ਮਹਿਲਾ ਸੈਕਸ ਸਲੇਵਸ ਦਾ ਗੁਪਤ ਰੈਕੇਟ ਚਲਾਉਣ ਵਾਲਾ ਅਮਰੀਕੀ ਗੁਰੂ
Wednesday, May 08, 2019 - 11:39 PM (IST)

ਵਾਸ਼ਿੰਗਟਨ - ਅਮਰੀਕਾ 'ਚ ਹਾਲ ਹੀ 'ਚ ਇਕ ਸੈਕਸ ਸਲੇਵਸ (ਯੌਨ ਗੁਲਾਮ) ਰੈਕੇਟ ਦਾ ਖੁਲਾਸਾ ਹੋਇਆ ਹੈ। ਇਸ ਰੈਕੇਟ ਦਾ ਸਰਗਨਾ ਅਮਰੀਕਾ ਦਾ ਇਕ ਮਸ਼ਹੂਰ ਗੁਰੂ ਹੈ, ਜਿਸ ਦਾ ਨਾਂ ਕੀਥ ਰੈਨੇਰ ਹੈ। ਕੀਥ ਰੈਨੇਰ ਅਮਰੀਕਾ ਦੇ ਇਕ ਸੈਲਫ ਹੈਲਪ ਸੋਸਾਇਟੀ ਦਾ ਹੈੱਡ ਹੈ। ਕੀਥ ਰੈਨੇਰ 'ਤੇ ਦੋਸ਼ ਹੈ ਕਿ ਆਪਣੀ ਸੈਲਫ ਹੈਲਪ ਸੋਸਾਇਟੀ ਦੀ ਹੋੜ 'ਚ ਉਹ ਸੈਕਸ ਸਲੇਵਸ ਰੈਕੇਟ ਚਲਾ ਰਿਹਾ ਸੀ। ਮੰਗਲਵਾਰ ਤੋਂ ਕੀਥ ਖਿਲਾਫ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਇਸ ਮਾਮਲੇ 'ਚ 6 ਲੋਕ ਦੋਸ਼ੀ ਪਾਏ ਗਏ ਹਨ। ਮੁੱਖ ਦੋਸ਼ੀ ਕੀਥ ਰੈਨੇਰ ਹੈ ਜਦਕਿ ਬਾਕੀ 5 ਦੋਸ਼ੀ ਔਰਤਾਂ ਹੈ, ਜੋ ਕਿ ਕਥਿਤ ਸੈਲਫ ਹੈਲਪ ਸੋਸਾਇਟੀ ਦੇ ਮੈਨੇਜਮੈਂਟ ਦਾ ਕੰਮ ਦੇਖਦੀਆਂ ਸਨ। ਹਾਲਾਂਕਿ 5 ਔਰਤਾਂ ਆਪਣਾ ਜ਼ੁਰਮ ਕਬੂਲ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਖਿਲਾਫ ਟ੍ਰਾਇਲ ਨਹੀਂ ਹੋਵੇਗਾ।
ਦੱਸ ਦਈਏ ਕਿ ਕੀਥ ਰੈਨੇਰ () ਨਾਂ ਦੀ ਸੰਸਥਾ ਦਾ ਲੀਡਰ ਹੈ। ਵਿਰੋਧੀ ਧਿਰ ਦੇ ਵਕੀਲ ਮੁਤਾਬਕ ਕੀਥ ਦੀ ਇਹ ਸੰਸਥਾ ਆਪਣੇ ਸਮਰਥਕਾਂ ਤੋਂ ਪੈਸੇ ਠੱਗਦੀ ਸੀ ਅਤੇ ਫਿਰ ਉਨ੍ਹਾਂ ਤੋਂ ਔਰਤਾਂ ਦਾ ਯੌਨ ਸ਼ੋਸ਼ਣ ਕਰਾਉਂਦੀ ਸੀ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਬੀਤੇ 2 ਦਹਾਕਿਆਂ 'ਚ ਕਰੀਬ 16,000 ਲੋਕ ਇਸ ਸੰਸਥਾ ਦੀ ਵਰਕਸ਼ਾਪ 'ਚ ਸ਼ਾਮਲ ਹੋ ਚੁੱਕੇ ਹਨ। ਇਸ ਸੰਸਥਾ ਦੇ 5 ਦਿਨ ਦੇ ਕੋਰਸ ਦੀ ਫੀਸ ਕਰੀਬ 5000 ਡਾਲਰ ਸੀ। ਇਸ ਸੰਸਥਾ ਦੇ ਕਈ ਸਮਰਥਕ ਆਪਣੀ ਫੀਸ ਨਾ ਦੇਣ ਪਾਉਣ ਕਾਰਨ ਬਦਲੇ 'ਚ ਸੰਸਥਾ ਲਈ ਕੰਮ ਕਰਨ ਲੱਗੇ ਸਨ। ਸਾਲ 2015 'ਚ ਕੀਥ ਰੈਨੇਰ ਨੇ ਇਕ ਗੁਪਤ ਸੋਸਾਇਟੀ ਬਣਾਈ, ਜਿਸ ਨੂੰ () ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸੋਸਾਇਟੀ 'ਚ ਕੀਥ ਰੈਨੇਰ ਨੂੰ ਛੱਡ ਕੇ ਬਾਕੀ ਸਾਰੀਆਂ ਮੈਂਬਰ ਮਹਿਲਾਵਾਂ ਹਨ।
ਕੀਥ ਸੋਸਾਇਟੀ ਦੀਆਂ ਮੈਂਬਰਾਂ ਦਾ ਯੌਨ ਉਤਪੀੜਣ ਕਰਦਾ ਸੀ ਅਤੇ ਯੌਨ ਉਤਪੀੜਣ ਤੋਂ ਪਹਿਲਾਂ ਮਹਿਲਾਵਾਂ ਨਾਲ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ, ਪੱਤਰ ਆਦਿ ਮੰਗੇ ਜਾਂਦੇ ਸਨ ਅਤੇ ਜੇਕਰ ਕੋਈ ਮਹਿਲਾ () ਛੱਡਣਾ ਚਾਹੁੰਦੀ ਤਾਂ ਉਸ ਦੀਆਂ ਤਸਵੀਰਾਂ ਨੂੰ ਜਨਤਕ ਕਰਨ ਦੀ ਧਮਕੀ ਦਿੱਤੀ ਜਾਂਦੀ ਸੀ। ਕੁਝ ਮਹਿਲਾ ਮੈਂਬਰਾਂ ਦੀ ਬਗਾਵਤ ਅਤੇ ਨਿਊਯਾਰਕ ਟਾਈਮਜ਼ 'ਚ ਛਪੇ ਇਕ ਆਰਟੀਕਲ ਤੋਂ ਬਾਅਦ ਇਸ ਪੂਰੇ ਰੈਕੇਟ ਦਾ ਪਰਦਾਫਾਸ਼ ਹੋਇਆ। ਖੁਲਾਸੇ ਤੋਂ ਬਾਅਦ ਅਕਤੂਬਰ, 2017 'ਚ ਕੀਥ ਫਰਾਰ ਹੋ ਗਿਆ। ਬੀਤੇ ਮਾਰਚ ਮਹੀਨੇ 'ਚ ਹੀ ਉਸ ਨੂੰ ਮੈਕਸੀਕੋ ਤੋਂ ਲਗਜ਼ਰੀ ਵਿਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਕੀਥ 'ਤੇ ਸੈਕਸ ਟ੍ਰੈਫਿਕਿੰਗ ਅਤੇ ਸਾਜਿਸ਼ ਰੱਚਣ ਜਿਹੇ ਗੰਭੀਰ ਦੋਸ਼ ਲੱਗੇ ਹਨ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਕੈਥ ਰੈਨੇਰ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ 6 ਹਫਤੇ 'ਚ ਖਤਮ ਹੋ ਜਾਵੇਗੀ।