ਬੱਚਿਆਂ ਦੇ ਆਨਲਾਈਨ ਯੌਨ ਸ਼ੋਸ਼ਣ ਨੈੱਟਵਰਕ ਦਾ ਪਰਦਾਫਾਸ਼, 338 ਲੋਕ ਗ੍ਰਿਫਤਾਰ

Thursday, Oct 17, 2019 - 01:02 PM (IST)

ਬੱਚਿਆਂ ਦੇ ਆਨਲਾਈਨ ਯੌਨ ਸ਼ੋਸ਼ਣ ਨੈੱਟਵਰਕ ਦਾ ਪਰਦਾਫਾਸ਼, 338 ਲੋਕ ਗ੍ਰਿਫਤਾਰ

ਵਾਸ਼ਿੰਗਟਨ (ਬਿਊਰੋ)— ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਇਆ ਹੈ। ਅਮਰੀਕਾ, ਬ੍ਰਿਟੇਨ ਅਤੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਮੁਤਾਬਕ ਜਿਹੜੀ ਵੈਬਸਾਈਟ ਤੋਂ ਬਾਲ ਯੌਨ ਸ਼ੋਸ਼ਣ ਦਾ ਨੈੱਟਵਰਕ ਚੱਲ ਰਿਹਾ ਸੀ ਉਸ ਦੀ ਯੂਜ਼ਰ ਸਮਰੱਥਾ ਕਰੀਬ 10 ਲੱਖ ਗਾਹਕਾਂ ਦੀ ਸੀ। ਇਹ ਨੈੱਟਵਰਕ ਵੈਬਸਾਈਟਾਂ ਜ਼ਰੀਏ ਗਾਹਕਾਂ ਨੂੰ ਆਪਣੇ ਨਾਲ ਜੋੜਦਾ ਸੀ। ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਹੈ ਕਿ 3 ਦੇਸ਼ਾਂ ਦੀ ਸੁਰੱਖਿਆ ਏਜੰਸੀਆਂ ਵੱਲੋਂ ਕੀਤੇ ਗਏ ਇਸ ਆਪਰੇਸ਼ਨ ਵਿਚ 23 ਨਾਬਾਲਗ ਬੱਚਿਆਂ ਨੂੰ ਛੁਡਵਾਇਆ ਗਿਆ ਹੈ। ਇਹ ਪੀੜਤ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਿਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਨ।

PunjabKesari

ਅਮਰੀਕਾ ਦੇ ਡਿਪਟੀ ਸਹਾਇਕ ਅਟਾਰਨੀ ਜਨਰਲ ਨੇ ਦੱਸਿਆ ਕਿ ਵੈਬਸਾਈਟ ਜ਼ਰੀਏ ਬੱਚਿਆਂ ਦੇ ਯੌਨ ਸ਼ੋਸ਼ਣ ਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਨੈੱਟਵਰਕ ਸੀ। ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਇਸ ਵੈਬਸਾਈਟ ਜ਼ਰੀਏ ਬੱਚਿਆਂ ਦੇ ਯੌਨ ਸ਼ੋਸ਼ਣ ਵਿਚ ਸ਼ਾਮਲ ਸਨ। ਵੈਬਸਾਈਟ ਸੰਚਾਲਕਾਂ ਨੂੰ ਬਿਟਕੁਆਇਨ ਦੇ ਰੂਪ ਵਿਚ ਧਨ ਉਪਲਬਧ ਕਰਵਾਇਆ ਜਾਂਦਾ ਸੀ। ਫੈਡਲਰ ਗ੍ਰਾਂਡ ਜਿਊਰੀ ਨੇ ਪਾਇਆ ਕਿ ਦੱਖਣੀ ਕੋਰੀਆ ਦਾ ਜਾਂਗ ਵੂ ਸਾਨ ਨਾਮ ਦਾ 23 ਸਾਲਾ ਨਾਗਰਿਕ 'ਵੈਲਕਮ ਟੂ ਵੀਡੀਓ' ਨਾਮ ਦੀ ਵੈਬਸਾਈਟ ਚਲਾਉਂਦਾ ਸੀ।  ਇਸ ਵੈਬਸਾਈਟ ਨੂੰ ਚਲਾਉਣ ਵਾਲੇ ਸਾਨ ਵਿਰੁੱਧ ਦੱਖਣੀ ਕੋਰੀਆ ਵਿਚ ਅਪਰਾਧ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਬਾਲ ਯੌਨ ਸ਼ੋਸ਼ਣ ਮਾਮਲੇ ਵਿਚ ਸ਼ਾਮਲ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਤੋਂ 337 ਗਾਹਕਾਂ ਨੂੰ ਫੜਿਆ ਹੈ।


author

Vandana

Content Editor

Related News