ਟਰੰਪ ਨੇ ਈਰਾਨ 'ਤੇ ਹਮਲੇ ਨੂੰ ਦਿੱਤੀ ਮਨਜ਼ੂਰੀ, ਫਿਰ ਅਚਾਨਕ ਬਦਲਿਆ ਫੈਸਲਾ

06/21/2019 11:06:44 AM

ਵਾਸ਼ਿੰਗਟਨ (ਵਾਰਤਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਸੂਸੀ ਡਰੋਨ ਨੂੰ ਢੇਰੀ ਕੀਤੇ ਜਾਣ ਦੇ ਬਾਅਦ ਈਰਾਨ ਦੇ ਕਈ ਠਿਕਾਣਿਆਂ 'ਤੇ ਹਮਲੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਫਿਰ ਅਚਾਨਕ ਆਪਣੇ ਫੈਸਲੇ ਨੂੰ ਪਲਟਦਿਆਂ ਮੁਹਿੰਮ ਨੂੰ ਫਿਲਹਾਲ ਰੋਕਣ ਦਾ ਆਦੇਸ਼ ਦਿੱਤਾ। ਇਕ ਅੰਗਰੇਜ਼ੀ ਅਖਬਾਰ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। 

ਰਿਪੋਰਟ ਮੁਤਾਬਕ ਅਮਰੀਕੀ ਖੁਫੀਆ ਡਰੋਨ ਜਹਾਜ਼ 'ਤੇ ਹਮਲੇ ਦੇ ਜਵਾਬ ਵਿਚ ਟਰੰਪ ਨੇ ਈਰਾਨ ਦੇ ਰਡਾਰ ਅਤੇ ਮਿਜ਼ਾਈਲ ਠਿਕਾਣਿਆਂ 'ਤੇ ਹਮਲੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ ਪਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਰੀਆਂ ਨਾਲ ਡੂੰਘੀ ਚਰਚਾ ਦੇ ਬਾਅਦ  ਫਿਲਹਾਲ ਮੁਹਿੰਮ ਨੂੰ ਰੋਕ ਦੇਣ ਦਾ ਆਦੇਸ਼ ਿਦੱਤਾ।

ਅਖਬਾਰ ਨੇ ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਅਮਰੀਕੀ ਲੜਾਕੂ ਜਹਾਜ਼ ਅਤੇ ਜੰਗੀ ਜਹਾਜ਼ ਈਰਾਨ 'ਤੇ ਮਿਜ਼ਾਈਲ ਨਾਲ ਹਮਲਾ ਕਰਨ ਲਈ ਤਿਆਰ ਸਨ ਪਰ ਆਖਰੀ ਸਮੇਂ 'ਤੇ ਮੁਹਿੰਮ ਰੋਕ ਦੇਣ ਦਾ ਆਦੇਸ਼ ਆਇਆ। ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡਸ ਕੋਰਪਸ (ਆਈ.ਆਰ.ਜੀ.ਸੀ.) ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵੀਰਵਾਰ ਨੂੰ ਇਕ ਅਮਰੀਕੀ ਖੁਫੀਆ ਜਹਾਜ਼ ਨੂੰ ਨਸ਼ਟ ਕਰ ਦਿੱਤਾ। ਇਸ ਘਟਨਾ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ।


Vandana

Content Editor

Related News