ਅਮਰੀਕਾ ਤੋਂ ਵੱਡੀ ਖ਼ਬਰ : 17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

Saturday, May 04, 2024 - 01:27 PM (IST)

ਅਮਰੀਕਾ ਤੋਂ ਵੱਡੀ ਖ਼ਬਰ : 17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਪੈਨਸਿਲਵੇਨੀਆ (ਰਾਜ ਗੋਗਨਾ) - ਹੈਰੀਸਨ ਸਿਟੀ ਪੈਨਸਿਲਵੇਨੀਆ ਸੂਬੇ ਦੀ ਇਕ ਨਰਸ ਹੀਥਰ ਪ੍ਰੈਸਡੀ ਵਲੋਂ 22 ਨਰਸਿੰਗ ਹੋਮ ਮਰੀਜ਼ਾਂ ਨੂੰ ਜਾਣ ਬੁੱਝ ਕੇ ਇਨਸੁਲਿਨ ਦੀ ਘਾਤਕ ੳਵਰਡੋਜ਼ ਦਿੱਤੀ ਗਈ, ਜਿਸ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ। ਇਸ ਮਾਮਲੇ ਦੇ ਦੋਸ਼ ਵਿਚ ਨਰਸ ਨੂੰ ਬਟਲਰ ਕਾਉਂਟੀ ਕਾਮਨ ਪਲੀਜ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਦੱਸ ਦੇਈਏ ਕਿ ਦੋਸ਼ੀ ਸਾਬਕਾ ਨਰਸ ਦਾ ਨਾਂ ਹੀਥਰ ਪ੍ਰੈਸਡੀ ਹੈ। ਉਸ ਨੇ ਮਰੀਜ਼ਾਂ ਨੂੰ ਇਨਸੁਲਿਨ ਦੀਆਂ ਓਵਰਡੋਜ਼ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਪੈਨਸਿਲਵੇਨੀਆ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਹੈ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੋਸ਼ ਵਿਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਵੀਰਵਾਰ, 2 ਮਈ ਨੂੰ ਸਾਬਕਾ ਨਰਸ ਹੀਥਰ ਪ੍ਰੈਸਡੀ ਉਮਰ 41 ਸਾਲ ਨੂੰ ਪਹਿਲੀ-ਡਿਗਰੀ ਦੇ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਇਹ ਵੀ ਪੜ੍ਹੋ - ਇੰਡੋਨੇਸ਼ੀਆ 'ਚ ਆਇਆ ਹੜ੍ਹ, ਜ਼ਮੀਨ ਖਿਸਕਣ ਕਾਰਨ 14 ਲੋਕਾਂ ਦੀ ਮੌਤ, 1000 ਤੋਂ ਵੱਧ ਘਰ ਪ੍ਰਭਾਵਿਤ

PunjabKesari

ਦੱਸਣਯੋਗ ਹੈ ਕਿ ਨਰਸ ਹੀਥਰ ਪ੍ਰੈਸਡੀ ਨੂੰ ਮਈ 2023 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚ ਬੰਦ ਸੀ। ਸਾਲ 2020 ਵਿੱਚ ਐਲੇਗੇਨੀ, ਆਰਮਸਟ੍ਰਾਂਗ, ਬਟਲਰ ਅਤੇ ਵੈਸਟਮੋਰਲੈਂਡ ਕਾਉਂਟੀਆਂ ਵਿੱਚ 22 ਮਰੀਜ਼ਾਂ ਨੂੰ ਇਨਸੁਲਿਨ ਦੀ ਘਾਤਕ ਅਤੇ ਸੰਭਾਵੀ ਤੌਰ 'ਤੇ ਘਾਤਕ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ ਉਮਰ ਕੈਦ ਦੀ ਸ਼ਜਾ ਸੁਣਾਈ। ਲੋਕਾਂ ਨੇ ਪਹਿਲਾ ਰਿਪੋਰਟ ਦਿੱਤੀ ਸੀ ਕਿ ਨਰਸ ਹੀਥਰ ਪ੍ਰੈਸਡੀ, ਜਿਸ 'ਤੇ ਸੰਨ 2022 ਵਿੱਚ ਦੋ ਮਰੀਜ਼ਾਂ ਦੀ ਮੌਤ ਦੇ ਸਬੰਧ ਵਿੱਚ ਦੋਸ਼ ਲੱਗਾ ਹੈ, ਉਸ ਨੇ ਘੱਟੋ ਘੱਟ 19 ਹੋਰ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਅਦਾਲਤ ਵਿੱਚ ਇਕਬਾਲ ਕੀਤਾ ਸੀ।

ਇਹ ਵੀ ਪੜ੍ਹੋ - UAE 'ਚ ਫਿਰ ਤੋਂ ਹੋਈ ਭਾਰੀ ਬਰਸਾਤ, ਦੁਬਈ ਦੀਆਂ ਸਾਰੀਆਂ ਉਡਾਣਾਂ ਰੱਦ, ਸਕੂਲ-ਦਫ਼ਤਰ ਵੀ ਬੰਦ

ਨਰਸ ਹੀਥਰ ਪ੍ਰੈਸਡੀ 'ਤੇ ਇੰਨਾਂ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਇਨਸੁਲੀਨ ਦੇਣ ਦਾ ਦੋਸ਼ ਹੈ। ਜਿੰਨਾਂ ਵਿੱਚ ਕੁਝ ਸ਼ੂਗਰ ਦੇ ਮਰੀਜ਼ ਸਨ ਅਤੇ ਜਿੰਨਾਂ ਨੂੰ ਇਨਸੁਲੀਨ ਦੀ ਲੋੜ ਸੀ ਅਤੇ ਜਿੰਨਾਂ ਵਿੱਚੋਂ ਕੁਝ ਅਜਿਹੇ ਸਨ, ਜਿਹਨਾਂ ਨੂੰ ਇਸ ਦੀ ਲੋੜ ਨਹੀਂ ਸੀ। ਨਰਸ ਦੀ ਲਾਪ੍ਰਵਾਹੀ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ ਸੀ, ਜਿੰਨਾਂ ਦੀ ਉਸ ਦੁਆਰਾ ਦੇਖ ਭਾਲ ਕੀਤੀ ਗਈ ਸੀ।

ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News