ਅਮਰੀਕਾ: ਲੱਕੜ ਮਿੱਲ ''ਚ ਲੱਗੀ ਅੱਗ, ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਪਹੁੰਚਾਇਆ ਗਿਆ

Saturday, Sep 03, 2022 - 05:44 PM (IST)

ਵੀਡ/ਅਮਰੀਕਾ (ਏਜੰਸੀ)- ਅਮਰੀਕਾ ਦੇ ਪੱਛਮੀ ਰਾਜ ਕੈਲੀਫੋਰਨੀਆ ਵਿੱਚ ਇੱਕ ਲੱਕੜ ਮਿੱਲ ਵਿੱਚ ਲੱਗੀ ਅੱਗ ਤੇਜ਼ ਹਵਾਵਾਂ ਚੱਲਣ ਕਾਰਨ ਪੇਂਡੂ ਖੇਤਰਾਂ ਵਿੱਚ ਫੈਲ ਗਈ, ਜਿਸ ਕਾਰਨ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣਾ ਪਿਆ। ਸ਼ੁੱਕਰਵਾਰ ਦੁਪਹਿਰ ਨੂੰ ਲੱਕੜ ਦੇ ਉਤਪਾਦ ਬਣਾਉਣ ਵਾਲੀ ਫੈਕਟਰੀ ਵਿਚ ਜਾਂ ਉਸ ਦੇ ਨੇੜੇ ਲੱਗੀ ਅੱਗ ਸੂਬੇ ਦੇ ਉੱਤਰੀ ਖੇਤਰ ਵੇਡ ਵਿਚ ਫੈਲ ਗਈ। ਸਥਾਨਕ ਫਾਇਰ ਸਰਵਿਸ ਦੇ ਬੁਲਾਰੇ ਸੂਜ਼ੀ ਬ੍ਰੈਡੀ ਨੇ ਦੱਸਿਆ ਕਿ ਅੱਗ 'ਚ ਕਈ ਲੋਕ ਜ਼ਖ਼ਮੀ ਹੋਏ ਹਨ। ਡਿਗਨਿਟੀ ਹੈਲਥ ਨਾਰਥ ਸਟੇਟ ਹਸਪਤਾਲ ਦੀ ਮਹਿਲਾ ਬੁਲਾਰਾ ਐਲੀਸਨ ਹੈਂਡਰਿਕਸਨ ਨੇ ਕਿਹਾ ਕਿ 2 ਜ਼ਖ਼ਮੀਆਂ ਨੂੰ ਮਰਸੀ ਮੈਡੀਕਲ ਸੈਂਟਰ ਮਾਊਂਟ ਸ਼ਾਸਟਾ ਲਿਆਂਦਾ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਸਥਿਰ ਹੈ ਜਦਕਿ ਦੂਜੇ ਨੂੰ ਯੂਸੀ ਡੇਵਿਸ ਮੈਡੀਕਲ ਸੈਂਟਰ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ: ਹੁਣ ਪੋਲੈਂਡ 'ਚ ਭਾਰਤੀ ਨਾਲ ਨਸਲੀ ਵਿਤਕਰਾ, ਨੌਜਵਾਨ ਨੂੰ ਕਿਹਾ "ਪਰਜੀਵੀ" ਤੇ "ਹਮਲਾਵਰ"(ਵੀਡੀਓ)

ਸਪਰਿੰਗਫੀਲਡ, ਓਰੇਗਨ ਵਿੱਚ ਰੋਜ਼ਬਰਗ ਫੋਰੈਸਟ ਉਤਪਾਦਾਂ ਦੀ ਸੰਚਾਰ ਨਿਰਦੇਸ਼ਕ ਰੇਬੇਕਾ ਟੇਲਰ ਨੇ ਕਿਹਾ ਕਿ ਇਹ ਅਸਪਸ਼ਟ ਹੈ ਕਿ ਅੱਗ ਕੰਪਨੀ ਦੇ ਕੰਪਲੈਕਸ ਵਿਚ ਜਾਂ ਇਸ ਦੇ ਨੇੜੇ ਲੱਗੀ ਸੀ। ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਕੰਪਲੈਕਸ ਵਿਚੋਂ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ 56 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਜ਼ਰੀਏ 10.3 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਸ਼ਾਸਟਾ ਵਿਊ ਨਰਸਿੰਗ ਸੈਂਟਰ ਦੇ ਮੈਡੀਕਲ ਡਾਇਰੈਕਟਰ ਡਾ: ਡੇਬੋਰਾਹ ਹਾਈਗਰ ਨੇ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ 23 ਵਿੱਚੋਂ 20 ਮਰੀਜ਼ਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ, ਜਦੋਂ ਕਿ ਤਿੰਨ ਨੂੰ ਉਨ੍ਹਾਂ ਦੇ ਘਰਾਂ ਵਿੱਚ ਰੱਖਿਆ ਗਿਆ ਹੈ। ਗਵਰਨਰ ਗੇਵਿਨ ਨਿਊਜ਼ੋਮ ਨੇ ਸਿਸਕਿਊ ਕਾਉਂਟੀ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਲਈ ਸੰਘੀ ਫੰਡਿੰਗ ਪ੍ਰਾਪਤ ਹੋਈ ਹੈ। ਕੈਲੀਫੋਰਨੀਆ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਅੱਗ ਲੱਗਣ ਦੀ ਇਹ ਤੀਜੀ ਵੱਡੀ ਘਟਨਾ ਹੈ। ਇਹ ਸੂਬਾ ਸੋਕੇ ਦੀ ਮਾਰ ਝੱਲ ਰਿਹਾ ਹੈ।

ਇਹ ਵੀ ਪੜ੍ਹੋ: ਮੈਕਸੀਕੋ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਸਾਬਕਾ ਮੇਅਰ ਸਮੇਤ 4 ਲੋਕਾਂ ਦੀ ਮੌਤ


cherry

Content Editor

Related News