਠਕ ’ਚ ਬਲਿੰਕਨ ਨੇ ਭਾਰਤ ਨਾਲ ਇਕ ਜ਼ਿੰਮੇਵਾਰ ਸਬੰਧ ਬਾਰੇ ਵੀ ਚਰਚਾ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ PMO ਤੋਂ ਆਡੀਓ ਲੀਕ ਮਾਮਲਾ: ਸ਼ਾਹਬਾਜ਼ ਨੇ ਚਰਚਾ ਲਈ NSC ਦੀ ਮੀਟਿੰਗ ਬੁਲਾਈ

ਉਨ੍ਹਾਂ ਕਿਹਾ, ‘‘ਸਾਡੇ ਸਹਿਯੋਗੀਆਂ ਨੇ ਵੀ ਚੀਨ ਬਾਰੇ ਗੱਲ ਕੀਤੀ ਤੇ ਅਸੀਂ ਆਪਣੇ ਸਬੰਧਾਂ ਨੂੰ ਡੂੰਘਾ ਕਰਨ ਬਾਰੇ ਵੀ ਗੰਭੀਰਦਾ ਨਾਲ ਗੱਲ ਕੀਤੀ।’’ ਉਨ੍ਹਾਂ ਬਿਲਾਵਲ ਨਾਲ ਮੁਲਾਕਾਤ ਦੌਰਾਨ ਸਬੰਧਾਂ ਦੇ ਮੁੜ ਵਿਚਾਰ ਦਾ ਸੰਕਲਪ ਲਿਆ। ਬੈਠਕ ਦੌਰਾਨ ਬਲਿੰਕਨ ਨੇ ਇਹ ਵੀ ਕਿਹਾ, ‘‘ਅਸੀਂ ਅਜਿਹੇ ਸਮੇਂ ’ਤੇ ਮਿਲ ਰਹੇ ਹਾਂ, ਜਦੋਂ ਪਾਕਿਸਤਾਨ ਦਾ ਇਕ ਤਿਹਾਈ ਇਲਾਕਾ ਹੜ੍ਹ ਨਾਲ ਪ੍ਰਭਾਵਿਤ ਹੈ। ਸਾਡੇ ਕੋਲ ਦ੍ਰਿੜ੍ਹ ਸੰਕਲਪ ਦੀ ਭਾਵਨਾ ਹੈ। ਅਸੀਂ ਦੋ-ਪੱਖੀ ਸਬੰਧਾਂ ਦੇ ਮੁੜ ਵਿਚਾਰ ਲਈ ਵਚਨਬੱਧ ਹਾਂ।’’

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਸੀ ਖ਼ਤਰਿਆਂ ’ਤੇ ਇਕੱਠਿਆਂ ਕੰਮ ਕੀਤਾ ਹੈ ਤੇ ਅੱਤਵਾਦ ਖ਼ਿਲਾਫ਼ ਇਕੱਠਿਆਂ ਕੰਮ ਕੀਤਾ ਹੈ ਤੇ ਅਫ਼ਗਾਨਿਸਤਾਨ ’ਤੇ ਉਦੇਸ਼ਾਂ ਨੂੰ ਸਾਂਝਾ ਕੀਤਾ ਹੈ। ਪਾਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਤੇ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖ਼ਾਰ ਟੀਮ ਦੇ ਹੋਰਨਾਂ ਮੈਂਬਰਾਂ ਨਾਲ ਐਤਵਾਰ ਸ਼ਾਮ ਵਾਸ਼ਿੰਗਟਨ ਪਹੁੰਚੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News