ਅਮਰੀਕਾ: ਸੜਕ ਹਾਦਸੇ ''ਚ 2 ਲੋਕਾਂ ਦੀ ਮੌਤ, 12 ਹੋਰ ਜ਼ਖ਼ਮੀ

05/31/2023 5:18:01 PM

ਰਿਜਲੈਂਡ/ਅਮਰੀਕਾ (ਭਾਸ਼ਾ)- ਉੱਤਰੀ ਪੱਛਮੀ ਵਿਸਕਾਨਸਿਨ ਵਿੱਚ 2 ਵਾਹਨਾਂ ਦੀ ਟੱਕਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਰਨ ਕਾਉਂਟੀ ਸ਼ੈਰਿਫ ਵਿਭਾਗ ਦੇ ਅਨੁਸਾਰ ਰਿਜਲੈਂਡ ਦੇ ਉੱਤਰ ਵਿੱਚ ਹਾਈਵੇਅ-25 ਉੱਤੇ ਇਹ ਹਾਦਸਾ ਸੋਮਵਾਰ ਸ਼ਾਮ ਹੋਇਆ, ਜਦੋਂ ਇਕ ਵੈਨ ਨਾਲ ਕਾਰ ਟਕਰਾ ਗਈ।

ਵੈਨ ਵਿੱਚ 10 ਲੋਕ ਅਤੇ ਕਾਰ ਵਿੱਚ 4 ਨੌਜਵਾਨ ਸਵਾਰ ਸਨ। ਸ਼ੈਰਿਫ ਵਿਭਾਗ ਦੇ ਮੁਤਾਬਕ ਇਸ ਹਾਦਸੇ 'ਚ ਕਾਰ 'ਚ ਸਵਾਰ 13 ਸਾਲਾ ਮੁੰਡੇ ਅਤੇ ਵੈਨ 'ਚ ਸਵਾਰ 54 ਸਾਲਾ ਵਿਅਕਤੀ ਦੀ ਮੌਤ ਹੋ ਗਈ। ਵਿਭਾਗ ਮੁਤਾਬਕ ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।


cherry

Content Editor

Related News