ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਨੂੰ ਦਿੱਤੀ ਧਮਕੀ, ਕਿਹਾ-''ਮੂਰਖ ਨਾ ਬਣੋ''

Thursday, Oct 17, 2019 - 09:44 AM (IST)

ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਨੂੰ ਦਿੱਤੀ ਧਮਕੀ, ਕਿਹਾ-''ਮੂਰਖ ਨਾ ਬਣੋ''

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਬ ਅਰਦੌਣ ਨੂੰ ਚਿੱਠੀ ਲਿਖ ਕੇ ਸੀਰੀਆ ਵਿਚ ਹਮਲੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਆਪਣੀ ਚਿੱਠੀ ਵਿਚ ਟਰੰਪ ਨੇ ਲਿਖਿਆ ਕਿ ਤੁਰਕੀ ਦੇ ਰਾਸ਼ਟਰਪਤੀ ਇਤਿਹਾਸ ਵਿਚ ਸ਼ੈਤਾਨ ਦੇ ਤੌਰ 'ਤੇ ਆਪਣਾ ਨਾਮ ਦਰਜ ਕਰਾਉਣ ਦਾ ਖਤਰਾ ਉਠਾ ਰਹੇ ਹਨ। ਸੀਰੀਆ ਤੋਂ ਅਮਰੀਕੀ ਫੌਜ ਦੇ ਹਟਣ ਦੇ ਬਾਅਦ ਤੁਰਕੀ ਨੇ ਕੁਰਦਿਸ਼ ਬਹੁ ਗਿਣਤੀ ਇਲਾਕੇ 'ਤੇ ਹਮਲਾ ਕਰ ਦਿੱਤਾ ਸੀ। ਟਰੰਪ ਨੇ ਤੁਰਕੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਹ ਹਮਲੇ ਜਾਰੀ ਰੱਖਦਾ ਹੈ ਤਾਂ ਉਹ ਅੰਕਾਰਾ ਦੀ ਅਰਥਵਿਵਸਥਾ ਨੂੰ ਤਬਾਹ ਕਰ ਦੇਣਗੇ। 

 

ਟਰੰਪ ਨੇ 9 ਅਕਤੂਬਰ ਨੂੰ ਲਿਖੀ ਇਸ ਚਿੱਠੀ ਵਿਚ ਧਮਕੀ ਭਰੇ ਅੰਦਾਜ਼ ਵਿਚ ਕਿਹਾ,''ਤੁਸੀਂ ਹਾਜ਼ਾਰਾਂ ਲੋਕਾਂ ਦੇ ਕਤਲੇਆਮ ਲਈ ਦੋਸ਼ੀ ਨਹੀਂ ਬਣਨਾ ਚਾਹੋਗੇ ਅਤੇ ਮੈਂ ਵੀ ਤੁਰਕੀ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਨਹੀਂ ਬਣਨਾ ਚਾਹੁੰਦਾ।'' ਟਰੰਪ ਨੇ ਲਿਖਿਆ,''ਜੇਕਰ ਤੁਸੀਂ ਸਹੀ ਅਤੇ ਮਨੁੱਖੀ ਤਰੀਕੇ ਵਰਤਦੇ ਹੋ ਤਾਂ ਇਤਿਹਾਸ ਤੁਹਾਡੇ ਹੱਕ ਵਿਚ ਹੋਵੇਗਾ ਪਰ ਜੇਕਰ ਕੁਝ ਬੁਰਾ ਹੁੰਦਾ ਹੈ ਤਾਂ ਇਤਿਹਾਸ ਤੁਹਾਨੂੰ ਹਮੇਸ਼ਾ ਸ਼ੈਤਾਨ ਦੇ ਤੌਰ 'ਤੇ ਯਾਦ ਕਰੇਗਾ।'' 

ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਅਰਦੌਣ ਕੁਰਦਾਂ ਦੀ ਅਗਵਾਈ ਵਾਲੀ ਸੀਰੀਆਈ ਡੈਮੋਕ੍ਰੇਟਿਕ ਫੌਰਸਿਜ਼ ਦੇ ਪ੍ਰਮੁੱਖ ਮਜਲੂਮ ਅਬਦੀ ਨਾਲ ਗੱਲਬਾਤ ਕਰੀਏ ਤਾਂ ਇਕ ਚੰਗੀ ਡੀਲ ਹੋ ਸਕਦੀ ਹੈ। ਟਰੰਪ ਨੇ ਚਿੱਠੀ ਦੇ ਅਖੀਰ ਵਿਚ ਲਿਖਿਆ,''ਬੇਵਕੂਫ ਅਤੇ ਕਠੋਰ ਨਾ ਬਣੋ, ਮੈਂ ਤੁਹਾਨੂੰ ਬਾਅਦ ਵਿਚ ਫੋਨ ਕਰਾਂਗਾ।''


author

Vandana

Content Editor

Related News