DNA ਟੈਸਟ ਨਾਲ ਫੜੇ ਗਏ ਬਲਾਤਕਾਰੀ ਨੂੰ ਮੌਤ ਦੀ ਸਜ਼ਾ

12/12/2018 2:48:49 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਟੈਕਸਾਸ ਸੂਬੇ ਵਿਚ ਬਲਾਤਕਾਰ ਅਤੇ ਹੱਤਿਆ ਦੇ ਕਰੀਬ 25 ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਵਿਅਕਤੀ ਨੂੰ ਜ਼ਹਿਰੀਲਾ ਟੀਕਾ ਦੇ ਕੇ ਮੌਤ ਦੇ ਦਿੱਤੀ ਗਈ। ਹੰਟਸਵਿਲੇ ਦੀ ਟੈਕਸਾਸ ਸੂਬੇ ਦੀ ਜੇਲ ਵਿਚ ਬੰਦ ਐਲਵਿਨ ਬ੍ਰੇਜ਼ਾਇਲ (43) 'ਤੇ ਦੋਸ਼ ਸੀ ਕਿ ਉਸ ਨੇ ਇਕ ਨਵੇਂ ਵਿਆਹੇ ਜੋੜੇ ਨੂੰ ਵਿਆਹ ਦੇ ਸਿਰਫ 10 ਦਿਨ ਬਾਅਦ ਹੀ ਬੰਦੂਕ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਇਸ ਜੋੜੇ ਨੇ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਤਾਂ ਉਸ ਨੇ ਡਗਲਸ ਵ੍ਹਾਈਟ (27) ਨੂੰ ਗੋਲੀ ਮਾਰ ਦਿੱਤੀ ਅਤੇ ਉਸ ਦੀ ਪਤਨੀ ਲਾਉਰਾ ਵ੍ਹਾਈਟ (23) ਦਾ ਬਲਾਤਕਾਰ ਕੀਤਾ। 

ਘਟਨਾ ਸਮੇਂ ਸਿਰਫ 18 ਸਾਲ ਦੇ ਰਹੇ ਬ੍ਰੇਜ਼ਾਇਲ ਨੂੰ ਪੁਲਸ ਫੜਨ ਵਿਚ ਅਸਫਲ ਰਹੀ ਪਰ ਸਾਲ 2001 ਵਿਚ ਉਸ ਨੂੰ ਇਕ ਹੋਰ ਯੌਨ ਹਮਲੇ ਵਿਚ ਫੜਿਆ ਗਿਆ। ਹੁਣ ਜਦੋਂ ਉਸ ਦਾ ਡੀ.ਐੱਨ.ਏ. ਟੈਸਟ ਕੀਤਾ ਗਿਆ ਤਾਂ ਇਹ ਭੇਦ ਖੁੱਲ੍ਹਿਆ ਕਿ ਉਹ ਹੀ ਲਾਉਰਾ ਵ੍ਹਾਈਟ ਨਾਲ ਬਲਾਤਕਾਰ ਦਾ ਦੋਸ਼ੀ ਹੈ। ਬ੍ਰੇਜ਼ਾਇਲ ਅਜਿਹਾ 13ਵਾਂ ਦੋਸ਼ੀ ਸੀ ਜਿਸ ਨੂੰ ਇਸ ਸੂਬੇ ਵਿਚ ਬੀਤੇ ਇਕ ਸਾਲ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਜਦਕਿ ਬਾਕੀ ਅਮਰੀਕਾ ਵਿਚ ਸਿਰਫ 11 ਲੋਕਾਂ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਗਈ।


Vandana

Content Editor

Related News