...ਜਦੋਂ ਸੱਪ ਨੇ ਟ੍ਰੈਫਿਕ ਸਵਿੱਚ ਬੰਦ ਕਰਕੇ ਆਵਾਜਾਈ ''ਚ ਪਾਇਆ ਵਿਘਨ

05/04/2023 4:36:26 PM

ਵਰਜੀਨੀਆ (ਭਾਸ਼ਾ)- ਅਮਰੀਕਾ ਵਿਚ ਪ੍ਰਿੰਸ ਵਿਲੀਅਮ ਕਾਉਂਟੀ ਵਿਚ ਇਕ ਚੌਰਾਹੇ 'ਤੇ ਬਿਜਲੀ ਦੇ ਪੈਨਲ ਵਿਚ ਵੜੇ ਇਕ ਵੱਡੇ ਸੱਪ ਦੇ ਰੇਂਗਣ ਕਾਰਨ ਟ੍ਰੈਫਿਕ ਸਵਿੱਟ ਦੱਬਿਆ ਗਿਆ ਅਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਆਵਾਜਾਈ ਵਿਚ ਰੁਕਾਵਟ ਆ ਗਈ। ਪ੍ਰਿੰਸ ਵਿਲੀਅਮ ਕਾਉਂਟੀ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਿੰਸ ਵਿਲੀਅਮ ਪਾਰਕਵੇਅ ਅਤੇ ਸੁਡਲੇ ਮੈਨਰ ਡਰਾਈਵ ਦੇ ਚੌਰਾਹੇ 'ਤੇ ਸਥਿਤ ਇੱਕ ਬਿਜਲੀ ਦੇ ਪੈਨਲ ਵਿੱਚ ਸੋਮਵਾਰ ਨੂੰ ਇੱਕ ਸੱਪ ਮਿਲਿਆ। ਉਸ ਦੇ ਰੇਂਗਣ ਕਾਰਨ ਸਵਿੱਚ ਦੱਬਿਆ ਗਿਆ ਤੇ ਬਿਜਲੀ ਚਲੀ ਗਈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਭਿਆਨਕ ਸੜਕ ਹਾਦਸੇ 'ਚ ਪੰਜਾਬੀ ਜੋੜੇ ਦੀ ਮੌਤ

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਪੁਲਸ ਅਧਿਕਾਰੀ ਅਤੇ ਪਸ਼ੂ ਨਿਯੰਤਰਣ ਅਧਿਕਾਰੀ ਨੇ ਮਿਲ ਕੇ ਸੱਪ ਨੂੰ ਬਿਜਲੀ ਦੇ ਪੈਨਲ ਤੋਂ ਬਾਹਰ ਕੱਢਿਆ ਅਤੇ ਉਸਨੂੰ ਦੂਰ ਲਿਜਾ ਕੇ ਛੱਡ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੱਪ ਬਹੁਤ ਵੱਡਾ ਸੀ ਅਤੇ ਉਸ ਦੇ ਰੇਂਗਣ ਨਾਲ ਇੱਕ ਬਰੇਕਰ ਸਵਿੱਚ ਦੱਬਿਆ ਗਿਆ। ਬਿਜਲੀ ਬੰਦ ਹੋਣ ਕਾਰਨ ਟ੍ਰੈਫਿਕ ਸਿਗਨਲ ਬੰਦ ਹੋ ਗਿਆ ਪਰ ਪੈਨਲ ਬਾਕਸ ਦੇ ਅੰਦਰ ਕੋਈ ਨੁਕਸਾਨ ਨਹੀਂ ਹੋਇਆ। ਬਾਕਸ ਦੇ ਅੰਦਰ ਸੱਪ ਦੀ ਚਮੜੀ ਮਿਲਣ ਤੋਂ ਪਤਾ ਲੱਗਦਾ ਹੈ ਕਿ ਸੱਪ ਕੁਝ ਸਮੇਂ ਤੋਂ ਇਸ ਦੇ ਅੰਦਰ ਹੀ ਸੀ।

ਇਹ ਵੀ ਪੜ੍ਹੋ: ਪਾਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਆ ਰਹੇ ਹਨ ਭਾਰਤ, ਗੋਆ 'ਚ SCO ਮੀਟਿੰਗ 'ਚ ਹੋਣਗੇ ਸ਼ਾਮਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News