11 ਸਾਲਾਂ ਤੋਂ ‘ਵਾਇਰਸਾਂ’ ’ਤੇ ਚੱਲ ਰਹੀ ਰਿਸਰਚ ਹੋਈ ਬੰਦ, ਫਿਰ ਜਾਨਲੇਵਾ ਕੋਰੋਨਾ ਨੇ ਮਚਾਈ ਤਬਾਹੀ

Monday, Apr 06, 2020 - 11:10 AM (IST)

11 ਸਾਲਾਂ ਤੋਂ ‘ਵਾਇਰਸਾਂ’ ’ਤੇ ਚੱਲ ਰਹੀ ਰਿਸਰਚ ਹੋਈ ਬੰਦ, ਫਿਰ ਜਾਨਲੇਵਾ ਕੋਰੋਨਾ ਨੇ ਮਚਾਈ ਤਬਾਹੀ

ਵਾਸ਼ਿੰਗਟਨ (ਬਿਊਰੋ) ਮੌਜੂਦਾ ਸਮੇਂ ਵਿਚ ਪੂਰੀ ਦੁਨੀਆ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇਹ ਵਾਇਰਸ ਕਿਸ ਤਰ੍ਹਾਂ ਫੈਲਿਆ ਇਸ ਬਾਰੇ ਮਹੱਤਵਪੂਰਣ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਗੱਲ ਹੈ 11 ਸਾਲ ਪਹਿਲਾਂ ਦੀ ਜਦੋਂ ਅਮਰੀਕਾ ਅਤੇ ਚੀਨ ਨੇ ਇਕੱਠੇ ਦੁਨੀਆ ਭਰ ਦੇ ਖਤਰਨਾਕ ਵਾਇਰਸਾਂ ਦੀ ਖੋਜ ਲਈ ਇਕ ਮਿਸ਼ਨ ਸ਼ੁਰੂ ਕੀਤਾ ਸੀ। ਇਸ ਮਿਸ਼ਨ ਵਿਚ ਅਮਰੀਕਾ ਅਤੇ ਚੀਨ ਸਮੇਤ 31 ਦੇਸ਼ ਸਨ। 31 ਦੇਸ਼ ਮਿਲ ਕੇ ਅਜਿਹੇ ਵਾਇਰਸਾਂ ਦੀ ਖੋਜ ਵਿਚ ਲੱਗੇ ਸਨ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਆ ਸਕਦੇ ਸਨ ਜਾਂ ਆ ਰਹੇ ਹਨ। 

ਇਸ ਅੰਤਰਰਾਸ਼ਟਰੀ ਮਿਸ਼ਨ ਦਾ ਨਾਮ ਪ੍ਰੈਡਿਕਟ (PREDICT) ਸੀ। ਇਸ ਦੀ ਫੰਡਿੰਗ ਯੂ.ਐੱਸ. ਏਜੰਸੀ ਫੌਰ ਇੰਟਰਨੈਸ਼ਨਲ ਡਿਵੈਲਪਮੈਂਟ ਕਰ ਰਿਹਾ ਸੀ। ਮਿਸ਼ਨ ਦੇ ਤਹਿਤ ਚੱਲ ਰਹੇ ਪ੍ਰਾਜੈਕਟ ਦਾ ਉਦੇਸ਼ ਪੂਰੀ ਦੁਨੀਆ ਵਿਚ ਅਜਿਹਾ ਅੰਤਰਰਾਸ਼ਟਰੀ ਨੈੱਟਵਰਕ ਬਣਾਉਣਾ ਸੀ ਜਿਸ ਨਾਲ ਇਨਸਾਨੀਅਤ ਨੂੰ ਵਾਇਰਸਾਂ ਦੇ ਹਮਲੇ ਤੋਂ ਬਚਾਇਆ ਜਾ ਸਕੇ ਪਰ ਜਦੋਂ ਕੋਵਿਡ-19 ਜਾਂ ਸਾਰਸ-ਸੀ.ਓ.ਵੀ.2 (SARS-CoV2) ਨੇ ਘਾਤ ਲਗਾ ਕੇ ਗੋਰੀਲਾ ਯੁੱਧ ਦੀ ਤਰ੍ਹਾਂ ਇਨਸਾਨਾਂ 'ਤੇ ਹਮਲਾ ਕੀਤਾ ਤਾਂ ਪੂਰੀ ਦੁਨੀਆ ਇਸ ਲਈ ਤਿਆਰ ਨਹੀਂ ਸੀ। ਨਤੀਜੇ ਵਜੋਂ ਅੱਜ ਦੁਨੀਆ ਵਿਚ 12.62 ਲੱਖ ਤੋਂ ਵਧੇਰੇ ਲੋਕ ਬੀਮਾਰ ਹਨ ਜਦਕਿ 69 ਹਜ਼ਾਰ ਤੋਂ ਵਧੇਰੇ ਮਾਰੇ ਜਾ ਚੁੱਕੇ ਹਨ। ਅਮਰੀਕਾ-ਚੀਨ ਸਮੇਤ 31 ਦੇਸ਼ਾਂ ਦੇ ਵਿਗਿਆਨੀ ਇਹਨਾਂ ਵਾਇਰਸਾਂ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਅਧਿਐਨ ਕਰ ਰਹੇ ਸੀ ਪਰ ਇੰਨੇ ਦੇਸ਼ਾਂ ਅਤੇ ਹਜ਼ਾਰਾਂ ਵਿਗਿਆਨੀਆਂ ਦੀ ਟੀਮ ਨੂੰ ਕੋਰੋਨਾਵਾਇਰਸ ਨੇ ਧੋਖਾ ਦੇ ਦਿੱਤਾ। ਇਹ ਗੁਪਤ ਤਰੀਕੇ ਨਾਲ ਆਇਆ ਅਤੇ ਇਸ ਨੇ ਪੂਰੀ ਦੁਨੀਆ ਨੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। 

ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਾਇਰਸ ਰਿਸਰਚ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਮਾਈਕਲ ਬਚਮਿਯਰ ਨੇ ਕਿਹਾ,''ਜਿਸ ਤਰ੍ਹਾਂ ਮੱਛੀ ਦੇ ਜਾਲ ਵਿਚ ਛੇਦ ਹੁੰਦਾ ਹੈ ਉਸੇ ਤਰ੍ਹਾਂ ਇਸ ਮਿਸ਼ਨ ਵਿਚ ਕਈ ਕਮੀਆਂ ਸਨ। ਵਕਫੇ ਸਨ। ਪੈਸੇ ਦੀ ਕਮੀ ਸੀ। ਮਨੁੱਖੀ ਸਰੋਤ ਵੀ ਘੱਟ ਸਨ। ਇਹਨਾਂ ਸਾਰੇ ਕਾਰਨਾਂ ਕਾਰਨ ਜਿਹੜੇ ਜੋਸ਼ ਨਾਲ ਕੰਮ ਕੀਤਾ ਜਾਣਾ ਚਾਹੀਦਾ ਸੀ ਉਂਝ ਨਹੀਂ ਹੋ ਪਾਇਆ।''
ਮਾਈਕਲ ਬਚਮਿਯਰ ਨੇ ਦੱਸਿਆ ਕਿ ਦਸੰਬਰ 2019 ਵਿਚ ਚੀਨ ਵਿਚ ਕੋਰੋਨਾਵਾਇਰਸ ਫੈਲਣਾ ਸ਼ੁਰੂ ਹੋ ਗਿਆ ਸੀ। ਉੱਥੇ ਉਸ ਤੋਂ 3 ਮਹੀਨੇ ਪਹਿਲਾਂ ਅਮਰੀਕੀ ਸਰਕਾਰ ਨੇ ਪ੍ਰੈਡਿਕਟ ਮਿਸ਼ਨ ਦੀ ਫੰਡਿੰਗ ਬੰਦ ਕਰ ਦਿੱਤੀ ਸੀ। ਸਰਕਾਰ ਨੇ ਕਿਹਾ ਕਿ ਇਸ ਮਿਸ਼ਨ ਨੂੰ ਲੈ ਕੇ ਸਾਡੇ ਕੋਲ ਕੁਝ ਹੋਰ ਯੋਜਨਾ ਹੈ।

ਦੁਨੀਆ ਵਿਚ ਇਸ ਸਮੇਂ ਵਿਗਿਆਨੀਆਂ ਨੂੰ 6 ਲੱਖ ਤੋਂ ਜ਼ਿਆਦਾ ਵਾਇਰਸਾਂ ਦੇ ਬਾਰੇ ਵਿਚ ਜਾਣਕਾਰੀ ਹੈ। ਇਹ ਵਾਇਰਸ ਅਜਿਹੇ ਹਨ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਆ ਸਕਦੇ ਹਨ। ਖਤਰਨਾਕ ਬੀਮਾਰੀਆਂ ਪੈਦਾ ਕਰ ਸਕਦੇ ਹਨ। ਪੂਰੀ ਮਨੁੱਖ ਜਾਤੀ ਨੂੰ ਖਤਮ ਕਰ ਸਕਦੇ ਹਨ। ਜੇਕਰ ਇਨਸਾਨ ਜੰਗਲੀ ਜਾਨਵਰਾਂ ਨਾਲ ਨੇੜਤਾ ਖਤਮ ਨਹੀਂ ਕਰੇਗਾ ਤਾਂ ਇਹ ਵਾਇਰਸ ਕਿਸੇ ਵੀ ਇਨਸਾਨ ਵਿਚ ਦਾਖਲ ਹੋ ਸਕਦੇ ਹਨ। ਸਭ ਤੋਂ ਜ਼ਿਆਦਾ ਖਤਰਨਾਕ ਵਾਇਰਸ ਚਮਗਾਦੜ, ਚੂਹਿਆਂ ਅਤੇ ਬਾਂਦਰਾਂ ਵਿਚ ਪਾਏ ਜਾਂਦੇ ਹਨ। ਇਹਨਾਂ 'ਤੇ ਹਜ਼ਾਰਾਂ ਰਿਸਰਚਾਂ ਵੀ ਹੋਈਆਂ ਹਨ।ਇਹਨਾਂ ਵਿਚ ਸਭ ਤੋਂ ਜ਼ਿਆਦਾ ਖਤਰਨਾਕ ਚਮਗਾਦੜ ਅਤੇ ਚੂਹੇ ਦੀ ਪ੍ਰਜਾਤੀ ਦੇ ਜੀਵ-ਜੰਤੂ ਹਨ। ਵਿਗਿਆਨੀਆਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਸਾਰਸ ਕੋਰੋਨਾਵਾਇਰਸ ਇਕ ਖਤਰਨਾਕ ਰੂਪ ਲੈ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਰੋਨਾ ਦਾ ਕਹਿਰ ਜਾਰੀ, ਮਹਾਰਾਣੀ ਨੇ ਦੇਸ਼ ਨੂੰ ਕੀਤਾ ਸੰਬੋਧਿਤ

2002 ਵਿਚ ਚੀਨ ਵਿਚ ਸਾਰਸ ਆਇਆ। ਇਸ ਦੇ ਬਾਅਦ ਦੁਨੀਆ ਦੇ 30 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। 2007 ਵਿਚ ਹਾਂਗਕਾਂਗ ਦੇ ਵਿਗਿਆਨੀਆਂ ਨੇ ਇਕ ਰਿਸਰਚ ਪੇਪਰ ਲਿਖਿਆ। ਜਿਸ ਵਿਚ ਦੱਸਿਆ ਗਿਆ ਸੀ ਕਿ ਕੋਰੋਨਾਵਾਇਰਸ ਇਕ ਟਾਈਮ ਬੰਬ ਹੈ। ਕਦੇ ਵੀ ਫੱਟ ਸਕਦਾ ਹੈ ਪਰ ਕਿਸੇ ਨੇ ਵੀ ਇਸ ਚਿਤਾਵਨੀ ਵੱਲ ਧਿਆਨ ਨਹੀਂ ਦਿੱਤਾ। ਪ੍ਰੈਡਿਕਟ ਮਿਸ਼ਨ ਦਾ ਹਿੱਸਾ ਰਹੀ ਗੈਰ-ਸਰਕਾਰੀ ਸੰਸਥਾ ਈਕੋ ਹੈਲਥ ਅਲਾਇੰਸ ਦੇ ਕੇਵਿਨ ਓਲੀਵਲ ਨੇ ਦੱਸਿਆ ਕਿ ਵੁਹਾਨ ਇੰਸਟੀਚਿਊਟ ਆਫ ਵਾਯਰੋਲੌਜੀ ਨੇ ਚਮਗਾਦੜਾਂ ਵਿਚ ਕੋਰੋਨਾਵਾਇਰਸ ਦੀਆਂ ਵਿਭਿੰਨ ਪ੍ਰਜਾਤੀਆਂ ਪਾਈਆਂ ਸਨ। ਇਹਨਾਂ ਵਿਚ ਕੋਰੋਨਾਵਾਇਰਸ ਦੀਆਂ ਕੁਝ ਕਿਸਮਾਂ 'ਤੇ ਵੁਹਾਨ ਇੰਸਟੀਚਿਊਟ ਆਫ ਵਾਯਰੋਲੌਜੀ ਪ੍ਰਯੋਗ ਚੱਲ ਰਹੇ ਸਨ। ਹੁਣ ਇਹ ਨਹੀਂ ਪਤਾ ਕਿ ਇਹ ਵਾਇਰਸ ਉੱਥੋਂ ਲੀਕ ਹੋਇਆ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਬਾਹਰ ਨਿਕਲਿਆ ਪਰ ਓਲੀਵਲ ਨੇ ਦੱਸਿਆ ਕਿ ਇਹ ਤਾਂ ਪੱਕਾ ਹੈ ਕਿ ਕੋਰੋਨਾਵਾਇਰਸ ਕੋਵਿਡ-19 ਜਾਨਵਰ ਜ਼ਰੀਏ ਹੀ ਇਨਸਾਨਾਂ ਵਿਚ ਆਇਆ ਹੈ। 

ਉਂਝ ਵੀ ਦੱਖਣੀ ਚੀਨ ਵਿਚ ਵੁਹਾਨ ਸਮੇਤ ਕਈ ਸ਼ਹਿਰ ਹਨ ਜਿੱਥੇ ਜੰਗਲੀ ਜੀਵ-ਜੰਤੂਆਂ ਨੂੰ ਲੋਕ ਖਾਂਧੇ ਹਨ। ਅਜਿਹੇ ਵਿਚ ਇਹਨਾਂ ਖਤਰਨਾਕ ਵਾਇਰਸਾਂ ਦੇ ਇਨਸਾਨਾਂਵਿਚ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਮਰੀਕਾ ਦੀ ਡਿਫੈਂਸ ਐਡਵਾਂਸਡ ਰਿਸਰਚ ਪ੍ਰਾਜੈਕਟਸ ਏਜੰਸੀ (DARPA) ਦੇ ਮਹਾਮਾਰੀ ਮਾਹਰ ਰੋਹਿਤ ਚਿਤਾਲੇ ਨੇ ਦੱਸਿਆ,''ਕੋਵਿਡ-19 ਨੂੰ ਰੋਕਣ ਲਈ ਦੁਨੀਆ ਨੇ ਕਈ ਕੋਸ਼ਿਸ਼ ਨਹੀਂ ਕੀਤੀ।ਲੋਕਾਂ ਦਾ ਧਿਆਨ ਬੀਮਾਰੀ ਨੂੰ ਠੀਕ ਕਰਨ ਵਿਚ ਰਹਿੰਦਾ ਹੈ। ਉਸ ਨੂੰ ਪਹਿਲਾਂ ਤੋਂ ਰੋਕਣ ਵਿਚ ਨਹੀਂ।'' ਰੋਹਿਤ ਚਿਤਾਲੇ ਨੇ ਦੱਸਿਆ ਕਿ ਪ੍ਰੈਡਿਕਟ ਨੂੰ ਪਿਛਲੇ 10 ਸਾਲ ਵਿਚ ਸਿਰਫ 200 ਮਿਲੀਅਨ ਡਾਲਰ ਮਿਲੇ ਹਨ। ਜਦਕਿ ਹੁਣ ਜਦੋਂ ਕੋਰੋਨਾਵਾਇਰਸ ਫੈਲ ਗਿਆ ਹੈ ਤਾਂ ਅਮਰੀਕਾ ਦੀ ਸਰਕਾਰ ਨੇ ਐਮਰਜੈਂਸੀ ਰਾਹਤ ਫੰਡ 2 ਟ੍ਰਿਲੀਅਨ ਡਾਲਰ ਦਿੱਤੇ ਹਨ। ਇਸੇ ਤੋਂ ਸਮਝ ਜਾਓ ਕਿ ਦੁਨੀਆ ਦੀਆਂ ਸਰਕਾਰਾਂ ਪਹਿਲਾਂ ਤੋਂ ਬੀਮਾਰੀ ਨੂੰ ਰੋਕਣ ਲਈ ਕਿੰਨੀਆਂ ਤਿਆਰ ਰਹਿੰਦੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੇ ਕਹਿਰ 'ਚ 828 ਮੀਟਰ ਉੱਚੇ ਬੁਰਜ ਖਲੀਫਾ ਨੇ ਦਿੱਤੇ ਖਾਸ ਸੰਦੇਸ਼ (ਵੀਡੀਓ)

ਕੇਵਿਨ ਓਲੀਵਲ ਨੇ ਦੱਸਿਆ ਕਿ ਹੁਣ ਅਮਰੀਕੀ ਸਰਕਾਰ ਇਸ ਗੱਲ ਦੀ ਤਿਆਰੀ ਕਰ ਰਹੀ ਹੈ ਕਿ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਜਿਸ ਦਾ ਨਾਮ 'ਸਟੌਪ ਸਪਿਲਓਵਰ' ਹੋਵੇਗਾ ਮਤਲਬ ਵਾਇਰਸ ਕਿਤੋਂ ਵੀ ਲੀਕ ਨਾ ਹੋਵੇ ਪਰ ਇਸ ਦੇ ਬਾਰੇ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਹ ਪ੍ਰੋਗਰਾਮ ਕਿੰਨਾ ਵੱਡਾ ਹੋਵੇਗਾ। ਜਾਨ ਹਾਪਕਿਨਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਨਿਦੇਸ਼ਕ ਥਾਮਸ ਇੰਗਲੇਸਬੀ ਨੇ ਦੱਸਿਆ ਕਿ ਭਵਿੱਖ ਵਿਚ ਸਾਡਾ ਧਿਆਨ ਅਜਿਹੇ ਵਾਇਰਸਾਂ ਦੇ ਸਰਵੀਲਾਂਸ' ਤੇ ਹੋਣਾ ਚਾਹੀਦਾ ਹੈ।ਪ੍ਰੈਡਿਕਟ ਜਿਹੇ ਮਿਸ਼ਨ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਲੋੜ ਹੈ।ਸਾਰੇ ਦੇਸ਼ਾਂ ਵੱਲੋਂ ਇਕੱਠੇ ਮਿਲ ਕੇ ਅਜਿਹੀਆਂ ਬੀਮਾਰੀਆਂ ਅਤੇ ਵਾਇਰਸਾਂ ਨਾਲ ਲੜਨ ਦੀ ਲੋੜ ਹੈ। ਉਹਨਾਂ ਦੇ ਹਮਲੇ ਤੋਂ ਪਹਿਲਾਂ ਉਹਨਾਂ ਨੂੰ ਰੋਕਣ ਦੀ ਲੋੜ ਹੈ।


author

Vandana

Content Editor

Related News