ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

Wednesday, Mar 30, 2022 - 11:48 AM (IST)

ਰੂਸ-ਯੂਕ੍ਰੇਨ ਜੰਗ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ

ਵਾਸ਼ਿੰਗਟਨ (ਵਾਰਤਾ): ਰੂਸੀ ਫ਼ੌਜ ਵੱਲੋਂ ਯੂਕ੍ਰੇਨ ਵਿਚ ਰਹਿ ਰਹੇ ਅਮਰੀਕੀ ਨਾਗਰਿਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕ੍ਰੇਨ ਛੱਡਣ ਦੀ ਅਪੀਲ ਕੀਤੀ। ਯੂਕ੍ਰੇਨ ਵਿੱਚ ਅਮਰੀਕੀ ਦੂਤਘਰ ਦੇ ਅਨੁਸਾਰ, ਯੂਕ੍ਰੇਨ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਤੁਰੰਤ ਇੱਥੋਂ ਚਲੇ ਜਾਣਾ ਚਾਹੀਦਾ ਹੈ। ਇਸ ਲਈ ਉਹ ਵਪਾਰਕ ਜਾਂ ਕਿਸੇ ਹੋਰ ਨਿੱਜੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ। 

ਇਸ ਤੋਂ ਇਲਾਵਾ ਯੂਕ੍ਰੇਨ 'ਚ ਚੱਲ ਰਹੇ ਯੁੱਧ, ਅਪਰਾਧ ਅਤੇ ਸਿਵਲ ਅਸ਼ਾਂਤੀ ਦੇ ਮੱਦੇਨਜ਼ਰ ਅਮਰੀਕੀ ਨਾਗਰਿਕਾਂ ਨੂੰ ਵੀ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਵਿੱਚ ਚੱਲ ਰਹੀ ਜੰਗ ਦੀ ਸਥਿਤੀ ਅਤੇ ਇੱਥੇ ਰੂਸੀ ਸਰਕਾਰ ਦੇ ਸੁਰੱਖਿਆ ਅਧਿਕਾਰੀਆਂ ਦੁਆਰਾ ਅਮਰੀਕੀਆਂ ਦੀ ਪਛਾਣ ਕੀਤੇ ਜਾਣ ਕਾਰਨ ਅਮਰੀਕੀ ਨਾਗਰਿਕਾਂ ਨੂੰ ਯੂਕ੍ਰੇਨ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਯੂਕ੍ਰੇਨ ਵਿੱਚ ਰੂਸੀ ਬਲਾਂ ਦੁਆਰਾ ਅਮਰੀਕੀ ਨਾਗਰਿਕਾਂ ਦੀ ਪਛਾਣ ਕੀਤੇ ਜਾਣ ਅਤੇ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਅਕਸਰ ਸਾਹਮਣੇ ਆ ਰਹੀਆਂ ਹਨ, ਜਦੋਂ ਉਹ ਜ਼ਮੀਨੀ ਰਸਤੇ, ਰੂਸ ਦੇ ਕਬਜ਼ੇ ਵਾਲੇ ਖੇਤਰ ਜਾਂ ਰੂਸ ਜਾਂ ਬੇਲਾਰੂਸ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਰੂਸ ਦੇ ਹਵਾਈ ਹਮਲੇ 'ਚ 12 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਰੂਸ ਦੀ ਜੇਲ ਵਿਚ ਬੰਦ ਮਸ਼ਹੂਰ ਅਮਰੀਕੀ ਬਾਸਕਟਬਾਲ ਖਿਡਾਰਨ ਬ੍ਰਿਟਨੀ ਗ੍ਰਿਨਰ ਦੀ ਰਿਹਾਈ ਅਤੇ ਵਾਪਸੀ ਲਈ ਕਾਲਾਂ ਦੇ ਵਿਚਕਾਰ ਅਮਰੀਕਾ ਦੀ ਇਹ ਅਪੀਲ ਆਈ ਹੈ। ਉਹਨਾਂ 'ਤੇ ਆਪਣੇ ਸਮਾਨ ਨਾਲ ਹੈਸ਼ ਆਇਲ ਵਾਲਾ ਵੈਪ ਕਾਰਤੂਸ ਲੈ ਕੇ ਜਾਣ ਦਾ ਦੋਸ਼ ਸੀ। ਗ੍ਰੀਨਰ ਖ਼ਿਲਾਫ਼ ਦੋਸ਼ਾਂ ਦੀ ਜਾਂਚ ਕਰਦੇ ਹੋਏ, ਰੂਸੀ ਅਧਿਕਾਰੀਆਂ ਨੇ ਉਸਦੀ ਨਜ਼ਰਬੰਦੀ 19 ਮਈ ਤੱਕ ਵਧਾ ਦਿੱਤੀ ਹੈ। ਨਿਊਜ਼ ਏਜੰਸੀ ਏ.ਐੱਫ.ਪੀ. ਮੁਤਾਬਕ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਰੂਸ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿਉਂਕਿ ਰੂਸ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ 'ਚ ਲੈ ਸਕਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News