ਅਮਰੀਕਾ : ਦੋ ਮੁੰਡਿਆਂ ਨੇ ਰਚਾਇਆ ਵਿਆਹ, ਪੜ੍ਹ੍ਹੋ ਅਨੋਖੀ ਪ੍ਰੇਮ ਕਹਾਣੀ

05/01/2019 4:25:20 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸ਼ਹਿਰ ਟੈਕਸਾਸ 30 ਮਾਰਚ 2019 ਨੂੰ ਇਕ ਅਨੋਖੇ ਵਿਆਹ ਦਾ ਗਵਾਹ ਬਣਿਆ। ਇਸ ਰਵਾਇਤੀ ਵਿਆਹ ਵਿਚ ਮੰਡਪ, ਬੈਂਡ-ਬਾਜਾ, ਬਾਰਾਤ, ਨਾਚ-ਗਾਣਾ, ਮਸਤੀ ਅਤੇ ਵਿਦਾਈ ਸਭ ਕੁਝ ਸੀ ਪਰ ਸਿਰਫ ਲਾੜੀ ਨਹੀਂ ਸੀ। ਇਹ ਵਿਆਹ ਦੋ ਲਾੜਿਆਂ ਦਾ ਸੀ। 30 ਮਾਰਚ ਨੂੰ ਐੱਨ.ਆਰ.ਆਈ. ਸਮਲਿੰਗੀ ਜੋੜੇ ਪਰਾਗ ਅਤੇ ਵੈਭਵ ਨੇ ਵਿਆਹ ਰਚਾਇਆ। ਦੋਹਾਂ ਦਾ ਮੰਡਪ ਤੱਕ ਪਹੁੰਚਣ ਦਾ ਰਸਤਾ ਕਾਫੀ ਮੁਸ਼ਕਲਾਂ ਭਰਿਆ ਸੀ।

PunjabKesari

ਬਚਪਨ ਦੀ ਉਲਝਣ, ਲੋਕਾਂ ਦੇ ਤਾਨਿਆਂ, ਮਾਤਾ-ਪਿਤਾ ਦੇ ਸਵਾਲ, ਹੰਝੂ ਅਤੇ ਪਿਆਰ ਨੂੰ ਸਿਰਫ ਪਿਆਰ ਸਾਬਤ ਕਰਨ ਦੀ ਲੜਾਈ ਜਿੱਤਣ ਦੇ ਬਾਅਦ ਅਖੀਰ ਵੈਭਵ ਦਾ ਕਹਿਣਾ ਹੈ ਕਿ ਹੁਣ ਹੋਰ ਨਹੀਂ ਰੋਣਾ। ਹੁਣ ਖੁਸ਼ ਹੋਣ ਦੇ ਦਿਨ ਹਨ। ਵੈਭਵ ਖੋਜੀ ਹਨ ਅਤੇ ਪਬਲਿਕ ਹੈਲਥ ਮੁੱਦਿਆਂ 'ਤੇ ਕੰਮ ਕਰ ਰਹੇ ਹਨ। ਪਰਾਗ ਯੂ.ਐੱਸ. ਦੇ ਉਸ ਸਮੇਂ ਦੇ ਰਾਸ਼ਟਰਪਤੀ ਓਬਾਮਾ ਦੇ ਪ੍ਰਸ਼ਾਸਨ ਦੇ ਮੈਂਬਰ ਰਹਿ ਚੁੱਕੇ ਹਨ ਅਤੇ ਫਿਲਹਾਲ ਮਾਸਟਰਕਾਰਡ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਹਨ। ਦੋਵੇਂ ਇਸ ਸਮੇਂ ਨਿਊਯਾਰਕ ਵਿਚ ਸੈਟਲਡ ਹਨ। ਵੈਭਵ ਨੇ ਆਪਣੇ ਸੰਘਰਸ਼ ਤੋਂ ਲੈ ਕੇ ਵਿਆਹ ਦੇ ਮਡੰਪ ਤੱਕ ਪਹੁੰਚਣ ਦੀ ਕਹਾਣੀ ਇਕ ਸਮਾਚਾਰ ਏਜੰਸੀ ਨਾਲ ਸ਼ੇਅਰ ਕੀਤੀ।

PunjabKesari

ਇੰਝ ਬੀਤਿਆ ਬਚਪਨ
ਵੈਭਵ ਨੇ ਦੱਸਿਆ,''ਮੈਂ ਦਿੱਲੀ ਦੇ ਇਕ ਮੱਧ ਵਰਗ ਪਰਿਵਾਰ ਵਿਚ ਵੱਡਾ ਹੋਇਆ। ਸਾਡਾ ਜੁਆਇੰਟ ਪਰਿਵਾਰ ਸੀ। ਜਿੱਥੇ ਕਈ ਸਾਰੇ ਚਾਚਾ, ਚਾਚੀ, ਚਚੇਰੇ ਭੈਣ-ਭਰਾ ਸਨ। ਬਚਪਨ ਵਿਚ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਅਤੇ ਦੂਜੇ ਮੁੰਡਿਆਂ ਵਿਚ ਕਾਫੀ ਫਰਕ ਹੈ। ਇਸੇ ਕਾਰਨ ਮੈਂ ਸਾਰਿਆਂ ਤੋਂ ਵੱਖਰਾ ਮਹਿਸੂਸ ਕਰਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੇ ਸਕੂਲ ਦੇ ਸਾਥੀ ਮੇਰਾ ਮਜ਼ਾਕ ਉਡਾਉਂਦੇ ਸਨ। ਉਸ ਸਮੇਂ ਦੀ ਇਕ ਘਟਨਾ ਅੱਜ ਵੀ ਮੇਰੇ ਦਿਮਾਗ ਵਿਚ ਹੈ। ਹਰੇਕ ਸਾਲ ਸਾਡੀ ਕਲਾਸ ਦਾ ਮਾਨੀਟਰ ਚੁਣਿਆ ਜਾਂਦਾ ਸੀ ਜਿਸ ਵਿਚ ਇਕ ਮੁੰਡਾ ਅਤੇ ਇਕ ਕੁੜੀ ਹੁੰਦੀ ਸੀ। ਮੈਂ ਡਰ ਕਾਰਨ ਸਿਰ ਝੁਕਾ ਕੇ ਬੈਠ ਜਾਂਦਾ ਸੀ ਕਿਉਂਕਿ ਜਦੋਂ ਫੀਮੇਲ ਮਾਨੀਟਰ ਚੁਣਨ ਦੀ ਵਾਰੀ ਆਉਂਦੀ ਸੀ ਤਾਂ ਮੇਰੇ ਕੁਝ ਸਾਥੀ ਮੇਰਾ ਨਾਮ ਲੈਣ ਲੱਗਦੇ ਸਨ। ਇਸ 'ਤੇ ਟੀਚਰ ਅਤੇ ਬਾਕੀ ਬੱਚੇ ਹੱਸਣ ਲੱਗਦੇ ਸਨ ਜਦਕਿ ਮੇਰੀਆਂ ਅੱਖਾਂ ਵਿਚ ਹੰਝੂ ਅਤੇ ਅਪਮਾਨ ਹੋਣ ਦੀ ਭਾਵਨਾ ਹੁੰਦੀ ਸੀ।''

PunjabKesari

ਇੰਝ ਪਤਾ ਲੱਗਾ ਕਿ ਮੈਂ ਦੂਜਿਆਂ ਤੋਂ ਵੱਖ ਹਾਂ
ਮੈਂ ਸਮਲਿੰਗੀ ਹਾਂ ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਹੋਇਆ ਜਦੋਂ ਮੈਂ ਕਰੀਬ 12 ਸਾਲ ਦਾ ਸੀ। ਮੈਂ ਸਕੂਲ ਦੇ ਮੁੰਡਿਆਂ ਵੱਲ ਆਕਰਸ਼ਿਤ ਹੋਣ ਲੱਗਾ। ਅਜਿਹਾ ਹੋਣ 'ਤੇ ਮੈਂ ਉਲਝਣ ਵਿਚ ਸੀ। ਉਸ ਸਮੇਂ ਮੈਨੂੰ ਇਸ ਬਾਰੇ ਜ਼ਿਆਦਾ ਪਤਾ ਨਹੀਂ ਸੀ। ਪਰ ਇੰਨਾ ਪਤਾ ਸੀ ਕਿ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਮੈਨੂੰ ਸਾਰਿਆਂ ਤੋਂ ਇਹ ਗੱਲ ਲੁਕਾਉਣੀ ਹੋਵੇਗੀ। ਇਸ ਤਰ੍ਹਾਂ 15 ਸਾਲ ਤੱਕ ਮੈਂ ਇਸ ਗੱਲ ਨੂੰ ਲੁਕਾਉਂਦਾ ਰਿਹਾ। ਵੈਭਵ ਨੇ ਦੱਸਿਆ ਕਿ ਭਾਰਤ ਵਿਚ ਉਹ ਦੋਹਰੀ ਜ਼ਿੰਦਗੀ ਜਿਉਂਦਾ ਰਿਹਾ।

ਵੈਭਵ ਨੇ ਦੱਸਿਆ ਕਿ ਉਸ ਨੇ ਆਪਣੇ ਬਾਰੇ ਆਪਣੇ ਪਰਿਵਾਰ ਨੂੰ 2013 ਵਿਚ ਦੱਸਿਆ। ਉਦੋਂ ਉਹ ਵਰਲਡ ਹੈਲਥ ਓਰਗੇਨਾਈਜੇਸ਼ਨ (WHO) ਜੈਨੇਵਾ ਸਵਿਟਰਜ਼ਰਲੈਂਡ ਦੀ ਫੇਲੋਸ਼ਿਪ ਲਈ ਚੁਣਿਆ ਗਿਆ ਸੀ। ਮੇਰੀ ਇਸ ਉਪਲਬਧੀ 'ਤੇ ਮੇਰੇ ਮਾਤਾ-ਪਿਤਾ ਬਹੁਤ ਖੁਸ਼ ਸਨ। ਮੇਰਾ ਸੱਚ ਜਾਣਨ ਦੇ ਬਾਅਦ ਮੇਰੇ ਮਾਤਾ-ਪਿਤਾ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਹਾਲੇ ਵੀ ਮੇਰੇ ਨਾਲ ਪਿਆਰ ਕਰਦੇ ਹਨ।

PunjabKesari

ਪਰਾਗ ਨਾਲ ਇੰਝ ਹੋਈ ਮੁਲਾਕਾਤ
ਪਰਾਗ ਨੂੰ ਪਹਿਲੀ ਵਾਰ ਮੈਂ ਗੇ ਪ੍ਰਾਈਡ ਪਰੇਡ ਵਿਚ ਡਾਂਸ ਕਰਦਿਆਂ ਦੇਖਿਆ ਸੀ। ਇਸ ਮਗਰੋਂ ਫੇਸਬੁੱਕ 'ਤੇ ਸਾਡੀ ਦੋਸਤੀ ਸ਼ੁਰੂ ਹੋਈ। 12 ਜੂਨ 2012 ਨੂੰ ਵਾਸ਼ਿੰਗਟਨ ਡੀ.ਸੀ. ਦੇ ਇਕ ਥਾਈ ਰੈਸਟੋਰੈਂਟ ਵਿਚ ਸਾਡੀ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ। ਇਹ ਮੁਲਾਕਾਤ 6 ਘੰਟੇ ਤੱਕ ਚੱਲੀ। ਜਲਦੀ ਹੀ ਅਸੀਂ ਸਮਝ ਗਏ ਕਿ ਅਸੀਂ ਇਕ-ਦੂਜੇ ਲਈ ਬਣੇ ਹਾਂ। ਸਤੰਬਰ 2016 ਵਿਚ ਅਸੀਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਲੈ ਲਿਆ ਸੀ।  ਪਰਾਗ ਨੇ ਫੇਸਬੁੱਕ ਲਾਈਵ ਹੋ ਕੇ ਮੇਰੇ ਸਾਹਮਣੇ ਵਿਆਹ ਦਾ ਸਰਪ੍ਰਾਈਜ਼ ਪ੍ਰਪੋਜ਼ਲ ਰੱਖਿਆ। ਅਸੀਂ ਇਕ-ਦੂਜੇ ਨੂੰ ਸਗਾਈ ਦੀ ਮੁੰਦਰੀ ਪਾਈ ਅਤੇ ਪੂਰੀ ਜ਼ਿੰਦਗੀ ਇਕੱਠੇ ਰਹਿਣ ਦਾ ਵਾਅਦਾ ਕੀਤਾ। ਸਾਡਾ ਪਰਿਵਾਰ, ਦੋਸਤ ਅਤੇ ਦੁਨੀਆ ਦੇ ਹਜ਼ਾਰਾਂ ਲੋਕ ਇਸ ਗੱਲ ਦੇ ਗਵਾਹ ਬਣੇ।

ਪਰਿਵਾਰ ਨੂੰ ਪਰਾਗ ਨੇ ਇੰਝ ਦੱਸੀ ਸੱਚਾਈ
ਪਰਾਗ ਦਾ ਬਚਪਨ ਵੀ ਮੇਰੇ ਬਚਪਨ ਨਾਲੋਂ ਥੋੜ੍ਹਾ ਵੱਖਰਾ ਸੀ। ਸਭ ਤੋਂ ਵੱਡਾ ਫਰਕ ਇਹ ਸੀ ਕਿ ਉਹ ਯੂ.ਐੱਸ. ਵਿਚ ਵੱਡਾ ਹੋਇਆ। ਉਦੋਂ ਤੱਕ ਐੱਲ.ਜੀ.ਬੀ.ਟੀ.ਕਿਊ. ਲੋਕਾਂ ਪ੍ਰਤੀ  ਸੋਚ ਅਤੇ ਵਿਵਹਾਰ ਬਦਲ ਰਿਹਾ ਸੀ। ਪਰਾਗ ਜਦੋਂ 1999 ਵਿਚ ਕਾਲਜ ਦੇ ਫਾਈਨਲ ਯੀਅਰ ਵਿਚ ਸੀ ਉਦੋਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਸੱਚਾਈ ਤੋਂ ਜਾਣੂ ਕਰਵਾਇਆ। ਚੰਗੀ ਗੱਲ ਇਹ ਰਹੀ ਕਿ ਪਰਾਗ ਦੇ ਪਿਤਾ ਨੇ ਤੁਰੰਤ ਉਸ ਨੂੰ ਗਲੇ ਲਗਾਇਆ ਅਤੇ ਉਸ ਨਾਲ ਖੜ੍ਹੇ ਹੋਏ।

PunjabKesari

29-30 ਮਾਰਚ ਨੂੰ ਹੋਈਆਂ ਵਿਆਹ ਦੀਆਂ ਰਸਮਾਂ
ਵੈਭਵ ਅਤੇ ਪਰਾਗ ਦਾ ਵਿਆਹ 29-30 ਮਾਰਚ ਨੂੰ ਹੋਇਆ। ਇਸ ਵਿਚ ਤਿੰਨ ਖਾਸ ਇਵੈਂਟਸ ਸਨ। ਇਨ੍ਹਾਂ ਵਿਚ ਸੰਗੀਤ ਅਤੇ ਗਰਬਾ ਸਨ। ਮਹਿੰਦੀ ਅਤੇ ਬਾਲੀਵੁੱਡ ਥੀਮ ਵਿਚ ਫੋਟੋਸ਼ੂਟ ਸਨ। ਵਿਆਹ ਵਿਚ ਅਸੀਂ ਇਕ-ਦੂਜੇ ਲਈ ਡਾਂਸ ਕੀਤਾ। ਅਖੀਰ ਗਰੁੱਪ ਡਾਂਸ ਕਰ ਕੇ ਸਾਡੇ ਮਾਤਾ-ਪਿਤਾ ਨੂੰ ਸਾਨੂੰ ਸਰਪ੍ਰਾਈਜ਼ ਦਿੱਤਾ।


Vandana

Content Editor

Related News