ਅਮਰੀਕਾ : ਸਾਬਕਾ ਰਾਸ਼ਟਰਪਤੀ ਟਰੰਪ ਚੌਥੀ ਵਾਰ ਨੋਬਲ ਪੁਰਸਕਾਰ ਲਈ ਨਾਮਜ਼ਦ

Thursday, Feb 01, 2024 - 01:15 PM (IST)

ਅਮਰੀਕਾ : ਸਾਬਕਾ ਰਾਸ਼ਟਰਪਤੀ ਟਰੰਪ ਚੌਥੀ ਵਾਰ ਨੋਬਲ ਪੁਰਸਕਾਰ ਲਈ ਨਾਮਜ਼ਦ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਨੂੰ ਰਿਪਬਲਿਕਨ ਐਮ.ਪੀ ਕਲਾਉਡੀਆ ਟੈਨੀ ਦੁਆਰਾ ਅਬ੍ਰਾਹਮ ਸਮਝੌਤੇ, ਮੱਧ ਪੂਰਬ ਵਿੱਚ ਸ਼ਾਂਤੀ ਲਈ ਇੱਕ ਨੀਤੀ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਚੌਥੀ ਵਾਰ ਹੈ ਜਦੋਂ ਟਰੰਪ ਦਾ ਨਾਂ ਇਸ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ। ਟੈਨੀ ਨੇ ਅੱਜ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ- ਟਰੰਪ ਦਾ ਧੰਨਵਾਦ, 30 ਸਾਲਾਂ ਬਾਅਦ ਮੱਧ ਪੂਰਬ 'ਚ ਸ਼ਾਂਤੀ ਸਥਾਪਤ ਕਰਨ ਲਈ ਸਮਝੌਤਾ ਹੋਇਆ। ਕਈ ਦਹਾਕਿਆਂ ਤੋਂ ਵਿਦੇਸ਼ੀ ਮਾਮਲਿਆਂ ਦੇ ਮਾਹਿਰ, ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਧਿਕਾਰੀ ਕਹਿੰਦੇ ਰਹੇ ਹਨ ਕਿ ਇਜ਼ਰਾਈਲ-ਫਲਸਤੀਨ ਮੁੱਦੇ ਦੇ ਹੱਲ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਪਰ ਟਰੰਪ ਨੇ ਇਹ ਕੀਤਾ।

ਰਿਪਬਲਿਕਨ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ, ਜੋਅ ਬਾਈਡੇਨ ਅਮਰੀਕਾ ਲਈ ਕਮਜ਼ੋਰ ਰਾਸਟਰਪਤੀ ਹਨ। ਉਹ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਟਰੰਪ ਦੀ ਮਜ਼ਬੂਤ ​​ਅਗਵਾਈ ਅਤੇ ਵਿਸ਼ਵ ਸ਼ਾਂਤੀ ਲਈ ਉਨ੍ਹਾਂ ਦੇ ਯਤਨਾਂ ਨੂੰ ਜਨਤਾ ਨੂੰ ਸਮਝਣ ਦੀ ਲੋੜ ਹੈ। ਉਹਨਾਂ ਕਿਹਾ ਕਿ ਟਰੰਪ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨਾ ਮੇਰੇ ਲਈ ਬੜੇ ਸਨਮਾਨ ਵਾਲੀ ਗੱਲ ਹੈ। ਮੈਂ ਉਹਨਾਂ ਨੂੰ ਜਲਦੀ ਹੀ ਇਸ ਸਨਮਾਨ ਨਾਲ ਨਿਵਾਜਿਆ ਦੇਖਣਾ ਚਾਹਾਂਗੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵਿਦੇਸ਼ੀ ਵਿਦਿਆਰਥੀਆਂ 'ਤੇ ਕਿਉਂ ਲਗਾ ਰਿਹੈ ਪਾਬੰਦੀ, ਭਾਰਤੀ ਵਿਦਿਆਰਥੀ ਵੀ ਹੋਣਗੇ ਪ੍ਰਭਾਵਿਤ

ਉਹਨਾਂ ਕਿਹਾ ਕਿ ਸੰਨ 2020 ਵਿੱਚ ਜਦੋਂ ਵ੍ਹਾਈਟ ਹਾਊਸ ਵਿਚ ਅਬਰਾਹਿਮ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ ਸਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ, ਤਤਕਾਲੀ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਬਹਿਰੀਨ ਅਤੇ ਯੂ.ਏ.ਈ ਦੇ ਵਿਦੇਸ਼ ਮੰਤਰੀ ਵੀ ਮੌਜੂਦ ਸਨ। ਅਬਰਾਹਿਮ ਸਮਝੌਤਾ ਇੱਕ ਅਜਿਹਾ ਸਮਝੌਤਾ ਸੀ ਜਿਸ ਨੇ ਸਤੰਬਰ 2020 ਵਿੱਚ ਯੂ.ਏ.ਈ, ਬਹਿਰੀਨ ਅਤੇ ਇਜ਼ਰਾਈਲ ਵਿਚਕਾਰ ਅਧਿਕਾਰਤ ਤੌਰ 'ਤੇ ਸਬੰਧਾਂ ਨੂੰ ਆਮ ਵਰਗਾ ਬਣਾਇਆ। ਸਮਝੌਤੇ ਦੇ ਤਹਿਤ ਯੂ.ਏ.ਈ ਅਤੇ ਬਹਿਰੀਨ ਨੇ ਇਜ਼ਰਾਈਲ ਨਾਲ ਰਾਜਨੀਤਿਕ ਸਬੰਧ ਸ਼ੁਰੂ ਕੀਤੇ। ਉਸ ਸਮੇਂ ਅਮਰੀਕਾ ਦੀ ਵਿਚੋਲਗੀ ਤੋਂ ਬਾਅਦ ਹੀ ਇਸ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ। ਅਤੇ ਉਸ ਸਮੇਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸ ਦਾ ਟੀਚਾ ਮੱਧ ਪੂਰਬ ਵਿੱਚ ਇਜ਼ਰਾਈਲ ਲਈ ਮਾਨਤਾ ਪ੍ਰਾਪਤ ਕਰਨਾ ਸੀ। ਇਸ ਸਮਝੌਤੇ ਤਹਿਤ ਬਹਿਰੀਨ, ਮੋਰੋਕੋ, ਸੂਡਾਨ ਅਤੇ ਯੂਏਈ ਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ। ਇਸ ਤੋਂ ਬਾਅਦ ਹੀ ਵਪਾਰ ਅਤੇ ਰੱਖਿਆ ਦੇ ਖੇਤਰ ਵਿੱਚ ਇਜ਼ਰਾਈਲ ਨਾਲ ਉਨ੍ਹਾਂ ਦੀ ਭਾਈਵਾਲੀ ਦਾ ਰਾਹ ਖੁੱਲ੍ਹਿਆ ਸੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


 


author

Vandana

Content Editor

Related News