'ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ' ਅਮਰੀਕਾ ਦੀ ਸੰਸਦੀ ਕਮੇਟੀ ਨੇ ਮਤਾ ਕੀਤਾ ਪਾਸ

Friday, Jul 14, 2023 - 10:30 AM (IST)

'ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ' ਅਮਰੀਕਾ ਦੀ ਸੰਸਦੀ ਕਮੇਟੀ ਨੇ ਮਤਾ ਕੀਤਾ ਪਾਸ

ਸਾਨ ਫਰਾਂਸਿਸਕੋ (ਪੀ. ਟੀ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਕੁਝ ਦੇਰ ਬਾਅਦ ਹੀ ਅਮਰੀਕੀ ਸੰਸਦ ਦੀ ਇਕ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਐਲਾਨਣ ਵਾਲਾ ਮਤਾ ਪਾਸ ਕੀਤਾ ਹੈ। ਇਹ ਪ੍ਰਸਤਾਵ ਵੀਰਵਾਰ ਨੂੰ ਸੰਸਦ ਮੈਂਬਰ ਜੈਫ ਮਰਕਲੇ, ਬਿਲ ਹੇਗਰਟੀ, ਟਿਮ ਕੇਨ ਅਤੇ ਕ੍ਰਿਸ ਵੈਨ ਹੋਲੇਨ ਦੁਆਰਾ ਪੇਸ਼ ਕੀਤਾ ਗਿਆ ਸੀ। ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮਤਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਮਰੀਕਾ ਮੈਕਮੋਹਨ ਲਾਈਨ ਨੂੰ ਪੀਪਲਜ਼ ਰੀਪਬਲਿਕ ਆਫ ਚਾਈਨਾ (ਪੀਆਰਸੀ) ਅਤੇ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਦਰਮਿਆਨ ਅੰਤਰਰਾਸ਼ਟਰੀ ਸੀਮਾ ਵਜੋਂ ਮਾਨਤਾ ਦਿੰਦਾ ਹੈ। ਇਹ ਚੀਨ ਦੇ ਇਸ ਦਾਅਵੇ ਨੂੰ ਕਮਜ਼ੋਰ ਕਰਦਾ ਹੈ ਕਿ ਅਰੁਣਾਚਲ ਦਾ ਜ਼ਿਆਦਾਤਰ ਹਿੱਸਾ ਪੀਆਰਸੀ ਨਾਲ ਸਬੰਧਤ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ’ਚ ‘ਟਾਈ ਬ੍ਰੇਕਿੰਗ ਵੋਟ’ ਨਾਲ ਰਚਿਆ ਇਤਿਹਾਸ

ਪ੍ਰਸਤਾਵ ਨੂੰ ਹੁਣ ਵੋਟਿੰਗ ਲਈ ਸੈਨੇਟ ਵਿੱਚ ਪੇਸ਼ ਕੀਤਾ ਜਾਵੇਗਾ। ਐੱਮ.ਪੀ ਮਰਕਲੇ ਨੇ ਕਿਹਾ ਕਿ "ਅਮਰੀਕਾ ਦੁਨੀਆ ਭਰ ਵਿੱਚ ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਦਾ ਸਮਰਥਨ ਕਰਦਾ ਹੈ। ਆਜ਼ਾਦੀ ਅਤੇ ਨਿਯਮ ਆਧਾਰਿਤ ਵਿਵਸਥਾ ਦਾ ਸਮਰਥਨ ਕਰਨ ਵਾਲੀਆਂ ਅਮਰੀਕੀ ਕਦਰਾਂ ਕੀਮਤਾਂ ਸੰਸਾਰ ਭਰ ਵਿੱਚ ਸਾਡੀਆਂ ਸਾਰੀਆਂ ਕਾਰਵਾਈਆਂ ਅਤੇ ਸਬੰਧਾਂ ਦੇ ਕੇਂਦਰ ਵਿੱਚ ਹੋਣੀਆਂ ਚਾਹੀਦੀਆਂ ਹਨ, ਖਾਸ ਤੌਰ 'ਤੇ ਉਦੋਂ ਜਦੋਂ ਕਿ ਪੀਆਰਸੀ ਸਰਕਾਰ ਇੱਕ ਵਿਕਲਪਿਕ ਦ੍ਰਿਸ਼ਟੀਕੋਣ ਅਪਣਾ ਰਹੀ ਹੈ। ਮਰਕਲੇ ਚੀਨ 'ਤੇ ਅਮਰੀਕੀ ਸਦਨ ਕਮੇਟੀ ਦੇ ਸਹਿ-ਚੇਅਰਮੈਨ ਹੈ। ਉਨ੍ਹਾਂ ਕਿਹਾ ਕਿ “ਕਮੇਟੀ ਵੱਲੋਂ ਉਕਤ ਮਤਾ ਪਾਸ ਕਰਨਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਮਰੀਕਾ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦਾ ਹੈ ਨਾ ਕਿ ਚੀਨ ਦਾ। ਇਸ ਦੇ ਨਾਲ ਹੀ ਇਹ ਖੇਤਰ ਅਤੇ ਸਮਾਨ ਸੋਚ ਵਾਲੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਮਜ਼ਬੂਤ ​​ਸਮਰਥਨ ਪ੍ਰਦਾਨ ਕਰਨ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਜਿਹੀ ਸਥਿਤੀ ਵਿੱਚ ਅਮਰੀਕਾ ਨੂੰ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦੀ ਹਮਾਇਤ ਕਰਕੇ ਜਮਹੂਰੀਅਤ ਦੀ ਰੱਖਿਆ ਲਈ ਮਜ਼ਬੂਤੀ ਨਾਲ ਖੜ੍ਹਾ ਹੋਣਾ ਪਵੇਗਾ ਪਰ ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਿਨਾਂ ਦੇਰੀ ਕੀਤੇ ਇਸ ਨੂੰ ਪਾਸ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News