ਅਮਰੀਕਾ ਨੇ ਰੂਸ 'ਤੇ ਪਾਬੰਦੀਆਂ ਲਗਾਉਣ ਦਾ ਕੀਤਾ ਐਲਾਨ, ਬਾਈਡੇਨ ਬੋਲੇ- ਸਾਡੀ ਹਾਲਾਤਾ 'ਤੇ ਲਗਾਤਾਰ ਨਜ਼ਰ

Wednesday, Feb 23, 2022 - 01:13 AM (IST)

ਅਮਰੀਕਾ ਨੇ ਰੂਸ 'ਤੇ ਪਾਬੰਦੀਆਂ ਲਗਾਉਣ ਦਾ ਕੀਤਾ ਐਲਾਨ, ਬਾਈਡੇਨ ਬੋਲੇ- ਸਾਡੀ ਹਾਲਾਤਾ 'ਤੇ ਲਗਾਤਾਰ ਨਜ਼ਰ

ਇੰਟਰਨੈਸ਼ਨਲ ਡੈਸਕ - ਰੂਸ ਅਤੇ ਯੂਕ੍ਰੇਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਯੂਕ੍ਰੇਨ ਸੰਕਟ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ ਅਤੇ ਕਿਹਾ ਕਿ ਰੂਸ ਨੇ ਆਪਣੀ ਫੌਜ ਯੂਕ੍ਰੇਨ ਭੇਜ ਕੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅਸੀਂ ਰੂਸ ’ਤੇ 2 ਵੱਡੀਆਂ ਵਿੱਤੀ ਪਾਬੰਦੀਆਂ ਲਾਉਣ ਦਾ ਫੈਸਲਾ ਕੀਤਾ ਹੈ।
ਬਾਈਡੇਨ ਨੇ ਕਿਹਾ ਕਿ ਇਕ ਤਾਂ ਅਮਰੀਕਾ ਰੂਸ ਨਾਲ ਅੱਗੇ ਵਪਾਰ ਨਹੀਂ ਕਰੇਗਾ ਅਤੇ ਦੂਜਾ ਅਸੀਂ ਰੂਸ ਨੂੰ ਪੱਛਮੀ ਦੇਸ਼ਾਂ ਤੋਂ ਮਿਲਣ ਵਾਲੀ ਮਦਦ ਵੀ ਰੋਕ ਦੇਵਾਂਗੇ। ਉਨ੍ਹਾਂ ਕਿਹਾ ਕਿ ਰੂਸ ਜਿਵੇਂ-ਜਿਵੇਂ ਵਧੇਗਾ ਅਸੀਂ ਹੋਰ ਰੋਕ ਲਗਾਉਂਦੇ ਜਾਵਾਂਗੇ। ਨਾਟੋ ਵਲੋਂ ਸਾਡਾ ਬਚਨ ਅਟਲ ਹੈ। ਉਸਦੀ ਹਰ ਇੱਕ ਇੰਚ ਸਰਹੱਦ ਦੀ ਰੱਖਿਆ ਕਰਾਂਗੇ। ਯੂਕ੍ਰੇਨ ਨੂੰ ਅਮਰੀਕਾ ਵਲੋਂ ਫੌਜੀ ਮਦਦ ਜਾਰੀ ਰਹੇਗੀ। ਅਸੀਂ ਰੂਸ ਵਲੋਂ ਲੜਾਈ ਨਹੀਂ ਚਾਹੁੰਦੇ ਪਰ ਉਸਦੀ ਹਰ ਚੁਣੌਤੀ ਦਾ ਜਵਾਬ ਵੀ ਜ਼ਰੂਰ ਦੇਵਾਂਗੇ। ਅਸੀ ਕੋਸ਼ਿਸ਼ 'ਚ ਹਾਂ ਕਿ ਸਮੱਸਿਆ ਦਾ ਕੋਈ ਹੱਲ ਛੇਤੀ ਨਿਕਲੇ। ਅਸੀਂ ਰੂਸ ਦੇ ਨਾਲ-ਨਾਲ ਯੂਕ੍ਰੇਨ ਵਲੋਂ ਵੀ ਲਗਾਤਾਰ ਗੱਲ ਕਰ ਰਹੇ ਹਾਂ ਅਤੇ ਸਾਡੀ ਹਾਲਾਤਾ 'ਤੇ ਲਗਾਤਾਰ ਨਜ਼ਰ ਹੈ।
PunjabKesari

ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੁਤਿਨ ਨੇ ਯੂਕ੍ਰੇਨ ਦੇ ਬਾਗੀ ਇਲਾਕਿਆਂ ਡੋਨੇਟਸਕ ਅਤੇ ਲੁਹਾਨਸਕ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ, ਜਿਸ ਨੇ ਰਾਤੋ-ਰਾਤ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਸੀ। ਇਸ ਤੋਂ ਤੁਰੰਤ ਬਾਅਦ ਪੁਤਿਨ ਨੇ ਦੋਵਾਂ ਖੇਤਰਾਂ ਵਿਚ ਫ਼ੌਜਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਹੁਣ ਰੂਸ ਇਸ ਕਦਮ ਰਾਹੀਂ ਯੂਕ੍ਰੇਨ 'ਤੇ ਹਮਲਾ ਕਰਨ ਲਈ ਤਿਆਰ ਹੈ। ਪੱਛਮੀ ਦੇਸ਼ਾਂ ਵਿਚਾਲੇ ਵੀ ਤਣਾਅ ਵਧ ਗਿਆ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਰੂਸ ਆਸਾਨੀ ਨਾਲ ਆਪਣੇ ਹਥਿਆਰ ਅਤੇ ਫ਼ੌਜੀ ਇੱਥੇ ਤਾਇਨਾਤ ਕਰ ਸਕੇਗਾ। ਯੂਕ੍ਰੇਨ ਵਿਚ ਰੂਸੀ ਫੌ਼ਜੀਆਂ ਤੋਂ ਇਲਾਵਾ ਤੋਪ ਅਤੇ ਟੈਂਕਾਂ ਦੀ ਤਾਇਨਾਤੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ
ਪੁਤਿਨ ਨੇ ਰਾਸ਼ਟਰਪਤੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਫ਼ੌਜੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ। ਇਸ ਨਾਲ ਰੂਸ ਲਈ ਮਾਸਕੋ ਸਮਰਥਿਤ ਵਿਦਰੋਹੀਆਂ ਅਤੇ ਯੂਕ੍ਰੇਨੀ ਬਲਾਂ ਵਿਚਾਲੇ ਸੰਘਰਸ਼ ਲਈ ਖੁੱਲ੍ਹੇਆਮ ਬਲ ਅਤੇ ਹਥਿਆਰ ਭੇਜਣ ਦਾ ਰਸਤਾ ਸਾਫ ਹੋ ਗਿਆ। ਇਸ ਸਮੇਂ ਰੂਸ ਦੇ ਯੂਕ੍ਰੇਨ ਨਾਲ ਲੱਗਦੀ ਸਰਹੱਦ 'ਤੇ 1,90,000 ਸੈਨਿਕ ਤਾਇਨਾਤ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News