ਅਮਰੀਕਾ ''ਚ 1 ਲੱਖ ਲੋਕਾਂ ਦੀ ਮੌਤ ਦੀ ਸੁਣਵਾਈ ''ਚ ਸ਼ਾਮਲ ਹੋਣਗੇ ਸਭ ਤੋਂ ਜ਼ਿਆਦਾ ''ਲਾਅਮੈਨ''
Wednesday, Apr 18, 2018 - 04:41 AM (IST)
ਨਿਊਯਾਰਕ — ਅੰਤਰਰਾਸ਼ਟਰੀ ਡਰੱਗ ਮਾਫੀਆ ਜੋਆਕਿਊਨ ਅਲ ਚੇਪੋ ਗਜ਼ਮੇਨ ਖਿਲਾਫ ਸੁਣਵਾਈ ਲਈ ਅਮਰੀਕੀ ਅਦਾਲਤ ਨੇ ਅਨੋਖਾ ਫੈਸਲਾ ਲਿਆ ਹੈ। ਟ੍ਰਾਇਲ 'ਚ 800 ਤੋਂ 1000 ਨਿਆਂਕਰਾਂ ਦੀ ਸਹਾਇਤ ਲਈ ਜਾ ਰਹੀ ਹੈ। ਅਮਰੀਕਾ 'ਚ ਇਸ ਤੋਂ ਪਹਿਲਾਂ ਵੱਡੇ ਤੋਂ ਵੱਡੇ ਵਿਵਾਦਤ ਮਾਮਲੇ ਦੀ ਸੁਣਵਾਈ 'ਚ ਇੰਨੀ ਵੱਡੀ ਗਿਣਤੀ 'ਚ ਕਾਨੂੰਨਵਿਦ (ਲਾਅਮੈਨ) ਨਹੀਂ ਬੁਲਾਏ ਗਏ।
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਮੈਕਸੀਕੋ 'ਚ ਡਰੱਗ ਕਾਰੋਬਾਰਾਂ 'ਚ ਇਕ ਰਾਜ ਦੇ ਲਈ ਚਲੀ ਗੈਂਗਵਾਕ 'ਚ 1 ਲੱਖ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਗਜ਼ਮੇਨ ਨੂੰ ਮੈਕਸੀਕੋ ਪੁਲਸ ਮੇ 2016 'ਚ ਗ੍ਰਿਫਤਾਰ ਕੀਤਾ ਸੀ। 61 ਸਾਲਾਂ ਮਾਫੀਆ ਨੂੰ ਜਨਵਰੀ 2017 'ਚ ਹਵਾਲਗੀ ਸੰਧੀ ਦੇ ਜ਼ਰੀਏ ਅਮਰੀਕਾ 'ਚ ਲਿਆਂਦਾ ਗਿਆ ਸੀ। ਉਸ ਨੂੰ ਸਖਤ ਸੁਰੱਖਿਆ ਵਿਵਸਾਥ ਵਿਚਾਲੇ ਜੇਲ 'ਚ ਰੱਖਿਆ ਗਿਆ ਹੈ। ਉਸ ਦੀ ਕਿੰਨੀ ਦਹਿਸ਼ਤ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਬੁਰਕਲੀਨ ਦੀ ਫੈਡਰਲ ਅਦਾਲਤ ਦੇ ਜੱਜ ਬ੍ਰਾਇਨ ਕਾਗਨ ਨੇ ਫਰਵਰੀ 'ਚ ਆਦੇਸ਼ ਦਿੱਤਾ ਸੀ ਕਿ ਜਿਊਰੀ ਦੇ ਮੈਂਬਰਾਂ ਦੀ ਪਛਾਣ ਉਜਾਗਰ ਨਾ ਕੀਤੀ ਜਾਵੇ।
ਅਭਿਯੋਜਨ ਪੱਖ ਨੇ ਕਿਹਾ ਸੀ ਜਿਊਰੀ ਦੇ ਮੈਂਬਰ ਨਹੀਂ ਚਾਹੁੰਦੇ ਕਿ ਬੇਵਜਾਹ ਉਨ੍ਹਾਂ ਦੀ ਜਾਂ ਫਿਰ ਪਰਿਵਾਰ ਦੀ ਜਾਨ 'ਤੇ ਪੈਦਾ ਹੋਵੇ। ਜੱਜ ਨੇ ਅਭਿਯੋਜਕ ਪੱਖ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਅਹਿਮ ਸਬੂਤ ਉਨ੍ਹਾਂ ਦੇ ਕੋਲ ਅਜੇ ਵੀ ਆਉਣੇ ਬਾਕੀ ਹਨ। ਉਨ੍ਹਾਂ ਨੇ 18 ਮਈ ਇਸ ਦੇ ਲਈ ਆਖਰੀ ਤਰੀਕ ਨਿਰਧਾਰਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰਾਇਲ ਸਤੰਬਰ ਤੋਂ ਸ਼ੁਰੂ ਹੋਵੇਗਾ, ਪਰ ਉਸ ਤੋਂ ਪਹਿਲਾਂ ਜੁਲਾਈ ਜਾਂ ਫਿਰ ਅਗਸਤ 'ਚ ਸਾਰੇ ਕਾਨੂੰਨਵਿਦਾਂ ਨੂੰ ਮਾਮਲੇ ਨਾਲ ਜੁੜੇ ਸਵਾਲ ਉਪਲੱਬਧ ਕਰਾ ਦਿੱਤੇ ਜਾਣਗੇ, ਜਿਸ ਤੋਂ ਉਹ ਆਪਣੀ ਤਿਆਰੀ ਸਹੀ ਤਰੀਕੇ ਨਾਲ ਕਰ ਸਕਣਗੇ।
ਗਜ਼ਮੇਨ 'ਤੇ ਦੋਸ਼ ਹੈ ਕਿ ਉਹ ਕੋਕੀਨ, ਹੈਰੋਈਨ ਦਾ ਧੰਦਾ ਚਲਾ ਰਿਹਾ ਸੀ। ਕਾਰੋਬਾਰ 'ਚ ਆਪਣਾ ਇਕ ਰਾਜ ਕਾਇਮ ਕਰਨ ਲਈ ਉਸ ਨੇ ਆਪਣੇ ਗੈਂਗ ਮੈਕਸੀਕੋ ਸਿਨਾਲੋਆ ਕਾਰਟਲ ਨੂੰ ਇੰਨਾ ਸ਼ਕਤੀਸ਼ਾਲੀ ਬਣਾ ਦਿੱਤਾ ਕਿ ਉਸ ਦੇ ਵਿਰੋਧੀਆਂ ਦਾ ਲਗਭਗ ਸਫਾਇਆ ਹੋ ਗਿਆ। ਉਥੇ ਉਸ ਦੀ ਪਤਨੀ ਐਮਾ ਕਾਰੋਨਲ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪਤੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਗਜ਼ਮੇਨ ਦੇ ਵਕੀਲ ਐਡਰਾਡੋ ਦਾ ਕਹਿਣਾ ਹੈ ਕਿ ਹਿਰਾਸਤ 'ਚ ਉਸ ਦੇ ਕਲਾਇੰਟ ਦੀ ਹਾਲਤ ਹਰ ਰੋਜ਼ ਖਰਾਬ ਹੁੰਦੀ ਜਾ ਰਹੀ ਹੈ ਅਤੇ ਉਸ ਨੂੰ ਸਖਤ ਸੁਰੱਖਿਆ 'ਚ ਰੱਖਿਆ ਗਿਆ ਹੈ।
