ਅਮਰੀਕਾ : ਸਭ ਤੋਂ ਲੰਬੀ ਨਦੀ ''ਚ ਹੜ੍ਹ, ਪੀਣ ਵਾਲੇ ਪਾਣੀ ਦਾ ਸੰਕਟ

03/25/2019 9:48:13 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਸਭ ਤੋਂ ਵੱਡੀ ਲੰਬੀ ਨਦੀ ਮਿਸੌਰੀ ਵਿਚ ਹੜ੍ਹ ਨਾਲ ਕੰਸਾਸ ਸਿਟੀ ਦਾ ਵਾਟਰ ਟ੍ਰੀਟਮੈਂਟ ਪਲਾਂਟ ਨੁਕਸਾਨਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟ੍ਰੀਟਮੈਂਟ ਪਲਾਂਟ ਪਾਣੀ ਵਿਚ ਡੁੱਬ ਗਿਆ ਹੈ। ਅਜਿਹੇ ਵਿਚ ਟੁੱਟੇ ਹੋਏ ਪੰਪਾਂ ਨੂੰ ਠੀਕ ਕਰਨ ਵਿਚ ਮੁਸ਼ਕਲ ਹੋ ਰਹੀ ਹੈ। ਇਸ ਕਾਰਨ ਪ੍ਰਸ਼ਾਸਨ ਨੇ ਨਵਜੰਮੇ ਬੱਚਿਆਂ ਅਤੇ ਕਮਜ਼ੋਰ ਇਮਿਊਨ ਸਿਸਟਮ ਬਾਲਗਾਂ ਵਿਚ ਦਸਤ ਜਿਹੀਆਂ ਬੀਮਾਰੀਆਂ ਦਾ ਖਤਰਾ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਬੀਤੇ ਹਫਤੇ ਚੱਕਰਵਾਤੀ ਤੂਫਾਨ ਦੇ ਬਾਅਦ ਪਏ ਭਾਰੀ ਮੀਂਹ ਦੇ ਮਗਰੋਂ ਆਏ ਹੜ੍ਹ ਨਾਲ 4 ਲੋਕਾਂ ਦੀ ਮੌਤ ਹੋ ਗਈ। ਹੜ੍ਹ ਨਾਲ ਮਿਸੌਰੀ ਨਦੀ ਦਾ ਪਾਣੀ 32 ਫੁੱਟ ਤੱਕ ਪਹੁੰਚ ਗਿਆ ਸੀ ਜਿਸ ਮਗਰੋਂ ਕਰੀਬ 7500 ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨੇਬਾਰਸਕਾ ਅਤੇ ਆਓਵਾ ਸੂਬੇ ਵਿਚ ਐਮਰਜੈਂਸੀ ਦਾ ਐਲਾਨ ਕਰਦਿਆਂ ਜਲਦ ਤੋਂ ਜਲਦ ਰਾਹਤ ਪਹੁੰਚਾਉਣ ਦਾ ਆਦੇਸ਼ ਦਿੱਤਾ ਹੈ। 

PunjabKesari

ਪਾਣੀ ਦਾ ਪੱਧਰ ਹੁਣ ਘੱਟ ਰਿਹਾ ਹੈ। ਪਰ ਹਾਲੇ ਵੀ ਕਈ ਖੇਤਰ ਪਾਣੀ ਵਿਚ ਡੁੱਬੇ ਹੋਏ ਹਨ। ਨਦੀ ਦੇ ਪੱਛਮੀ ਤੱਟ 'ਤੇ ਵਸੇ ਕੰਸਾਸ ਦੇ ਕਰੀਬ 2 ਲੱਖ ਘਰਾਂ ਵਿਚ ਪਾਣੀ ਦੀ ਸਪਲਾਈ ਕਰਨ ਵਾਲੀ ਕੰਪਨੀ ਕੇਸੀ ਵਾਟਰ ਦਾ ਕਹਿਣਾ ਹੈ ਕਿ ਪੀਣ ਵਾਲਾ ਪਾਣੀ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ।


Vandana

Content Editor

Related News