ਅਰਬਪਤੀ ਰੌਬਰਟ ਸਮਿਥ ਨੇ 400 ਵਿਦਿਆਰਥੀਆਂ ਨੂੰ ਦਿੱਤਾ 70 ਕਰੋੜ ਰੁਪਏ ਦਾ ਤੋਹਫਾ

05/20/2019 11:07:57 AM

ਵਾਸ਼ਿੰਗਟਨ (ਬਿਊਰੋ)— ਅਰਬਪਤੀ ਨਿਵੇਸ਼ਕ ਰੌਬਰਟ ਸਮਿਥ ਨੇ ਗ੍ਰੈਜੁਏਸ਼ਨ ਕਰ ਰਹੇ 400 ਵਿਦਿਆਰਥੀਆਂ ਨੂੰ ਸ਼ਾਨਦਾਰ ਤੋਹਫਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਵਿਦਿਆਰਥੀਆਂ ਦਾ 10 ਮਿਲੀਅਨ ਡਾਲਰ (ਕਰੀਬ 70 ਕਰੋੜ ਰੁਪਏ) ਦਾ ਕਰਜ਼ ਚੁਕਾਉਣਗੇ। ਇਹ ਗੱਲ ਸੁਣਨ ਦੇ ਬਾਅਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਸਮਿਥ ਨੇ ਗ੍ਰੈਜੁਏਸ਼ਨ ਦੇ ਵਿਦਿਆਰਥੀਆਂ ਨੂੰ ਦੱਸਿਆ ਕਿਵੇਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਦਾਰੀ ਅਤੇ ਸਫਲਤਾ ਦੇ ਬਾਰੇ ਵਿਚ ਵੀ ਦੱਸਿਆ।

ਸਮਿਥ ਨੇ ਕਿਹਾ ਕਿ ਮੇਰਾ ਪਰਿਵਾਰ ਤੁਹਾਡੇ ਵਿਦਿਆਰਥੀ ਕਰਜ਼ (student loan)  ਨੂੰ ਖਤਮ ਕਰਨ ਲਈ ਗ੍ਰਾਂਟ ਬਣਾਉਣ ਜਾ ਰਿਹਾ ਹੈ। ਮੋਰਹਾਊਸ ਦੇ ਪ੍ਰਧਾਨ ਡੇਵਿਡ ਥਾਮਸ ਨੇ ਕਿਹਾ ਕਿ ਸਮਿਥ ਦਾ ਐਲਾਨ ਸੁਣਨ ਦੇ ਬਾਅਦ ਕਮਰੇ ਵਿਚ ਮੌਜੂਦ ਲੋਕ ਹੈਰਾਨ ਰਹਿ ਗਏ। ਵਿਦਿਆਰਥੀ ਹੈਰਾਨੀ ਨਾਲ ਇਕ-ਦੂਜੇ ਵੱਲ ਦੇਖ ਰਹੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਇਕ-ਦੂਜੇ ਨੂੰ ਗਲੇ ਲਗਾਉਣ ਲਈ ਖੜ੍ਹੇ ਹੋ ਗਏ। ਥਾਮਸ ਨੇ ਦੱਸਿਆ ਕਿ ਕਾਲਜ ਵਿਚ ਕਰੀਬ 396 ਗ੍ਰੈਜੁਏਸ਼ਨ ਵਿਦਿਆਰਥੀ ਸਨ ਅਤੇ ਟਿਊਸ਼ਨ, ਕਮਰੇ, ਬੋਰਡ ਤੇ ਹੋਰ ਲਾਗਤ 'ਤੇ ਕਰੀਬ 48,000 ਡਾਲਰ ਪ੍ਰਤੀ ਸਾਲਾਨਾ ਉਨ੍ਹਾਂ ਦਾ ਖਰਚ ਸੀ।

22 ਸਾਲ ਦੇ ਫਾਈਨੈਂਸ ਗ੍ਰੈਜੁਏਟ ਡਿਓਨਟੇ ਜੋਨਸ ਨੂੰ ਵਾਸ਼ਿੰਗਟਨ ਵਿਚ ਉਨ੍ਹਾਂ ਦੀ ਮਾਂ ਨੇ ਇਕੱਲੇ ਪਾਲਿਆ। ਉਹ ਕਾਲਜ ਤੋਂ ਗ੍ਰੈਜੁਏਸ਼ਨ ਕਰਨ ਵਾਲੇ ਆਪਣੇ ਪਰਿਵਾਰ ਵਿਚ ਪਹਿਲੇ ਸ਼ਖਸ ਹਨ। ਉਨ੍ਹਾਂ ਨੇ ਅਕਾਦਮਿਕ ਸਕਾਲਰਸ਼ਿਪ ਦੇ ਬਾਅਦ ਲੱਗਭਗ 25,000 ਡਾਲਰ ਵਿਦਿਆਰਥੀ ਕਰਜ਼ ਲੈ ਕੇ ਜਮਾਂ ਕੀਤੇ ਸਨ। ਜੋਨਸ ਨੇ ਕਿਹਾ ਕਿ ਸਮਿਥ ਦਾ ਐਲਾਨ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆ ਗਏ। ਇਸ ਸਮਾਜ ਵਿਚ ਇਕ ਅਫਰੀਕੀ-ਅਮਰੀਕੀ ਹੋਣਾ ਚੁਣੌਤੀਪੂਰਨ ਹੋ ਸਕਦਾ ਹੈ ਕਿਉਂਕਿ ਕਈ ਵਿਦਿਆਰਥੀ ਮਜ਼ਬੂਤ ਆਰਥਿਕ ਪਿੱਠਭੂਮੀ ਤੋਂ ਨਹੀਂ ਆਉਂਦੇ। ਸਮਿਥ ਦੇ ਐਲਾਨ ਨੇ ਮੇਰੇ ਪਰਿਵਾਰ ਦੇ ਬੋਝ ਨੂੰ ਘੱਟ ਕਰ ਦਿੱਤਾ ਹੈ। 

22 ਸਾਲ ਦੇ ਜੇਸਨ ਏਲੇਨ ਗ੍ਰਾਂਟ ਨੇ ਕਿਹਾ ਕਿ ਮੇਰੇ 'ਤੇ ਲੱਗਭਗ 45,000 ਡਾਲਰ ਦਾ ਸਟੂਡੈਂਟ ਲੋਨ ਹੈ। ਜਦੋਂ ਸਮਿਥ ਨੇ ਕਰਜ਼ ਦੀ ਰਾਸ਼ੀ ਚੁਕਾਉਣ ਦੀ ਗੱਲ ਕਹੀ ਤਾਂ ਮੇਰੇ ਪਿਤਾ ਖੁਸ਼ ਹੋ ਗਏ। ਉਹ ਕਲੀਵਲੈਂਡ ਦੇ ਫੈਡਰਲ ਰਿਜਰਵ ਬੈਂਕ ਵਿਚ ਬੈਂਕਿੰਗ ਪ੍ਰੀਖਣ ਕਰਤਾ ਹਨ। ਉਹ ਆਪਣੇ ਬੇਟੇ ਦੇ ਕਾਲਜ ਦਾ ਭੁਗਤਾਨ ਕਰਨ ਲਈ 10 ਸਾਲ ਹੋਰ ਕੰਮ ਕਰਨ ਦੀ ਯੋਜਨਾ ਬਣਾ ਰਹੇ ਸਨ। ਹੁਣ 57 ਸਾਲ ਦੀ ਉਮਰ ਵਿਚ ਉਹ ਸੋਮਵਾਰ ਨੂੰ ਰਿਟਾਇਰਡ ਹੋ ਸਕਦੇ ਹਨ। ਗ੍ਰਾਂਟ ਨੇ ਕਿਹਾ ਕਿ ਮੈਂ ਤੀਜੀ ਪੀੜ੍ਹੀ ਦੇ ਕਾਲਜ ਦਾ ਵਿਦਿਆਰਥੀ ਹਾਂ ਅਤੇ ਅਸੀਂ ਵੀ ਕਰਜ਼ ਚੁਕਾਉਣਾ ਹੈ।


Vandana

Content Editor

Related News