ਅਮਰੀਕਾ : ਨਿਊਯਾਰਕ ਵਿਖੇ ਤਾਇਨਾਤ ਮਾਰੇ ਗਏ ਪਾਕਿ ਮੂਲ ਦੇ ਸਿਪਾਹੀ ਦੇ ਪਰਿਵਾਰ ਨੂੰ ਮਿਲੇਗਾ 'ਫੰਡ'
Monday, Dec 18, 2023 - 12:40 PM (IST)
ਨਿਊਯਾਰਕ (ਰਾਜ ਗੋਗਨਾ)- ਪਾਕਿਸਤਾਨੀ ਮੂਲ ਦੇ ਨਿਊਯਾਰਕ ਵਿਖੇ ਤਾਇਨਾਤ ਪੁਲਸ ਅਧਿਕਾਰੀ ਅਦੀਦ ਫਯਾਜ਼ (26) ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਬਰੁਕਲਿਨ ਵਿੱਚ ਇੱਕ ਕਾਰ ਖਰੀਦਣ ਗਿਆ ਸੀ। ਇੱਥੇ ਦੱਸ ਦਈਏ ਕਿ ਫਰਵਰੀ 2023 ਵਿੱਚ ਬਰੁਕਲਿਨ ਵਿੱਚ ਡਕੈਤੀ ਦੌਰਾਨ ਇੱਕ ਚੋਰ ਨੂੰ ਜਦੋਂ ਫਯਾਜ਼ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚੋਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਨਿਊਯਾਰਕ ਵਿਖੇ ਆਫ-ਡਿਊਟੀ ਮਾਰੇ ਗਏ ਸਿਪਾਹੀ ਦੇ ਪਰਿਵਾਰ ਨੂੰ ਉਸ ਦੀ ਲਾਈਨ-ਆਫ-ਡਿਊਟੀ ਦੇ ਪੂਰੇ ਫੰਡ ਪ੍ਰਾਪਤ ਹੋਣਗੇ।
ਪਾਕਿਸਤਾਨੀ ਮੂਲ ਦੇ ਪੁਲਸ ਅਧਿਕਾਰੀ ਅਦੀਦ ਫਯਾਜ਼ (26) ਨੂੰ 4 ਫਰਵਰੀ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਆਪਣੇ ਜੀਜੇ ਨਾਲ ਹੋਂਡਾ ਪਾਇਲਟ ਗੱਡੀ ਖਰੀਦਣ ਲਈ ਨਿਊਯਾਰਕ ਗਿਆ ਸੀ। ਵਿਧਵਾ ਮਦੀਹਾ ਸਬੀਲ ਨੇ ਕਿਹਾ ਕਿ ਉਸ ਨੂੰ ਇਹ ਜਾਣ ਕੇ ਥੋੜ੍ਹੀ ਰਾਹਤ ਮਿਲੀ ਹੈ ਕਿ ਉਸਨੂੰ ਅਤੇ ਉਸ ਦੇ ਦੋ ਪੁੱਤਰਾਂ ਰੇਆਨ (5) ਅਤੇ ਜ਼ਯਾਨ (4) ਨੂੰ ਆਪਣੇ ਹੀਰੋ ਪਤੀ ਦੀ ਨੌਕਰੀ ਨਾਲ ਸਬੰਧਤ ਫੰਡ ਮਿਲੇਗਾ। ਪਰ ਅਧਿਕਾਰੀਆਂ ਨੇ ਨਿਸ਼ਚਿਤ ਕੀਤਾ ਕਿ ਉਹ ਆਪਣੀਆਂ ਆਖਰੀ ਕਾਰਵਾਈਆਂ ਵਿੱਚ ਇਕ ਅਪਰਾਧ ਨਾਲ ਲੜ ਰਿਹਾ ਸੀ ਅਤੇ ਇਸ ਲਈ ਉਸਦੇ ਪਰਿਵਾਰ ਨੂੰ ਉਸਦੀ ਪੂਰੀ 60,000 ਡਾਲਰ ਤਨਖਾਹ ਅਤੇ ਜੀਵਨ ਭਰ ਲਈ ਡਾਕਟਰੀ ਲਾਭ ਦਿੱਤੇ ਜਾਣੇ ਚਾਹੀਦੇ ਹਨ। ਉਸ ਦੀ ਡਿਊਟੀ ਸਥਿਤੀ ਤੋਂ ਬਿਨਾਂ ਪਰਿਵਾਰ ਨੂੰ ਲਗਭਗ 180,000 ਡਾਲਰ ਦੀ ਇੱਕ-ਵਾਰ ਅਦਾਇਗੀ ਪ੍ਰਾਪਤ ਹੋਵੇਗੀ, ਜੋ ਉਸਦੀ ਸਾਲਾਨਾ ਤਨਖਾਹ ਦਾ ਤਿੰਨ ਗੁਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਖਾਲਿਸਤਾਨ ਸਮਰਥਕਾਂ ਵੱਲੋਂ ਤਿਰੰਗੇ ਦਾ ਅਪਮਾਨ, ਹਨੂੰਮਾਨ ਦੀ ਮੂਰਤੀ ਸਥਾਪਨਾ ਦਾ ਕੀਤਾ ਵਿਰੋਧ
ਮਦੀਹਾ ਸਬੀਲ (30) ਨੂੰ ਉਸਦੇ ਮਰਹੂਮ ਪਤੀ ਦੀ ਹੁਣ ਪੂਰੀ ਤਨਖਾਹ ਮਿਲੇਗੀ। ਮਾਰੇ ਗਏ ਨਿਊਯਾਰਕ ਪੁਲਸ ਡਿਪਾਂਰਟਮੈਂਟ ਅਫਸਰ ਅਦੀਦ ਫਯਾਜ਼ ਦੀ ਪਤਨੀ ਨੇ ਪੂਰੀ ਕਾਨੂੰਨੀ ਲੜਾਈ ਲੜੀ ਤੇ ਲੋਅਰ ਮੈਨਹਟਨ ਨਿਊਯਾਰਕ ਵਿੱਚ ਪੀ.ਬੀ.ਏ ਦਫਤਰਾਂ 'ਤੇ ਹਾਰ ਨਹੀਂ ਮੰਨੀ। ਪੁਲਸ ਨੇ ਦੱਸਿਆ ਕਿ ਬੰਦੂਕਧਾਰੀ ਹਮਲਾਵਰ ਦੋਸ਼ੀ ਰੈਂਡੀ ਜੋਨਸ, ਜਿਸ ਦੀ ਰੈਪ ਸ਼ੀਟ ਵਿੱਚ ਉਸ 'ਤੇ 22 ਪਰਚੇ ਦਰਜ ਹਨ, ਜਿਸ ਵਿੱਚ ਵੱਡੀਆਂ ਲੁੱਟਾਂ ਛੇੜਖਾਨੀ ਅਤੇ ਗਲਾ ਘੁੱਟਣ ਸਮੇਤ ਕਈ ਵਾਰਦਾਤਾਂ ਸ਼ਾਮਲ ਹਨ। ਜਾਣਕਾਰੀ ਮੁਤਾਬਕ ਦੋਸ਼ੀ ਨੇ ਕਾਰ ਖਰੀਦਣ ਲਈ 24,000 ਡਾਲਰ ਦੀ ਨਕਦੀ ਦਿਖਾਉਣ ਤੋਂ ਬਾਅਦ ਹਮਲਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।