ਅਜੀਬ ਮਾਮਲਾ! ਫੇਸਬੁੱਕ ''ਤੇ 29000 ਲਾਈਕਸ ਮਿਲਣ ਮਗਰੋਂ ਭਗੌੜੇ ਨੇ ਕੀਤਾ ਸਰੰਡਰ

06/21/2019 5:39:16 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮੋਸਟ ਵਾਂਟੇਡ ਸ਼ਖਸ ਨੇ ਪੁਲਸ ਨਾਲ ਅਨੋਖੀ ਸੌਦੇਬਾਜ਼ੀ ਕੀਤੀ। 29 ਸਾਲਾ ਜੋਸ ਸਮਿਸ ਸੱਤ ਮਾਮਲਿਆਂ ਵਿਚ ਲੋੜੀਂਦਾ ਸੀ। ਉਸ ਨੇ ਟਾਰਿੰਗਟਨ ਪੁਲਸ ਵਿਭਾਗ ਨਾਲ ਇਕ ਸੌਦਾ ਕੀਤਾ। ਇਸ ਸੌਦੇ ਦੇ ਤਹਿਤ ਉਸ ਨੇ ਵਾਅਦਾ ਕੀਤਾ ਕਿ ਜੇਕਰ ਉਸ ਦੇ ਵਾਂਟੇਡ ਵਾਲੇ ਪੋਸਟਰ ਨੂੰ 15 ਹਜ਼ਾਰ ਤੋਂ ਵੱਧ ਲਾਈਕਸ ਮਿਲੇ ਤਾਂ ਉਹ ਖੁਦ ਨੂੰ ਪੁਲਸ ਦੇ ਹਵਾਲੇ ਕਰ ਦੇਵੇਗਾ।

PunjabKesari

ਭਾਵੇਂਕਿ ਇਸ ਮਾਮਲੇ ਵਿਚ ਉਮੀਦ ਨਾਲੋਂ ਥੋੜ੍ਹਾ ਸਮਾਂ ਵੱਧ ਲੱਗਾ ਪਰ ਸ਼ਰਤ ਪੂਰੀ ਹੋਣ 'ਤੇ ਉਸ ਨੇ ਆਪਣਾ ਵਾਅਦਾ ਨਿਭਾਇਆ ਅਤੇ 29,000 ਲਾਈਕਸ ਮਿਲਣ 'ਤੇ ਆਤਮ ਸਪਰਪਣ ਕਰ ਦਿੱਤਾ। ਪਿਛਲੇ ਮਹੀਨੇ ਜਦੋਂ ਟਾਰਿੰਗਟਨ ਪੁਲਸ ਵਿਭਾਗ ਨੇ ਆਪਣੇ ਫੇਸਬੁੱਕ ਪੇਜ 'ਤੇ ਵਾਂਟੇਡ ਦਾ ਪੋਸਟਰ ਸਾਂਝਾ ਕੀਤਾ ਤਾਂ ਸ਼ਖਸ ਨੇ ਇਸ 'ਤੇ ਕੁਮੈਂਟ ਕਰਦਿਆਂ ਕਿਹਾ ਕਿ ਜੇਕਰ ਉਸ ਦੀ ਪੋਸਟ ਨੂੰ 20 ਹਜ਼ਾਰ ਲਾਈਕਸ ਮਿਲੇ ਤਾਂ ਉਹ ਖੁਦ ਨੂੰ ਪੁਲਸ ਦੇ ਹਵਾਲੇ ਕਰ ਦੇਵੇਗਾ। 

ਪੁਲਸ ਨੂੰ ਉਸ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਆਪਣੀ ਡੀਲ ਨੂੰ 10,000 ਲਾਈਕਸ ਤੱਕ ਸੀਮਤ ਕਰ ਲਵੇ। ਇਸ ਗੱਲ 'ਤੇ ਰਾਜ਼ੀ ਨਾ ਹੋਣ ਮਗਰੋਂ ਦੋਹਾਂ ਵਿਚਾਲੇ 15,000 ਲਾਈਕਸ 'ਤੇ ਸਮਝੌਤਾ ਹੋ ਗਿਆ। ਇਸ ਮਗਰੋਂ ਲੋਕਾਂ ਨੇ ਪੋਸਟ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੀਡੀਆ ਵਿਚ ਇਹ ਡੀਲ ਜਾਣ ਦੇ ਬਾਅਦ ਮਾਮਲਾ ਵਾਇਰਲ ਹੋ ਗਿਆ। ਸਮਿਸ ਦੇ ਵਾਂਟੇਡ ਪੋਸਟਰ ਨੂੰ ਕੁਝ ਹੀ ਦਿਨਾਂ ਵਿਚ 15,000 ਫੇਸਬੁੱਕ ਲਾਈਕਸ ਮਿਲ ਗਏ ਪਰ ਉਸ ਨੇ ਖੁਦ ਨੂੰ ਤੁਰੰਤ ਪੁਲਸ ਦੇ ਹਵਾਲੇ ਨਹੀਂ ਕੀਤਾ। 

 

ਜਿਵੇਂ-ਜਿਵੇਂ ਦਿਨ ਬੀਤਣ ਲੱਗੇ ਪੁਲਸ ਨੂੰ ਲੱਗਣ ਲੱਗਾ ਕਿ ਸਮਿਸ ਆਪਣੇ ਵਾਅਦੇ ਤੋਂ ਪਲਟ ਗਿਆ। ਭਾਵੇਂਕਿ ਅਧਿਕਾਰੀਆਂ ਨਾਲ ਸੌਦਾ ਕਰਨ ਦੇ ਇਕ ਮਹੀਨੇ ਬਾਅਦ ਬੁੱਧਵਾਰ 19 ਜੂਨ ਨੂੰ ਉਸ ਨੇ ਐੱਨਫੀਲਡ ਪੁਲਸ ਵਿਭਾਗ ਨੂੰ ਫੋਨ ਕੀਤਾ ਅਤੇ ਖੁਦ ਨੂੰ ਸ਼ਾਂਤੀ ਪੂਰਵਕ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਉਸ ਨੂੰ 29,000 ਤੋਂ ਵੱਧ ਲਾਈਕਸ ਮਿਲ ਚੁੱਕੇ ਸਨ।


Vandana

Content Editor

Related News