ਡੋਨਾਲਡ ਟਰੰਪ ਮੁੜ ਲੜਨਗੇ ਰਾਸ਼ਟਰਪਤੀ ਚੋਣਾਂ, ਚੀਨ-ਰੂਸ ਬਾਰੇ ਕਹਿ ਦਿੱਤੀ ਵੱਡੀ ਗੱਲ

Wednesday, Nov 16, 2022 - 10:39 AM (IST)

ਡੋਨਾਲਡ ਟਰੰਪ ਮੁੜ ਲੜਨਗੇ ਰਾਸ਼ਟਰਪਤੀ ਚੋਣਾਂ, ਚੀਨ-ਰੂਸ ਬਾਰੇ ਕਹਿ ਦਿੱਤੀ ਵੱਡੀ ਗੱਲ

ਪਾਮ ਬੀਚ (ਭਾਸ਼ਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਤੀਜੀ ਵਾਰ ਵ੍ਹਾਈਟ ਹਾਊਸ ਲਈ ਚੋਣ ਲੜਨਗੇ। ਉਨ੍ਹਾਂ ਨੇ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਅਤੇ ਮਾਰ-ਏ-ਲਾਗੋ ਕਲੱਬ ਸਮੇਤ ਹੋਰ ਮਾਮਲਿਆਂ ਵਿੱਚ ਆਪਣੇ  ਵਿਰੁੱਧ ਚੱਲ ਰਹੀ ਕਾਨੂੰਨੀ ਜਾਂਚ ਦੇ ਵਿਚਕਾਰ ਇਹ ਐਲਾਨ ਕੀਤਾ। ਹਾਲਾਂਕਿ, ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਰਿਪਬਲਿਕਨ ਪਾਰਟੀ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਮੰਨਣ ਤੋਂ ਇਨਕਾਰ ਕਰਨ ਵਾਲੇ ਟਰੰਪ ਨੂੰ ਆਪਣਾ ਉਮੀਦਵਾਰ ਮੰਨੇਗੀ ਜਾਂ ਨਹੀਂ। ਟਰੰਪ ਦਾ ਕਹਿਣਾ ਹੈ ਕਿ ਚੀਨ ਅਤੇ ਰੂਸੀ ਨੇਤਾਵਾਂ ਨੇ ਮੇਰਾ ਸਨਮਾਨ ਕੀਤਾ ਹੈ । ਰੂਸ ਅਤੇ ਚੀਨ ਪਹਿਲਾਂ ਅਮਰੀਕਾ ਦਾ ਸਨਮਾਨ ਕਰਦੇ ਸਨ। ਉੱਤਰੀ ਕੋਰੀਆ ਨੇ 3 ਸਾਲ ਪਹਿਲਾਂ ਉਨ੍ਹਾਂ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਕੋਈ ਵੀ ਮਿਜ਼ਾਈਲ ਨਹੀਂ ਛੱਡੀ ਹੈ। ਜਦੋਂ ਮੈਂ ਰਾਸ਼ਟਰਪਤੀ ਸੀ ਤਾਂ ਅਮਰੀਕਾ ਇੱਕ ਸ਼ਾਨਦਾਰ ਭਵਿੱਖ ਦੀ ਰਾਹ 'ਤੇ ਸੀ, ਦੂਜੇ ਰਾਸ਼ਟਰਪਤੀਆਂ ਦੇ ਉਲਟ, ਮੈਂ ਆਪਣੇ ਵਾਅਦੇ ਪੂਰੇ ਕੀਤੇ ਹਨ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਇੰਡੋਨੇਸ਼ੀਆ 'ਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਵਜਾਇਆ ਡਰੰਮ

ਟਰੰਪ ਦੇ ਹਾਰ ਮੰਨਣ ਤੋਂ ਇਨਕਾਰ ਕਰਨ ਅਤੇ ਉਨ੍ਹਾਂ ਦੇ ਕਥਿਤ ਭੜਕਾਊ ਭਾਸ਼ਣਾਂ ਦੇ ਵਿਚਕਾਰ 6 ਜਨਵਰੀ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਅਮਰੀਕੀ ਸੰਸਦ ਭਵਨ (ਕੈਪੀਟਲ ਹਿੱਲ) ਵਿੱਚ ਕਥਿਤ ਤੌਰ 'ਤੇ ਹਿੰਸਾ ਕੀਤੀ ਸੀ। ਪਾਮ ਬੀਚ ਸਥਿਤ ਮਾਰ-ਏ-ਲਾਗੋ ਕਲੱਬ 'ਚ 30 ਅਮਰੀਕੀ ਝੰਡਿਆਂ ਅਤੇ 'ਮੇਕ ਅਮਰੀਕਾ ਗ੍ਰੇਟ ਅਗੇਨ' ਨਾਅਰੇ ਵਾਲੇ ਬੈਨਰ ਵਿਚਕਾਰ ਖੜ੍ਹੇ ਟਰੰਪ ਨੇ ਆਪਣੇ ਹਜ਼ਾਰਾਂ ਸਮਰਥਕਾਂ, ਕਲੱਬ ਮੈਂਬਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, 'ਅੱਜ ਮੈਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰ ਕਰ ਰਿਹਾ ਹਾਂ।'

ਇਹ ਵੀ ਪੜ੍ਹੋ: WHO ਮੁਖੀ ਨੇ ਵਿਸ਼ਵ ਰਵਾਇਤੀ ਸਿਹਤ ਕੇਂਦਰ ਦੇ ਨਿਰਮਾਣ 'ਚ ਸਹਿਯੋਗ ਲਈ PM ਮੋਦੀ ਦਾ ਕੀਤਾ ਧੰਨਵਾਦ

ਟਰੰਪ ਨੇ ਆਪਣੇ ਸਿਆਸੀ ਸਫ਼ਰ ਦੇ ਬੇਹੱਦ ਨਾਜ਼ੁਕ ਦੌਰ 'ਚ ਇਕ ਵਾਰ ਫਿਰ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਜਿੱਤ ਦੇ ਵਿਚਕਾਰ ਆਪਣੀ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਟਰੰਪ ਦੇ ਸਮਰਥਨ ਵਾਲੇ ਜ਼ਿਆਦਾਤਰ ਉਮੀਦਵਾਰਾਂ ਦੀ ਹਾਰ ਕਾਰਨ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਨਹੀਂ ਹੋ ਸਕਿਆ। ਰਿਪਬਲਿਕਨ ਪਾਰਟੀ ਵਿੱਚ ਟਰੰਪ ਦੀ ਹਮਾਇਤ ਲਗਾਤਾਰ ਘਟ ਰਹੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਉਨ੍ਹਾਂ ਨੂੰ ਆਪਣੇ ਕੁਝ ਸਹਿਯੋਗੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਦਾ ਕਹਿਣਾ ਹੈ ਇਹ ਰਿਪਬਲਿਕਨ ਪਾਰਟੀ ਲਈ ਭਵਿੱਖ ਵੱਲ ਵੇਖਣ ਦਾ ਸਮਾਂ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਪਾਰਟੀ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੇ ਪਹਿਲੀ ਪਸੰਦ ਵਜੋਂ ਉਭਰ ਰਹੇ ਹਨ।

ਇਹ ਵੀ ਪੜ੍ਹੋ: ਇਸ ਬੱਚੀ ਦੇ ਜਨਮ ਲੈਂਦੇ ਹੀ ਦੁਨੀਆ ਦੀ ਆਬਾਦੀ ਹੋਈ 8 ਅਰਬ ਤੋਂ ਪਾਰ, ਜਾਣੋ ਕੌਣ ਹੈ ਇਹ ਬੱਚੀ?

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News