ਅਮਰੀਕਾ ਦਾ 245ਵਾਂ ਸੁੰਤਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ
Monday, Jul 05, 2021 - 12:12 PM (IST)
ਵਾਸ਼ਿੰਗਟਨ/ਡੀ.ਸੀ (ਰਾਜ ਗੋਗਨਾ) — ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਦੇ ਨੈਸ਼ਨਲ ਮਾਲ ਉੱਤੇ ਲਿੰਕਨ ਮੈਮੋਰੀਅਲ ਦੇ ਨੇੜੇ ਅਮਰੀਕਾ ਦਾ 245ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਦਿਨ ਸਯੁੰਕਤ ਰਾਜ ਦੇ ਲੋਕ ਹੱਥ 'ਚ ਅਮਰੀਕੀ ਝੰਡੇ, ਅਤੇ ਸਿਰ ਤੇ ਟੋਪੀਆਂ ਪਾਉਂਦੇ ਹਨ।
ਇਸ ਮੌਕੇ ਯੂ.ਐਸ.ਏ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਫਰਸਟ ਲੇਡੀ ਜਿਲ ਬਾਈਡੇਨ ਨੇ ਵ੍ਹਾਈਟ ਹਾਊਸ ਵਿਚ ਇਕ ਬਾਰਬਿਕਯੂ ਪਿਕਨਿਕ ਅਤੇ ਨਜ਼ਦੀਕੀ ਨੈਸ਼ਨਲ ਮਾਲ ਵਿਖੇ ਸਾਲਾਨਾ ਪਟਾਖਿਆ ਦੇ ਪ੍ਰਦਰਸ਼ਨ ਦੇ ਮੁੱਖ ਨਜ਼ਰੀਏ ਲਈ 1000 ਹਜ਼ਾਰ ਮਹਿਮਾਨ ਬੁਲਾਏ ਸੀ, ਜਿਨ੍ਹਾਂ 'ਚ ਫੌਜ ਦੇ ਜਵਾਨ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੱਦਿਆ ਗਿਆ ਸੀ। ਦੇਸ਼ ਭਰ 'ਚ ਭਾਈਚਾਰੇ ਨੇ ਪਰੇਡਾਂ ਅਤੇ ਜਸ਼ਨਾਂ ਦਾ ਆਯੋਜਨ ਕੀਤਾ ਅਤੇ ਲੋਕਾਂ ਨੇ ਵਾੲ੍ਹੀਟ ਹਾਊਸ ਦੇ ਬਾਹਰ ਡਾਂਸ ਕੀਤਾ।
ਇਸ ਮੌਕੇ ਛੁੱਟੀ ਹੋਣ ਕਾਰਨ ਵੱਡੇ ਮਾਲ ਵੀ ਬੰਦ ਰਹੇ ਅਤੇ ਰਾਤ ਨੂੰ ਆਤਿਸ਼ਬਾਜ਼ੀ ਕੀਤੀ ਗਈ। ਪ੍ਰਧਾਨਗੀ ਭਾਸ਼ਨ 'ਚ ਰਾਸ਼ਟਰਪਤੀ ਜੋਅ ਬਾਈਡੇਨ ਨੇ 245ਵੇਂ ਸੁਤੰਤਰਤਾ ਦਿਵਸ ਦੌਰਾਨ ਆਪਣੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਾਸ਼ਣ ਦੇਣ ਤੋਂ ਬਾਅਦ ਉਹਨਾਂ ਮਹਿਮਾਨਾਂ ਨਾਲ ਸੈਲਫੀਆ ਵੀ ਲਈਆਂ।