HIV ਪੀੜਤ ਸ਼ਖਸ ਹੋਇਆ ਠੀਕ, ਇੰਝ ਹੋਇਆ ਇਲਾਜ

Wednesday, Mar 11, 2020 - 03:59 PM (IST)

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਫੈਲੀਆਂ ਹੋਈਆਂ ਹਨ। ਇਹਨਾਂ ਬੀਮਾਰੀਆਂ ਵਿਚ HIV ਮਤਲਬ Human Immunodeficiency Virus ਵੀ ਇਕ ਹੈ।  ਇਸ ਬੀਮਾਰੀ ਨਾਲ ਪੂਰੀ ਤਰ੍ਹਾਂ ਠੀਕ ਹੋਣ ਵਾਲੇ ਇਕ ਸ਼ਖਸ ਦੀ ਜਾਣਕਾਰੀ ਸਾਹਮਣੇ ਆਈ ਹੈ। ਠੀਕ ਹੋਣ ਮਗਰੋਂ ਸ਼ਖਸ ਨੇ ਆਪਣੀ ਪਛਾਣ ਜਨਤਕ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਉਸ ਨੂੰ 'ਲੰਡਨ ਪੇਸ਼ੇਂਟ' ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਐੱਚ.ਆਈ.ਵੀ. ਨਾਲ ਪੂਰੀ ਤਰ੍ਹਾਂ ਠੀਕ ਹੋਣ ਵਾਲੇ ਇਸ ਵਿਅਕਤੀ ਦਾ ਨਾਮ ਐਡਮ ਕੈਸਟੀਲੇਜੋ ਹੈ। ਐਡਮ ਦੁਨੀਆ ਦੇ ਦੂਜੇ ਅਜਿਹੇ ਸ਼ਖਸ ਹਨ ਜੋ ਐੱਚ.ਆਈ.ਵੀ. ਤੋਂ ਪੂਰੀ ਤਰ੍ਹਾਂ ਠੀਕ ਹੋਏ ਹਨ। 

PunjabKesari

ਐੱਚ.ਆਈ.ਵੀ. ਨਾਲ ਠੀਕ ਹੋਣ ਵਾਲੇ ਪਹਿਲੇ ਸ਼ਖਸ ਦਾ ਨਾਮ ਟਿਮੋਥੀ ਬ੍ਰਾਊਨ ਹੈ। ਉਹਨਾਂ ਨੂੰ ਦੁਨੀਆ ਭਰ ਵਿਚ 'ਬਰਲਿਨ ਪੇਸ਼ੇਂਟ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਤੋਂ ਪਹਿਲਾਂ 2008 ਵਿਚ ਟਿਮੋਥੀ ਦੇ ਠੀਕ ਹੋਣ ਦਾ ਐਲਾਨ ਕੀਤਾ ਗਿਆ ਸੀ। ਟਿਮੋਥੀ ਅਤੇ ਐਡਮ ਦੋਹਾਂ ਦੀ ਬੀਮਾਰੀ ਇਕੋ ਜਿਹੇ ਇਲਾਜ ਨਾਲ ਠੀਕ ਹੋਈ। ਸੋਮਵਾਰ ਨੂੰ ਨਿਊਯਾਰਕ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ 40 ਸਾਲ ਦੇ ਐਡਮ ਨੇ ਆਪਣੀ ਪਛਾਣ ਜ਼ਾਹਰ ਕੀਤੀ। ਐਡਮ ਦਾ ਕਹਿਣਾ ਹੈ,''ਉਹ ਆਸਾਂ ਦਾ ਅੰਬੈਸੇਡਰ ਬਣਨਾ ਚਾਹੁੰਦੇ ਹਨ। ਇਸ ਲਈ ਉਸ ਨੇ ਆਪਣੀ ਪਛਾਣ ਜਨਤਕ ਕਰਨ ਦਾ ਫੈਸਲਾ ਲਿਆ।''

ਪੜ੍ਹੋ ਇਹ ਅਹਿਮ ਖਬਰ - ਆਪਣੇ 'ਤੇ ਕਰਵਾਓ ਕੋਰੋਨਾ ਦਵਾਈ ਦਾ ਟੈਸਟ, ਮਿਲਣਗੇ ਲੱਖਾਂ ਰੁਪਏ

ਇੰਝ ਹੋਇਆ ਇਲਾਜ
ਐਡਮ ਨੂੰ ਪਿਛਲੇ ਸਾਲ ਹੀ ਐੱਚ.ਆਈ.ਵੀ. ਫ੍ਰੀ ਐਲਾਨਿਆ ਗਿਆ ਸੀ। 18 ਮਹੀਨੇ ਤੱਕ antiretroviral ਥੈਰੇਪੀ ਰੋਕਣ ਦੇ ਬਾਅਦ ਵੀ ਐਡਮ ਦੇ ਸਰੀਰ ਵਿਚ ਵਾਇਰਸ ਨਹੀਂ ਪਾਇਆ ਗਿਆ ਸੀ। ਐਡਮ ਨੇ ਦੱਸਿਆ ਕਿ ਉਹ 2003 ਤੋਂ ਹੀ ਐੱਚ.ਆਈ.ਵੀ. ਦੇ ਨਾਲ ਜੀਅ ਰਹੇ ਸਨ। ਜਿਵੇਂ ਬਲੱਡ ਕੈਂਸਰ ਠੀਕ ਕਰਨ ਲਈ ਬੋਨ ਮੈਰੋ ਟਰਾਂਸਪਲਾਂਟ ਕੀਤਾ ਜਾਂਦਾ ਹੈ ਇੰਝ ਹੀ ਐਡਮ ਐੱਚ.ਆਈ.ਵੀ. ਤੋਂ ਮੁਕਤ ਹੋਏ ਹਨ। ਭਾਵੇਂਕਿ ਸਾਰੇ ਐੱਚ.ਆਈ.ਵੀ. ਮਰੀਜ਼ਾਂ ਲਈ ਬੋਨ ਮੈਰੋ ਟਰਾਂਸਪਲਾਂਟ ਨੂੰ ਸੁਰੱਖਿਅਤ ਨਹੀਂ ਸਮਝਿਆ ਜਾਂਦਾ ਹੈ। 2012 ਵਿਚ ਪਤਾ ਚੱਲਿਆ ਸੀ ਕਿ ਐਡਮ ਨੂੰ Hodgkin lymphoma (ਇਕ ਤਰ੍ਹਾਂ ਦਾ ਕੈਂਸਰ) ਨਾਮ ਦੀ ਬੀਮਾਰੀ ਹੈ। ਇਸ ਦੇ ਬਾਅਦ ਉਸ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ।
 


Vandana

Content Editor

Related News