ਟਰੰਪ ਨੇ ਚੋਣਾਂ ''ਚ ਆਪਣੇ ਵਿਰੋਧੀ ''ਤੇ ਮੀਮ ਜ਼ਰੀਏ ਵਿੰਨ੍ਹਿਆ ਨਿਸ਼ਾਨਾ (ਵੀਡੀਓ)

03/06/2020 12:50:35 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹਾਲੇ ਪ੍ਰਾਇਮਰੀ ਚੋਣ ਦੀ ਪ੍ਰਕਿਰਿਆ ਜਾਰੀ ਹੈ। ਡੈਮੋਕ੍ਰੇਟਸ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਦਮ ਭਰ ਰਹੇ ਮਾਈਕ ਬਲੂਮਬਰਗ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ। ਮੌਜੂਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਾਈਕ ਬਲੂਮਬਰਗ 'ਤੇ ਨਿਸ਼ਾਨਾ ਵਿੰਨ੍ਹਿਆ। ਹੁਣ ਦੋਵੇਂ ਨੇਤਾਵਾਂ ਦੇ ਵਿਚ ਟਵਿੱਟਰ 'ਤੇ ਜੰਗ ਛਿੜ ਗਈ ਹੈ ਅਤੇ ਦੋਵੇਂ ਇਕ-ਦੂਜੇ ਨੂੰ ਮੀਮ ਸ਼ੇਅਰ ਕਰ ਕੇ ਘੇਰ ਰਹੇ ਹਨ। ਇੱਥੇ ਦੱਸ ਦਈਏ ਕਿ ਬੁੱਧਵਾਰ ਨੂੰ ਮਾਈਕ ਬਲੂਮਬਰਗ ਨੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿਚੋਂ ਆਪਣੇ ਨਾਮ ਵਾਪਸ ਲੈ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 10 ਸਾਲਾ ਮੁੰਡੇ ਨੇ ਪੁਲਸ 'ਤੇ ਚਲਾਈਆਂ ਗੋਲੀਆਂ

ਬਲੂਮਬਰਗ ਨੇ ਜੋਅ ਬਿਡੇਨ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਬਾਅਦ ਡੋਨਾਲਡ ਟਰੰਪ ਨੇ ਟਵੀਟ ਕਰ ਕੇ ਨਿਸ਼ਾਨਾ ਵਿੰਨ੍ਹਿਆ ਸੀ। ਟਰੰਪ ਨੇ ਆਪਣੇ ਟਵੀਟ ਵਿਚ ਲਿਖਿਆ,''ਮਿਨੀ ਮਾਈਕ ਬਲੂਮਬਰਗ ਨੇ ਰਾਸ਼ਟਰਪਤੀ ਦੀ ਦੌੜ ਤੋਂ ਆਪਣਾ ਨਾਮ ਵਾਪਸ ਲੈ ਲਿਆ। ਮੈਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਵਿਚ ਉਹ ਗੱਲ ਨਹੀਂ ਹੈ ਕਿ ਉਹ ਰਾਸ਼ਟਰਪਤੀ ਬਣ ਸਕਣ। ਮੇਰੀ ਗੱਲ ਮੰਨ ਕੇ ਉਹ ਕਰੋੜਾਂ ਡਾਲਰ ਬਚਾ ਸਕਦੇ ਸੀ ਪਰ ਹੁਣ ਉਹ ਆਪਣਾ ਸਾਰਾ ਪੈਸਾ ਸਲੀਪੀ ਜੋਅ ਦੀ ਮੁਹਿੰਮ ਵਿਚ ਪਾਉਣਗੇ ਤਾਂ ਜੋ ਆਪਣਾ ਚਿਹਰਾ ਬਚ ਸਕਣ ਪਰ ਇਹ ਵੀ ਕੰਮ ਨਹੀਂ ਕਰੇਗਾ।''

 

ਟਰੰਪ ਦੇ ਇਸ ਟਵੀਟ ਦੇ ਬਾਅਦ ਬਲੂਮਬਰਗ ਨੇ ਵੀ ਮੀਮ ਸ਼ੇਅਰ ਕਰਦਿਆਂ ਟਰੰਪ ਨੂੰ ਘੇਰਿਆ। ਬਲੂਮਬਰਗ ਨੇ ਜਿਹੜਾ ਮੀਮ ਸ਼ੇਅਰ ਕੀਤਾ ਉਸ ਵਿਚ ਫਿਲਮ ਦੇ 2 ਕਲਾਕਾਰ ਆਪਸ ਵਿਚ ਤਲਵਾਰਬਾਜ਼ੀ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਤਲਵਾਰ ਦਾ ਰੰਗ ਲਾਲ ਅਤੇ ਨੀਲਾ ਹੈ ਜੋ ਕਿ ਡੈਮੋਕ੍ਰੈਟਿਕਸ-ਰੀਪਬਲਿਕਨ ਪਾਰਟੀ ਦਾ ਰੰਗ ਹੈ। ਇਸ ਦੇ ਬਾਅਦ ਟਰੰਪ ਨੇ ਦੂਜਾ ਮੀਮ ਸ਼ੇਅਰ ਕੀਤਾ ਜਿਸ ਵਿਚ ਮਾਈਕ ਬਲੂਮਬਰਗ ਉਹਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਟਰੰਪ ਨੇ ਆਪਣੇ ਇਕ ਹੱਥ ਨਾਲ ਉਹਨਾਂ ਨੂੰ ਰੋਕਿਆ ਹੋਇਆ ਹੈ।ਦੋਹਾਂ ਵੱਲੋਂ ਸਾਂਝੇ ਕੀਤੇ ਗਏ ਇਹਨਾਂ ਮੀਮਜ਼ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ।


Vandana

Content Editor

Related News