ਅਮਰੀਕਾ: ਟਰੈਕਟਰ ਟਰਾਲੀ ''ਚੋਂ ਭਾਰੀ ਮਾਤਰਾ ''ਚ ਨਸ਼ੀਲੇ ਪਦਾਰਥ ਬਰਾਮਦ, ਡਰਾਈਵਰ ਗ੍ਰਿਫ਼ਤਾਰ
Tuesday, Nov 23, 2021 - 10:07 AM (IST)
ਸੈਨ ਡਿਏਗੋ (ਏਪੀ): ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਮੈਕਸੀਕੋ ਦੇ ਇੱਕ ਟਰੈਕਟਰ-ਟ੍ਰੇਲਰ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਮੇਥਾਮਫੇਟਾਮਾਈਨ ਅਤੇ ਫੈਂਟਾਨਾਇਲ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ -ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ 73 ਸਾਲ ਬਾਅਦ ਮਿਲੇ ਦੋ 'ਦੋਸਤ', ਅੱਖਾਂ ਹੋਈਆਂ ਨਮ
ਅਮਰੀਕੀ ਅਟਾਰਨੀ ਦਫਤਰ ਦੇ ਇਕ ਬਿਆਨ ਮੁਤਾਬਕ, ਵੀਰਵਾਰ ਨੂੰ ਸੈਨ ਡਿਏਗੋ ਦੇ ਓਟਾ ਮਿਸਾ ਪੋਰਟ ਆਫ ਐਂਟਰੀ 'ਤੇ ਇਕ ਟਰੈਕਟਰ-ਟ੍ਰੇਲਰ ਤੋਂ 17,500 ਪੌਂਡ (7,930 ਕਿਲੋਗ੍ਰਾਮ) ਤੋਂ ਵੱਧ ਮੇਥਾਮਫੇਟਾਮਾਈਨ ਅਤੇ 389 ਪੌਂਡ (176 ਕਿਲੋਗ੍ਰਾਮ) ਫੈਂਟਾਨਿਲ ਬਰਾਮਦ ਕੀਤੇ ਗਏ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ 2020 ਅਤੇ 2021 ਵਿੱਚ ਕਦੇ ਵੀ ਇੰਨੀ ਜ਼ਿਆਦਾ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਨਹੀਂ ਹੋਏ ਸਨ। 'ਐਕਸ-ਰੇ' ਮਸ਼ੀਨ ਅਤੇ ਡੌਗ ਸਕੁਐਡ ਦੀ ਮਦਦ ਨਾਲ ਗੱਡੀ 'ਚੋਂ ਨਸ਼ੀਲਾ ਪਦਾਰਥ ਹੋਣ ਬਾਰੇ ਪਤਾ ਚੱਲਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।