ਖਾੜੀ ਦੇਸ਼ਾਂ ਨੂੰ ਅੱਠ ਕਰੋੜ ਡਾਲਰ ਦੇ ਹਥਿਆਰ ਵੇਚੇਗਾ ਅਮਰੀਕਾ

Saturday, May 25, 2019 - 02:03 PM (IST)

ਖਾੜੀ ਦੇਸ਼ਾਂ ਨੂੰ ਅੱਠ ਕਰੋੜ ਡਾਲਰ ਦੇ ਹਥਿਆਰ ਵੇਚੇਗਾ ਅਮਰੀਕਾ

ਵਾਸ਼ਿੰਗਟਨ— ਈਰਾਨ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਅਮਰੀਕਾ ਸਾਊਦੀ ਅਰਬ, ਜਾਰਡਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਅੱਠ ਕਰੋੜ ਇਕ ਲੱਖ ਡਾਲਰ ਦੇ ਹਥਿਆਰ ਵੇਚੇਗਾ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਮਰੀਕਾ ਇਸ ਸੰਦਰਭ 'ਚ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 22 ਪੈਂਡਿੰਗ ਹਥਿਆਰਾਂ ਦੇ ਟਰਾਂਸਫਰ ਨੂੰ ਜਲਦੀ ਪੂਰਾ ਕਰੇਗਾ।

ਉਨ੍ਹਾਂ ਕਿਹਾ ਕਿ ਅਮਰੀਕਾ ਜਹਾਜ਼ਾਂ ਦੇ ਰੱਖ-ਰਖਾਅ ਵਾਲੇ ਹਥਿਆਰ, ਖੁਫੀਆ ਨਿਗਰਾਨੀ , ਯੁੱਧ ਦਾ ਸਮਾਨ ਅਤੇ ਹੋਰ ਸਮਾਨਾਂ ਦੀ ਸਪਲਾਈ ਕਰੇਗਾ। ਪੋਂਪੀਓ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਈਰਾਨ ਹਮਲੇ ਨੂੰ ਰੋਕਣ ਅਤੇ ਸਹਿਯੋਗੀ ਦੇਸ਼ਾਂ ਦੀ ਆਤਮਰੱਖਿਆ ਸਮਰੱਥਾ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ 'ਇਕ ਵਾਰ ਦੀ ਘਟਨਾ' ਹੋਵੇਗੀ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਹਥਿਆਰਾਂ ਦੇ ਟਰਾਂਸਪੋਟੇਸ਼ਨ ਨਾਲ ਖੇਤਰ 'ਚ ਅਮਰੀਕਾ ਦੇ ਸਹਿਯੋਗੀਆਂ ਦੀ ਆਤਮਰੱਖਿਆ ਲਈ ਮਹੱਤਵਪੂਰਣ ਹੈ।


Related News