ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਵਿਖੇ ਮਨਾਈ ਗਈ ਦੀਵਾਲੀ

Friday, Nov 16, 2018 - 10:46 AM (IST)

ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਵਿਖੇ ਮਨਾਈ ਗਈ ਦੀਵਾਲੀ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੀਆਂ ਤਿੰਨ ਸੰਸਥਾਵਾਂ ਵਲੋਂ ਦੀਵਾਲੀ ਦਾ ਤਿਉਹਾਰ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਵਿਖੇ ਮਨਾਇਆ ਗਿਆ। ਜਿੱਥੇ ਸੱਤ ਸਟੇਟਾਂ ਤੋਂ ਸੈਨੇਟਰ, ਕਾਂਗਰਸਮੈਨ ਅਤੇ ਭਾਰਤੀ ਅੰਬੈਸਡਰ ਨਵਤੇਜ ਸਿੰਘ ਸਰਨਾ ਵਲੋਂ ਵੀ ਦੀਵੇ ਜਗ੍ਹਾ ਕੇ ਦੀਵਾਲੀ ਦੇ ਤਿਉਹਾਰ ਦਾ ਆਗਾਜ਼ ਕੀਤਾ ਗਿਆ।

PunjabKesari

ਮਾਈਕ ਕੋਫਮੈਨ ਮੈਂਬਰ ਆਫ ਕਾਂਗਰਸ ਕਲੋਰਾਡਾ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਚ ਤਰਮੀਮਾ ਦਾ ਬਿੱਲ ਇਸ ਸਾਲ ਦੇ ਅਖੀਰ ਵਿਚ ਪਾਸ ਹੋ ਜਾਵੇਗਾ। ਇਹ ਦੀਵਾਲੀ ਦਾ ਤੋਹਫਾ ਭਾਰਤੀਆਂ ਲਈ ਹੋਵੇਗਾ।ਕ੍ਰਿਸ਼ਨਾ ਰਾਮਾ ਸਵਾਮੀ ਮੂਰਤੀ ਨੇ ਕਿਹਾ ਕਿ ਦੀਵਾਲੀ ਸਾਂਝਾ ਤਿਉਹਾਰ ਹੈ ਜਿਸ ਨੂੰ ਮਿਲ ਕੇ ਮਨਾਉਣ ਦਾ ਮਜ਼ਾ ਵੱਖਰਾ ਹੀ ਹੁੰਦਾ ਹੈ। ਕਮਲਾ ਹੈਰਿਸ ਸੈਨੇਟਰ ਕੈਲੀਫੋਰਨੀਆ ਨੇ ਦੀਵਾਲੀ ਦੇ ਤਿਉਹਾਰ ਨੂੰ ਹਿੰਦੂਆਂ ਦੇ ਨਵੇਂ ਸਾਲ ਦੀ ਸ਼ੁਰੂਆਤ ਅਤੇ ਏਕੇ ਦਾ ਪ੍ਰਤੀਕ ਦੱਸਿਆ। ਰਾਉ ਖਾਕਾ ਨੇ ਸਮੋਸਾ ਕਾਕਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁ-ਗਿਣਤੀ ਦੀ ਏਕੇ ਦਾ ਪ੍ਰਤੀਕ ਦੀਵਾਲੀ ਸਾਡਾ ਤਿਉਹਾਰ ਹੈ।

ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਤੋਂ ਡਿਪਟੀ ਸੈਕਟਰੀ ਪ੍ਰੈੱਸ ਰਾਜਸ਼ਾਹ ਨੇ ਕਿਹਾ ਕਿ ਅੱਜ ਦਾ ਦੀਵਾਲੀ ਸਮਾਗਮ ਸਾਰਿਆਂ ਲਈ ਖੁਸ਼ੀਆਂ ਅਤੇ ਬਦੀ ਤੇ ਨੇਕੀ ਦੀ ਜਿੱਤ ਦਾ ਪੈਗਾਮ ਹੈ। ਸਾਨੂੰ ਇਕ-ਦੂਜੇ ਦੀ ਮਦਦ ਕਰ ਕੇ ਬਿਹਤਰੀ ਦਾ ਸਬੂਤ ਦੇਣਾ ਚਾਹੀਦਾ ਹੈ। ਅਖੀਰ ਵਿਚ ਇਕ-ਦੂਜੇ ਨੂੰ ਵਧਾਈਆਂ ਦਿੰਦੇ ਗਲੇ ਮਿਲਦੇ ਲੋਕੀਂ ਆਮ ਨਜ਼ਰ ਆਏ। ਇਸ ਉਪਰੰਤ ਨਿਊਜਰਸੀ ਤੋਂ ਬਣ ਕੇ ਆਈਆਂ ਮਿਠਾਈਆਂ ਖਾ ਕੇ ਹਰ ਕੋਈ ਖੁਸ਼ੀ ਮਹਿਸੂਸ ਕਰ ਰਿਹਾ ਸੀ। ਸਮੁੱਚੇ ਤੌਰ ਤੇ ਕੈਪੀਟਲ ਹਿਲ ਦੀ ਦੀਵਾਲੀ ਕਾਫੀ ਰੰਗ ਬਿਖੇਰ ਗਈ।


author

Vandana

Content Editor

Related News