ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’
Sunday, Jan 24, 2021 - 12:08 AM (IST)

ਵਾਸ਼ਿੰਗਟਨ-ਕਈ ਦੇਸ਼ਾਂ ਨੂੰ ਕੋਵਿਡ-19 ਦੀ ਟੀਕੇ ਪ੍ਰਦਾਨ ਕਰਨ ਵਾਲੇ ਭਾਰਤ ਦੀ ਅਮਰੀਕਾ ਨੇ ਪ੍ਰਸ਼ੰਸਾ ਕੀਤੀ ਹੈ। ਅਮਰੀਕਾ ਨੇ ਭਾਰਤ ਨੂੰ ਇਕ ‘ਸੱਚਾ ਦੋਸਤ’ ਦੱਸਦੇ ਹੋਏ ਕਿਹਾ ਕਿ ਉਹ ਗਲੋਬਲੀ ਸਮੂਹ ਦੀ ਮਦਦ ਕਰਨ ਲਈ ਆਪਣੇ ਦਵਾਈ ਖੇਤਰ ਦੀ ਵਰਤੋਂ ਕਰ ਰਿਹਾ ਹੈ। ਦਰਅਸਲ, ਭਾਰਤ ਬੀਤੇ ਕੁਝ ਦਿਨਾਂ ’ਚ ਆਪਣੇ ਇਥੇ ਬਣੇ ਕੋਵਿਡ-19 ਟੀਕਿਆਂ ਦੀ ਖੇਪ ਭੂਟਾਨ, ਮਾਲਦੀਵ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਮਾਰੀਸ਼ਸ ਅਤੇ ਸੇਸ਼ੇਲਸ਼ ਨੂੰ ਮਦਦ ਦੇ ਰੂਪ ’ਚ ਭੇਜ ਚੁੱਕਿਆ ਹੈ। ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਮੋਰੱਕੋ ਨੂੰ ਇਹ ਟੀਕੇ ਵਪਾਰਕ ਸਪਲਾਈ ਦੇ ਤੌਰ ’ਤੇ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ -ਰੂਸ ’ਚ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਵਾਲੇ 350 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਵੱਲੋਂ ਸ਼ੁੱਕਰਵਾਰ ਨੂੰ ਟਵੀਟ ਕੀਤਾ ਗਿਆ ‘ਗਲੋਬਲੀ ਸਿਹਤ ਖੇਤਰ ’ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹਨ ਜਿਸ ਨੇ ਦੱਖਣੀ ਏਸ਼ੀਆ ’ਚ ਕੋਵਿਡ-19 ਦੀਆਂ ਲੱਖਾਂ ਖੁਰਾਕਾਂ ਦਿੱਤੀਆਂ। ਭਾਰਤ ਨੇ ਟੀਕਿਆਂ ਦੀ ਮੁਫਤ ਖੇਪ ਭੇਜਣ ਦੀ ਸ਼ੁਰੂਆਤ ਮਾਲਦੀਵ, ਭੂਟਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਕੀਤੀ ਅਤੇ ਹੋਰ ਦੇਸ਼ਾਂ ਦੀ ਵੀ ਇਸ ਤਰ੍ਹਾਂ ਮਦਦ ਕੀਤੀ ਜਾਵੇਗੀ। ਇਸ ’ਚ ਕਿਹਾ ਗਿਆ ਹੈ ਕਿ ਭਾਰਤ ਇਕ ਸੱਚਾ ਦੋਸਤ ਹੈ ਜੋ ਆਪਣੇ ਦਵਾਈ ਖੇਤਰ ਦੀ ਵਰਤੋਂ ਗਲੋਬਲੀ ਸਮੂਹ ਦੀ ਮਦਦ ਕਰਨ ’ਚ ਕਰ ਰਿਹਾ ਹੈ। ਭਾਰਤ ਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ ਅਤੇ ਵਿਸ਼ਵ ਭਰ ’ਚ ਬਣਨ ਵਾਲੇ ਟੀਕਿਆਂ ’ਚੋਂ 60 ਫੀਸਦੀ ਇਥੇ ਬਣਦੇ ਹਨ।
ਇਹ ਵੀ ਪੜ੍ਹੋ -ਪਾਕਿ ’ਚ ਜੱਜਾਂ ਵਿਰੁੱਧ ‘ਅਪਮਾਨਜਨਕ’ ਟਿੱਪਣੀ ਕਰਨ ਨੂੰ ਲੈ ਕੇ ਇਕ ਨਿਊਜ਼ ਚੈਨਲ ਦਾ ਲਾਇਸੈਂਸ ਸਸਪੈਂਡ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨਾਲ ਲੜਾਈ ਲਈ ਅਤੇ ਮਨੁੱਖਤਾ ਦੀ ਭਲਾਈ ਲਈ ਭਾਰਤ ਦੀ ਟੀਕਾ ਉਤਪਾਦਨ ਅਤੇ ਵੰਡ ਸਮਰਥਾ ਦੀ ਵਰਤੋਂ ਕੀਤੀ ਜਾਵੇਗੀ। ਸਦਨ ਦੀ ਵਿਸ਼ੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਗ੍ਰੇਗਰੀ ਮੀਕਸ ਨੇ ਵੀ ਮਹਾਮਾਰੀ ਨਾਲ ਲੜਾਈ ’ਚ ਗੁਆਂਢੀ ਦੇਸ਼ਾਂ ਦੀ ਮਦਦ ਕਰਨ ’ਤੇ ਭਾਰਤ ਦੀ ਸ਼ੰਘਾਲਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੇ ਗੁਆਂਢੀ ਦੇਸ਼ਾਂ ਨੂੰ ਕੋਵਿਡ-19 ਦੇ ਟੀਕੇ ਮੁਫਤ ਪ੍ਰਦਾਨ ਕਰਨ ’ਤੇੇ ਭਾਰਤ ਦੀਆਂ ਕੋਸ਼ਿਸ਼ਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਮਹਾਮਾਰੀ ਵਰਗੀ ਗਲੋਬਲੀ ਚੁਣੌਤੀਆਂ ਲਈ ਖੇਤਰੀ ਅਤੇ ਗਲੋਬਲੀ ਹੱਲ ਜ਼ਰੂਰੀ ਹੁੰਦੇ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।