ਅਮਰੀਕਾ: ਭਾਰਤੀ ਮੂਲ ਦੇ ਡਾਕਟਰ ਤੇ ਉਸ ਦੇ ਸਾਥੀ ਨੇ ਧੋਖਾਧੜੀ ਦਾ ਦੋਸ਼ ਕਬੂਲਿਆ

Thursday, Jan 30, 2020 - 01:19 PM (IST)

ਅਮਰੀਕਾ:  ਭਾਰਤੀ ਮੂਲ ਦੇ ਡਾਕਟਰ ਤੇ ਉਸ ਦੇ ਸਾਥੀ ਨੇ ਧੋਖਾਧੜੀ ਦਾ ਦੋਸ਼ ਕਬੂਲਿਆ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਅਤੇ ਉਸ ਦੇ ਸਹਿਯੋਗੀ ਨੇ ਸੰਘੀ ਬੀਮਾ ਪ੍ਰੋਗਰਾਮਾਂ ਅਤੇ ਨਿੱਜੀ ਸਿਹਤ ਬੀਮਾ ਕੰਪਨੀਆਂ ਨੂੰ ਲੈ ਕੇ ਫਰਜ਼ੀ ਤਰੀਕੇ ਨਾਲ 20 ਲੱਖ ਡਾਲਰ ਤੋਂ ਵੱਧ ਦੇ ਬਿੱਲ ਦੇਣ ਵਿਚ ਆਪਣੀ ਭੂਮਿਕਾ ਸਵੀਕਾਰ ਕੀਤੀ। ਟ੍ਰੇਂਟਨ ਸੰਘੀ ਅਦਾਲਤ ਵਿਚ ਅਮਰੀਕੀ ਜ਼ਿਲਾ ਜੱਜ ਪੀਟਰ ਸ਼ੇਰਿਡਨ ਦੇ ਸਾਹਮਣੇ ਨਿਊ ਜਰਸੀ ਦੇ 62 ਸਾਲਾ ਪਰਮਿੰਦਰਜੀਤ ਸੰਧੂ ਅਤੇ ਓਹੀਓ ਦੇ ਪਰਮਜੀਤ ਸਿੰਘ ਨੇ ਸਿਹਤ ਸੇਵਾਵਾਂ ਵਿਚ ਧੋਖਾਧੜੀ ਦੀ ਸਾਜਿਸ਼ ਕਰਨ ਦਾ ਅਪਰਾਧ ਕਬੂਲ ਕੀਤਾ। ਦੋਹਾਂ ਨੂੰ ਅਪ੍ਰੈਲ ਵਿਚ ਸਜ਼ਾ ਸੁਣਾਈ ਜਾਵੇਗੀ। 

ਅਮਰੀਕਾ ਦੇ ਅਟਾਰਨੀ ਕ੍ਰੇਗ ਕਾਰਪੇਨਿਟੋ ਨੇ ਕਿਹਾ ਕਿ ਸੰਧੂ ਨੇ ਮੈਡੀਕੇਯਰ, ਅਮਰੀਕਾ ਦੇ ਰਾਸ਼ਟਰੀ ਸਿਹਤ ਬੀਮਾ ਪ੍ਰੋਗਰਾਮ ਅਤੇ ਨਿੱਜੀ ਬੀਮਾਕਰਤਾਵਾਂ ਨੂੰ ਧੋਖਾ ਦਿੱਤਾ ਅਤੇ ਮਰੀਜ਼ਾਂ ਦੀ ਜਾਨ ਨੂੰ ਖਤਰੇ ਵਿਚ ਪਾਇਆ। ਸਿੰਘ ਨੂੰ ਮੈਡੀਕਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਸੇਵਾਵਾਂ ਦੇਣ ਦਾ ਵੀ ਦੋਸ਼ੀ ਪਾਇਆ ਗਿਆ।


author

Vandana

Content Editor

Related News