ਅਮਰੀਕਾ : ਟਰੱਕ ਹਾਦਸੇ 'ਚ ਦੋ ਭਾਰਤੀ ਚਚੇਰੇ ਨੌਜਵਾਨ ਭਰਾਵਾਂ ਦੀ ਮੌਤ

Friday, Aug 09, 2024 - 02:04 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਓਕਲਹੋਮਾ ਦੇ ਸ਼ਹਿਰ ਤੁਲਸਾ ਵਿੱਚ ਸਵੇਰੇ ਇੱਕ ਸੈਮੀਟਰੱਕ ਅਤੇ ਇੱਕ ਯੂ.ਪੀ.ਐਸ. ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿੱਚ ਦੋ ਭਾਰਤੀ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਹ ਦੋਵੇਂ ਨੌਜਵਾਨ ਭਾਰਤ ਦੇ ਸੂਬੇ ਹਰਿਆਣਾ ਨਾਲ ਸਬੰਧਤ ਸਨ ਅਤੇ ਉਹ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਏ ਸੀ ਅਤੇ ਬਾਅਦ ਵਿੱਚ ਵਰਕ ਪਰਮਿਟ ਮਿਲਣ 'ਤੇ ਕੈਨੇਡਾ ਤੋਂ ਅਮਰੀਕਾ ਟਰੱਕ ਚਲਾ ਰਹੇ ਸੀ।

ਟੱਕਰ ਮਗਰੋਂ ਲੱਗੀ ਭਿਆਨਕ ਅੱਗ

ਇਹ ਦਰਦਨਾਕ ਹਾਦਸਾ 165ਵੇਂ ਨੇੜੇ ਈਸਟਬਾਉਂਡ ਰੂਟ ਆਈ-44 'ਤੇ ਤੜਕੇ ਕਰੀਬ 3:30 ਵਜੇ ਦੇ ਕਰੀਬ ਵਾਪਰਿਆ। ਜਿਸ ਵਿੱਚ ਇੱਕ ਸੈਮੀ ਟਰੱਕ ਅਤੇ ਇੱਕ ਯੂ.ਪੀ.ਐਸ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਮਗਰੋਂ ਭਿਆਨਕ ਅੱਗ ਲੱਗ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਨੇ ਸੜਕ ਦੀਆਂ ਤਿੰਨ ਲੇਨਾਂ ਨੂੰ ਬੰਦ ਕਰ ਦਿੱਤਾ। ਇਸ ਕਾਰਨ ਟ੍ਰੈਫਿਕ ਜਾਮ ਦੀ ਸਥਿੱਤੀ ਵੀ ਬਣੀ ਰਹੀ। ਓਕਲਾਹੋਮਾ ਦੇ ਪੁਲਸ ਅਧਿਕਾਰੀ ਮਾਰਕ ਸਾਊਥਾਲ ਨੇ ਦੱਸਿਆ ਕਿ ਇਹ ਕਈ ਸਾਲਾਂ ਵਿੱਚ ਵਾਪਰਿਆ ਪਹਿਲੀ ਵਾਰ ਅਜਿਹਾ ਗੰਭੀਰ ਹਾਦਸਾ ਹੈ। ਇਸ ਘਟਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਵੇਂ ਟਰੱਕ ਆਪਸ ਵਿੱਚ ਟਕਰਾ ਗਏ ਤਾਂ ਯੂ.ਪੀ.ਐਸ ਦਾ ਟਰੱਕ ਪਲਟ ਗਿਆ ਅਤੇ ਉਸ ਦੇ  ਅੰਦਰ ਪਿਆ ਸਾਰਾ ਸਾਮਾਨ ਸੜਕ 'ਤੇ ਖਿੱਲਰ ਗਿਆ। ਇੰਨਾ ਹੀ ਨਹੀਂ, ਅਗਲੇ ਬੋਨਟ ਤੋਂ ਵੀ ਲਗਾਤਾਰ ਧੂੰਆਂ ਨਿਕਲ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ

ਰੋਹਿਤ ਅਤੇ ਪ੍ਰਿੰਸ ਵਜੋਂਂ ਹੋਈ ਪਛਾਣ

ਇਸ ਦੌਰਾਨ ਸੈਮੀ ਟਰੱਕ ਵਿੱਚ ਸਵਾਰ ਦੋ ਨੌਜਵਾਨ, ਜਿਨ੍ਹਾਂ ਵਿੱਚੋਂ ਇੱਕ ਡਰਾਈਵਰ ਅਤੇ ਦੂਜਾ ਹੈਲਪਰ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਯੂ.ਪੀ.ਐਸ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸੈਮੀ ਟਰੱਕ ਵਿੱਚ ਸਵਾਰ ਦੋਵੇਂ ਨੌਜਵਾਨ ਭਾਰਤ ਦੇ ਹਰਿਆਣਾ ਦੇ ਰਹਿਣ ਵਾਲੇ ਸਨ ਅਤੇ ਇਹ ਦੋਵੇਂ ਚਚੇਰੇ ਭਰਾ ਸਨ। ਜੋ ਕਰੀਬ ਢਾਈ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਏ ਸਨ ਅਤੇ ਕੈਨੇਡਾ ਦੇ ਬਰੈਂਪਟਨ 'ਚ ਰਹਿੰਦੇ ਸਨ। ਇੱਥੇ ਦੋਵਾਂ ਕੋਲ ਵਰਕ ਪਰਮਿਟ ਵੀ ਸਨ ਜਿਸ ਕਰਕੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਸਨ। ਇਹ ਦੋਵੇਂ ਭਰਾ ਜਿੰਨਾਂ ਦੇ ਨਾਂ ਰੋਹਿਤ ਅਤੇ ਪ੍ਰਿੰਸ ਸਨ, ਜਿੰਨਾਂ ਵਿੱਚ ਇਕ ਡਰਾਈਵਰ ਅਤੇ ਇਕ ਹੈਲਪਰ ਸੀ ਜੋ ਕੈਨੇਡਾ ਤੋਂ ਟਰੱਕ ਲੈ ਕੇ ਅਮਰੀਕਾ ਜਾਂਦੇ ਸਨ। ਉਥੋਂ ਵਾਪਸੀ ਦਾ ਸਫ਼ਰ ਤੈਅ ਕਰਦੇ ਸਮੇਂ ਓਕਲਹੋਮਾ ਰਾਜ ਦੇ ਸ਼ਹਿਰ ਤੁਲਸਾ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ ਅਤੇ ਦੋਨਾਂ ਭਰਾਵਾਂ ਦੀ ਮੌਕੇ 'ਤੇ ਹੀ  ਮੋਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨਾਲ ਟਕਰਾ ਕੇ ਡੀਜ਼ਲ ਦੀ ਟੈਂਕੀ ਫਟ ਗਈ ਜਿਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਫਿਰ ਡਰਾਈਵਰ ਅਤੇ ਹੈਲਪਰ ਦੋਨੇ ਭਰਾਵਾਂ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News