ਅਮਰੀਕਾ: ਦੱਖਣੀ ਸਰਹੱਦ 'ਤੇ ਮਾਰਚ 'ਚ ਫੜੇ ਗਏ 2 ਲੱਖ ਤੋਂ ਵਧੇਰੇ ਪ੍ਰਵਾਸੀ, ਟੁੱਟਿਆ ਰਿਕਾਰਡ
Tuesday, Apr 19, 2022 - 10:10 AM (IST)

ਵਾਸ਼ਿੰਗਟਨ (ਵਾਰਤਾ): ਅਮਰੀਕੀ ਇਮੀਗ੍ਰੇਸ਼ਨ ਇਨਫੋਰਸਮੈਂਟ ਨੇ 22 ਸਾਲ ਦੇ ਮਹੀਨਾਵਾਰ ਰਿਕਾਰਡ ਨੂੰ ਤੋੜਦੇ ਹੋਏ ਮਾਰਚ ਵਿਚ ਦੱਖਣੀ ਸਰਹੱਦ 'ਤੇ 2,21,000 ਤੋਂ ਵੱਧ ਪ੍ਰਵਾਸੀਆਂ ਨੂੰ ਫੜਿਆ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਨੇ ਇਹ ਜਾਣਕਾਰੀ ਦਿੱਤੀ। ਸੀਬੀਪੀ ਨੇ ਸੋਮਵਾਰ ਨੂੰ ਦੱਸਿਆ ਕਿ ਮਾਰਚ ਵਿੱਚ ਅਮਰੀਕਾ ਦੀ ਦੱਖਣੀ ਸਰਹੱਦ 'ਤੇ 2,21,303 ਪ੍ਰਵਾਸੀ ਫੜੇ ਗਏ। ਇਸ ਤੋਂ ਪਹਿਲਾਂ ਮਾਰਚ 2000 'ਚ ਅਮਰੀਕਾ-ਮੈਕਸੀਕੋ ਸਰਹੱਦ 'ਤੇ 2,20,063 ਪ੍ਰਵਾਸੀਆਂ ਨੂੰ ਫੜਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ
ਸੀਬੀਪੀ ਦੇ ਅੰਕੜਿਆਂ ਦੇ ਅਨੁਸਾਰ ਮਾਰਚ ਵਿੱਚ ਫੜੇ ਗਏ ਜ਼ਿਆਦਾਤਰ ਪ੍ਰਵਾਸੀ ਮੈਕਸੀਕੋ ਅਤੇ ਹੋਰ ਦੇਸ਼ਾਂ ਦੇ ਅਣਵਿਆਹੇ ਬਾਲਗ ਸਨ। ਸੀ.ਬੀ.ਪੀ. ਨੇ ਦੱਸਿਆ ਕਿ ਅਕਤੂਬਰ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੀ ਦੱਖਣੀ ਸਰਹੱਦ 'ਤੇ 10 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਾਹਮਣਾ ਕੀਤਾ ਗਿਆ ਹੈ। ਬਾਈਡੇਨ ਪ੍ਰਸ਼ਾਸਨ 23 ਮਈ ਨੂੰ ਕੋਰੋਨਾ ਵਾਇਰਸ-ਸਬੰਧਤ ਟਾਈਟਲ 42 ਸਿਹਤ ਨੀਤੀ ਨੂੰ ਖ਼ਤਮ ਕਰ ਸਕਦਾ ਹੈ। ਇਹ ਟਰੰਪ ਦੇ ਕਾਰਜਕਾਲ ਦੀ ਨੀਤੀ ਹੈ ਜਿਸ ਨੇ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਧਿਕਾਰਤ ਕੀਤਾ ਹੈ ਕਿ ਉਹ ਅਮਰੀਕਾ ਦੀ ਦੱਖਣੀ ਸਰਹੱਦ 'ਤੇ ਸ਼ਰਣ ਮੰਗਣ ਵਾਲੇ ਪ੍ਰਵਾਸੀਆਂ ਨੂੰ ਤੁਰੰਤ ਵਾਪਸ ਮੋੜ ਦੇਣ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।