ਅਮਰੀਕਾ : ਸੈਨ ਫਰਾਂਸਿਸਕੋ 'ਚ ਪੰਜਾਬੀ ਮੂਲ ਦੇ ਸਰਜਨ 'ਤੇ ਹਮਲਾ, ਗੰਭੀਰ ਜ਼ਖ਼ਮੀ

Thursday, Sep 21, 2023 - 11:10 AM (IST)

ਅਮਰੀਕਾ : ਸੈਨ ਫਰਾਂਸਿਸਕੋ 'ਚ ਪੰਜਾਬੀ ਮੂਲ ਦੇ ਸਰਜਨ 'ਤੇ ਹਮਲਾ, ਗੰਭੀਰ ਜ਼ਖ਼ਮੀ

ਸ਼ਿਕਾਗੋ - ਅਮਰੀਕਾ ਵਿਖੇ ਸੈਨ ਫਰਾਂਸਿਸਕੋ ਵਿੱਚ ਡ੍ਰੀਮਫੋਰਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੌਰਾਨ ਸ਼ਿਕਾਗੋ ਦੇ ਪੰਜਾਬੀ ਮੂਲ ਦੇ ਇੱਕ ਡਾਕਟਰ 'ਤੇ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਡਾ: ਪਰਮਜੀਤ ਚੋਪੜਾ ਪਿਛਲੇ ਹਫ਼ਤੇ ਸੇਲਸਫੋਰਸ ਕੰਪਨੀ ਦੁਆਰਾ ਆਯੋਜਿਤ ਸੰਮੇਲਨ ਵਿੱਚ ਬੋਲਣ ਲਈ ਸਾਨ ਫਰਾਂਸਿਸਕੋ ਵਿੱਚ ਸਨ, ਜਦੋਂ ਉਹਨਾਂ 'ਤੇ ਮਾਰਕੀਟ ਦੇ ਦੱਖਣੀ ਇਲਾਕੇ ਵਿੱਚ ਕਾਨਫਰੰਸ ਸੈਂਟਰ ਤੋਂ ਬਲਾਕ ਪੈਦਲ ਜਾਂਦੇ ਸਮੇਂ ਹਿੰਸਕ ਹਮਲਾ ਕੀਤਾ ਗਿਆ। ਡਾ. ਪਰਮਜੀਤ ਚੋਪੜਾ (62) ਉਹਨਾਂ 40,000 ਲੋਕਾਂ ਵਿੱਚੋਂ ਇੱਕ ਸੀ, ਜੋ ਸਤੰਬਰ ਦੇ ਅੱਧ ਵਿੱਚ ਸੇਲਜ਼ਫੋਰਸ ਦੇ ਸਾਲਾਨਾ ਸਮਾਗਮ ਲਈ ਬੇ ਏਰੀਆ ਵਿੱਚ ਸਨ।

PunjabKesari

ਉਹਨਾਂ ਨੇ ਦੱਸਿਆ ਕਿ "ਅਸਲ ਵਿਚ ਉਹ ਵਿਅਕਤੀ, ਜਿਸ ਨੇ ਉਹਨਾਂ 'ਤੇ ਹਮਲਾ ਕੀਤਾ ਸੀ, ਉਹਨਾਂ ਨੂੰ ਉਸ ਦੀਆਂ ਅੱਖਾਂ ਯਾਦ ਹਨ। ਇਹ ਉਹਨਾਂ ਲਈ ਥੋੜ੍ਹਾ ਡਰਾਉਣਾ ਸੁਪਨਾ ਹੈ ਅਤੇ ਹਮਲੇ ਮਗਰੋਂ ਉਹ ਪਿਛਲੀ ਰਾਤ ਜਾਗਦਾ ਰਿਹਾ। ਉਸ ਨੇ ਕਿਹਾ ਕਿ ਉਹਨਾਂ ਨੂੰ ਸਿਰਫ਼ ਉਸ ਦੀਆਂ ਅੱਖਾਂ ਯਾਦ ਹਨ ਅਤੇ ਉਹ ਉਸ ਦਾ ਚਿਹਰਾ ਪਛਾਣਨ ਵਿਚ ਸਮਰੱਥ ਨਹੀਂ ਹਨ। ਚੋਪੜਾ ਨੇ ਦੱਸਿਆ ਕਿ ਉਹ ਵਿਅਕਤੀ ਫੁੱਟਬਾਲ ਖਿਡਾਰੀ ਦੀ ਤਰ੍ਹਾਂ ਉਸ ਵੱਲ ਦੌੜਿਆ। ਉਸਨੇ ਅੱਗੇ ਦੱਸਿਆ ਕਿਹਾ ਕਿ “ਵਿਅਕਤੀ ਨੇ ਉਹਨਾਂ 'ਤੇ ਹਮਲਾ ਕੀਤਾ। ਉਹ ਉਸਨੂੰ ਜ਼ੋਰ-ਜ਼ੋਰ ਦੀ ਮਾਰ ਰਿਹਾ ਸੀ ਅਤੇ ਉਹਨਾਂ ਦੀ ਪਿੱਠ ਵਿਚ ਤੇਜ਼ ਦਰਦ ਹੋ ਰਿਹਾ ਸੀ।"

PunjabKesari

ਚੋਪੜਾ ਨੇ ਦੱਸਿਆ ਕਿ ਉਹਨਾਂ ਦਾ ਸਿਰ ਲੈਂਪ ਪੋਸਟ ਨਾਲ ਟਕਰਾਉਣ ਤੋਂ ਮੁਸ਼ਕਿਲ ਨਾਲ ਖੁੰਝਿਆ ਅਤੇ ਉਹ ਲੰਘਦੀ ਬੱਸ ਤੋਂ ਕੁਝ ਇੰਚ ਦੂਰ ਜਾ ਡਿੱਗੇ। ਫਿਰ ਉਹ ਵਿਅਕਤੀ ਬਿਨਾਂ ਕੁਝ ਬੋਲੇ ਅਤੇ ਬਿਨਾਂ ਕੁਝ ਲਏ ਉੱਥੋਂ ਭੱਜ ਗਿਆ। ਚੋਪੜਾ ਨੇ ਕਿਹਾ ਕਿ "ਮੈਂ ਇਸ ਨੂੰ ਸ਼ਹਿਰ ਦੇ ਵਿਰੁੱਧ ਨਹੀਂ ਰੱਖਦਾ, ਪਰ ਅਸੀਂ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਹਾਂ। ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਹੱਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ,"। ਇੱਥੇ ਦੱਸ ਦਈਏ ਕਿ 62 ਸਾਲਾ ਇੱਕ ਐਂਡੋਵੈਸਕੁਲਰ ਸਰਜਨ ਹਨ, ਜਿਸ ਨੇ ਸ਼ਿਕਾਗੋ ਅਤੇ ਉਪਨਗਰਾਂ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਹਜ਼ਾਰਾਂ ਮਰੀਜ਼ਾਂ ਦੀ ਮਦਦ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪੋਲੈਂਡ 'ਚ 3 ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ, ਕਤਲ ਦੇ ਦੋਸ਼ 'ਚ 2 ਲੋਕ ਗ੍ਰਿਫਤਾਰ

ਇਹ ਘਟਨਾ 11 ਸਤੰਬਰ ਨੂੰ ਵਾਪਰੀ ਸੀ ਅਤੇ ਚੋਪੜਾ, ਜੋ ਸਿੱਖ ਹੈ, ਹੈਰਾਨ ਰਹਿ ਗਿਆ ਹੈ ਕਿ ਕੀ ਹਮਲਾ ਨਸਲੀ ਤੌਰ 'ਤੇ ਪ੍ਰੇਰਿਤ ਸੀ। ਉਸਨੇ ਕਿਹਾ ਕਿ "ਮੈਨੂੰ ਇਹ ਅਹਿਸਾਸ ਹੋਇਆ ਕਿ ਉਸਨੇ ਮੈਨੂੰ ਦੂਰੋਂ ਦੇਖਿਆ ਸੀ। ਉਸਨੇ ਇਹ ਪਹਿਲਾਂ ਤੋਂ ਸੋਚਿਆ ਸੀ ਅਤੇ ਮੇਰੇ ਕੋਲ ਆਇਆ ਸੀ,"। ਸੈਨ ਫਰਾਂਸਿਸਕੋ ਪੁਲਸ ਨੇ ਏਬੀਸੀ 7 ਨੂੰ ਦੱਸਿਆ ਕਿ ਹਮਲੇ ਲਈ ਕੋਈ ਵੀ ਹਿਰਾਸਤ ਵਿੱਚ ਨਹੀਂ ਹੈ। ਚੋਪੜਾ ਨੇ ਮੌਕੇ 'ਤੇ ਡਾਕਟਰੀ ਸਹਾਇਤਾ ਤੋਂ ਇਨਕਾਰ ਕਰ ਦਿੱਤਾ ਪਰ ਕਾਨਫਰੰਸ ਦਾ ਬਾਕੀ ਸਮਾਂ ਦਰਦ ਦੀ ਦਵਾਈ 'ਤੇ ਬਿਤਾਇਆ ਅਤੇ ਕਿਹਾ ਕਿ ਉਹ ਲਗਾਤਾਰ ਪਿੱਠ ਦਰਦ ਤੋਂ ਪੀੜਤ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News