ਅਮਰੀਕਾ : ਕਾਰ ਹਾਦਸੇ 'ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

Saturday, May 18, 2024 - 03:30 PM (IST)

ਅਮਰੀਕਾ : ਕਾਰ ਹਾਦਸੇ 'ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

ਨਿਊਯਾਰਕ (ਰਾਜ ਗੋਗਨਾ) - ਪਿਛਲੇ ਕੁਝ  ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ ਦੇ ਵਿਅਕਤੀਆਂ ਦੇ ਕੇਸਾਂ ਦੀ ਵੱਧਦੀ ਗਿਣਤੀ ਸੁਣ ਰਹੇ ਹਾਂ। ਇੱਥੇ ਇੱਕ ਅਜਿਹਾ ਹੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਭਾਰਤ ਦੇ ਸੂਬੇ ਹੈਦਰਾਬਾਦ ਦੇ ਇੱਕ ਵਿਅਕਤੀ ਦੀ ਉੱਤਰੀ ਕੈਰੋਲੀਨਾ ਚ’ ਇਕ  ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਇਸ ਹਾਦਸੇ ਵਿੱਚ ਮਾਰਿਆ ਗਿਆ  ਵਿਅਕਤੀ ਜਿਸ ਦਾ ਨਾਂ ਅਬਾਰਾਜੂ ਪ੍ਰਿਥਵੀ ਰਾਜ ਸੀ।ਜਿਸ ਦਾ ਭਾਰਤ ਤੋ ਪਿਛੋਕੜ ਹੈਦਰਾਬਾਦ ਦੇ ਐਲ.ਬੀ.ਨਗਰ ਦੇ ਇਲਾਕੇ ਅਲਕਾਪੁਰੀ ਦੇ  ਨਾਲ ਸੀ।

ਇਹ ਵੀ ਪੜ੍ਹੋ :     ਮ੍ਰਿਤਕ ਰਿਸ਼ਤੇਦਾਰਾਂ ਦਾ ਵਰਚੁਅਲ ਅਵਤਾਰ ਬਣਾਉਣ ਦਾ ਵਧਿਆ ਰੁਝਾਨ, ਲੋਕ ਖਰਚ ਰਹੇ ਹਨ ਲੱਖਾਂ ਰੁਪਏ

ਮ੍ਰਿਤਕ ਪ੍ਰਿਥਵੀ  ਆਪਣੀ ਪਤਨੀ ਸ਼੍ਰੀਪ੍ਰਿਯਾ ਦੇ ਨਾਲ 8 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਸੀ। ਬੀਤੀ ਰਾਤ ਨੂੰ, ਉਹ ਇੱਕ ਸੜਕ ਕਾਰ ਹਾਦਸੇ ਵਿੱਚ ਮਾਰਿਆ ਗਿਆ, ਕਿਉਂਕਿ ਬਰਸਾਤ ਕਾਰਨ ਉਸਦੀ ਕਾਰ ਉਸਦੇ ਅੱਗੇ ਜਾਂਦੀ ਕਾਰ ਦੇ ਨਾਲ ਟਕਰਾ ਗਈ ਸੀ। ਘਟਨਾ ਤੋਂ ਬਾਅਦ, ਪ੍ਰਿਥਵੀ ਨੂੰ ਪੁਲਸ ਨੇ ਕਾਰ ਤੋਂ ਹੇਠਾਂ ਉਤਰਿਆ, ਜਦੋਂ ਇੱਕ ਹੋਰ ਕਾਰ ਆਈ ਅਤੇ ਉਸ ਨਾਲ ਟਕਰਾ ਗਈ। ਟੱਕਰ ਦੇ ਕਾਰਨ ਪ੍ਰਿਥਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੇ ਵੀ ਉਸ ਦੀ ਮੋਤ ਦੀ ਪੁਸ਼ਟੀ ਕੀਤੀ।

ਇਹ ਵੀ ਪੜ੍ਹੋ :      ਤੰਬਾਕੂ ਨਿਰਮਾਤਾਵਾਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਹੋਇਆ ਲਾਜ਼ਮੀ, ਅਸਫ਼ਲ ਰਹਿਣ 'ਤੇ ਲੱਗੇਗਾ ਮੋਟਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harinder Kaur

Content Editor

Related News