ਦਹਾਕਿਆਂ ਬਾਅਦ ਕਤਲ ਦਾ ਦੋਸ਼ੀ ਅਮਰੀਕੀ ਨਾਗਰਿਕ ਕੀਤਾ ਕੈਨੇਡਾ ਹਵਾਲੇ, ਫਸਟ ਡਿਗਰੀ ਕਤਲ ਦਾ ਹੈ ਦੋਸ਼
Saturday, Jan 10, 2026 - 06:51 AM (IST)
ਵੈਨਕੂਵਰ (ਮਲਕੀਤ ਸਿੰਘ) : ਕੁਝ ਅਰਸਾ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਇਕ ਸੁੰਨੇ ਹਾਈਵੇ ਰੈਸਟ ਸਟਾਪ 'ਤੇ ਵਾਪਰੇ ਇੱਕ ਬਜ਼ੁਰਗ ਕੈਨੇਡੀਅਨ ਨਾਗਰਿਕ ਦੀ ਨਿਰਦਈ ਹੱਤਿਆ ਦੇ ਮਾਮਲੇ 'ਚ ਦਹਾਕਿਆਂ ਬਾਅਦ ਵੱਡੀ ਕਾਨੂੰਨੀ ਸਫਲਤਾ ਮਿਲੀ ਹੈ ਜਿਸ ਮਗਰੋਂ ਦੋਸ਼ੀ ਪਾਏ ਗਏ ਸੰਬੰਧਤ ਅਮਰੀਕੀ ਨਾਗਰਿਕ ਨੂੰ ਕੈਨੇਡਾ ਹਵਾਲੇ ਕਰ ਦਿੱਤਾ ਗਿਆ ਹੈ, ਜਿਸ 'ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਹੈ।
ਇਹ ਵੀ ਪੜ੍ਹੋ : 'ਇੱਕ ਘੰਟੇ 'ਚ ਲੋਕ ਸੜਕਾਂ 'ਤੇ ਹੋਣਗੇ, ਤੁਸੀਂ ਐਕਸ਼ਨ ਲਓ...' ਈਰਾਨ ਦੇ ਜਲਾਵਤਨ ਪ੍ਰਿੰਸ ਨੇ ਟਰੰਪ ਨੂੰ ਕੀਤੀ ਅਪੀਲ
ਜਾਂਚ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 74 ਸਾਲਾ ਇੱਕ ਕੈਨੇਡੀਅਨ ਬਜ਼ੁਰਗ ਨੇ ਇਕ ਅਣਜਾਣੇ ਰਾਹਗੀਰ ਨੂੰ ਲਿਫਟ ਦਿੱਤੀ ਸੀ। ਦੋਸ਼ ਹੈ ਕਿ ਰੈਸਟ ਸਟਾਪ 'ਤੇ ਪਹੁੰਚਣ ਮਗਰੋਂ ਉਕਤ ਰਾਹਗੀਰ ਨੇ ਬੜੇ ਹੀ ਨਿਰਦਈ ਤਰੀਕੇ ਨਾਲ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਸੀ। ਪੀੜਤ ਇਕ ਪਰਿਵਾਰਕ ਬਜ਼ੁਰਗ ਅਤੇ ਪੜਪੌਤੇ ਵਾਲਾ ਦੱਸਿਆ ਜਾਂਦਾ ਸੀ ਜਿਸ ਦੀ ਮੌਤ ਨੇ ਉਸ ਵੇਲੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਮਾਮਲਾ ਸਾਲਾਂ ਤੱਕ ਅਣਸੁਲਝਿਆ ਰਿਹਾ, ਪਰ ਨਵੀਂ ਤਕਨੀਕ, ਫੋਰੈਂਸਿਕ ਸਬੂਤਾਂ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਜਾਂਚਕਾਰਾਂ ਨੇ ਕੇਸ ਨੂੰ ਮੁੜ ਖੋਲ੍ਹਿਆ। ਅਖ਼ੀਰਕਾਰ ਅਮਰੀਕਾ ‘ਚ ਰਹਿ ਰਹੇ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕੈਨੇਡਾ ਲਿਆਂਦਾ ਗਿਆ ਹੈ, ਜਿੱਥੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
